ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਸਾਰੇ ਦੇਸ਼ਵਾਸੀਆਂ ਨੂੰ ਤੇਰੇ ਉੱਤੇ ਮਾਣ ਏ।
ਇੱਕ-ਇੱਕ ਤਾਰ ਤੇਰੀ
ਜਾਪੇ ਮੂੰਹੋਂ ਬੋਲਦੀ
ਮੁੱਲ ਹੈ ਅਜ਼ਾਦੀ ਸਦਾ
ਲਹੂਆਂ ਨਾਲ ਤੋਲਦੀ।
ਉੱਚਾ ਸਾਡਾ ਅੰਬਰਾਂ ‘ਤੇ ਝੂਲਦਾ ਨਿਸ਼ਾਨ ਏ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਪ੍ਰਸ਼ਨ 1. ਝੰਡਾ ਕਿਹੜੇ ਰੰਗ ਦਾ ਹੈ ?
(ੳ) ਲਾਲ
(ਅ) ਪੀਲਾ
(ੲ) ਤਿਰੰਗਾ
(ਸ) ਹਰਾ
ਪ੍ਰਸ਼ਨ 2. ਕਿਹੜੀ ਚੀਜ਼ ਝੰਡੇ ਦੇ ਮੂੰਹੋਂ ਬੋਲਦੀ ਜਾਪਦੀ ਹੈ?
(ੳ) ਇੱਕ-ਇੱਕ ਤਾਰ
(ਅ) ਇੱਕ-ਇੱਕ ਬੋਲ
(ੲ) ਇੱਕ-ਇੱਕ ਗੱਲ
(ਸ) ਇੱਕ-ਇੱਕ ਸ਼ਬਦ
ਪ੍ਰਸ਼ਨ 3. ਅਜ਼ਾਦੀ ਸਦਾ ਕਿਸ ਨਾਲ਼ ਮੁੱਲ ਤੋਲਦੀ ਹੈ?
(ੳ) ਪੈਸੇ ਨਾਲ
(ਅ) ਸੰਘਰਸ਼ ਨਾਲ
(ੲ) ਲਹੂਆਂ ਨਾਲ
(ਸ) ਮਿਹਨਤ ਨਾਲ
ਪ੍ਰਸ਼ਨ 4. ਅੰਬਰਾਂ ‘ਤੇ ਉੱਚਾ ਕੀ ਝੂਲਦਾ ਹੈ?
(ੳ) ਨਿਸ਼ਾਨ
(ਅ) ਕੱਪੜਾ
(ੲ) ਹਵਾ
(ਸ) ਹਨੇਰੀ
ਪ੍ਰਸ਼ਨ 5. ਕਿਸ ਦੀ ਨਿਰਾਲੀ ਸ਼ਾਨ ਹੈ ?
(ੳ) ਤਿਰੰਗੇ ਦੀ
(ਅ) ਪੰਜਾਬ ਦੀ
(ੲ) ਭਾਰਤ ਦੀ
(ਸ) ਲੋਕਾਂ ਦੀ