ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫ਼ੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੇ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ।
ਸਣੇ ਆਦਮੀ ਗੋਲਿਆਂ ਨਾਲ ਉੱਡਣ,
ਹਾਥੀ ਡਿੱਗਦੇ ਸਣੇ ਅੰਬਾਰੀਆਂ ਨੀ।
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
ਪ੍ਰਸ਼ਨ 1. ਜੰਗ ਦਾ ਕੀ ਅਰਥ ਹੈ?
(ੳ) ਪਿਆਰ
(ਅ) ਲੜਾਈ
(ੲ) ਕਬੱਡੀ
(ਸ) ਗੁੱਸਾ
ਪ੍ਰਸ਼ਨ 2. ਤੇਗਾਂ ਮਾਰਨੀਆਂ ਦਾ ਅਰਥ ਦੱਸੋ।
(ੳ) ਡਰ ਜਾਣਾ
(ਅ) ਭੱਜ ਜਾਣਾ
(ੲ) ਬਹਾਦਰੀ ਵਿਖਾਉਣਾ
(ਸ) ਇਹਨਾਂ ਵਿੱਚੋਂ ਕੋਈ ਨਹੀਂ।
ਪ੍ਰਸ਼ਨ 3. ਜੰਗ ਕਿਨ੍ਹਾਂ ਵਿਚਕਾਰ ਹੋਣ ਲੱਗੀ?
(ੳ) ਪਾਕਿ-ਚੀਨ
(ਅ) ਪਾਕਿ-ਹਿੰਦ
(ੲ) ਹਿੰਦ-ਪੰਜਾਬ
(ਸ) ਪੰਜਾਬ-ਪਾਕਿ
ਪ੍ਰਸ਼ਨ 4. ਸ਼ਾਹ ਮੁਹੰਮਦ ਅਨੁਸਾਰ ਕਿਹੜੀਆਂ ਫ਼ੌਜਾਂ ਜਿੱਤ ਕੇ ਵੀ ਹਾਰ ਗਈਆਂ ਸਨ?
(ੳ) ਅੰਗਰੇਜ਼ਾਂ ਦੀ
(ਅ) ਮਰਹੱਟਿਆਂ ਦੀ
(ੲ) ਖ਼ਾਲਸੇ ਦੀ
(ਸ) ਇਹਨਾਂ ਵਿੱਚੋਂ ਕੋਈ ਨਹੀਂ।
ਪ੍ਰਸ਼ਨ 5. ‘ਬਾਝੋਂ’ ਦਾ ਕੀ ਅਰਥ ਹੈ?
(ੳ) ਪਹਿਲਾਂ
(ਅ) ਬਿਨਾਂ
(ੲ) ਸਹਿਯੋਗ
(ਸ) ਦੁਸ਼ਮਣੀ