ਕਾਲਿਆ ਹਰਨਾਂ – ਲੰਮੀ ਬੋਲੀ

ਪ੍ਰਸ਼ਨ 1 . ਕਾਲਾ ਹਿਰਨ ਕਿੱਥੇ ਫਿਰਦਾ ਹੈ?

ਉੱਤਰ – ਰੋਹੀਆਂ ਵਿਚ

ਪ੍ਰਸ਼ਨ 2 . ਕਾਲੇ ਹਿਰਨ ਦੇ ਪੈਰ ਵਿਚ ਕੀ ਪਾਇਆ ਹੋਇਆ ਹੈ?

ਉੱਤਰ – ਝਾਂਜਰਾਂ

ਪ੍ਰਸ਼ਨ 3 . ਤਿੱਤਰ ਤੇ ਮੁਰਗਾਈਆਂ ਕਿਸ ਦੇ ਸਿੰਗਾਂ ਉੱਤੇ ਉਲੀਕੇ ਹੋਏ ਹਨ?

ਉੱਤਰ – ਕਾਲੇ ਹਿਰਨ ਦੇ

ਪ੍ਰਸ਼ਨ 4 . ਕਾਲਾ ਹਿਰਨ ਕੀ ਕਰਦਾ ਹੈ?

ਉੱਤਰ – ਮੋਠ – ਬਾਜਰਾ

ਪ੍ਰਸ਼ਨ 5 . ਕਾਲਾ ਹਿਰਨ ਪਹਿਲਾਂ ਕੀ ਟੱਪ ਜਾਂਦਾ ਸੀ?

ਉੱਤਰ – ਨੌ – ਨੌ ਕੋਠੇ

ਪ੍ਰਸ਼ਨ 6 . ਖਾਈ ਟੱਪਦੇ ਹਿਰਨ ਦੇ ਕੀ ਵੱਜਾ ਸੀ?

ਉੱਤਰ – ਕੰਡਾ

ਪ੍ਰਸ਼ਨ 7 . ਕਾਲੇ ਹਿਰਨ ਦਾ ਮਾਸ ਕਿਨ੍ਹਾਂ ਨੇ ਖਾਧਾ ਸੀ?

ਉੱਤਰ – ਕੁੱਤਿਆਂ ਨੇ

ਪ੍ਰਸ਼ਨ 8 . ਕਾਲੇ ਹਿਰਨ ਦੀਆਂ ਹੱਡੀਆਂ ਕਾਹਦੇ ਵਿਚ ਰਲਾ ਦਿੱਤੀਆਂ ਸਨ?

ਉੱਤਰ – ਰੇਤ ਵਿਚ

ਪ੍ਰਸ਼ਨ 9 . ‘ਕਾਲਿਆ ਹਰਨਾਂ’ ਬੋਲੀ ਵਿੱਚ ਕਿਹੜੇ ਲੋਕ – ਨਾਇਕ ਦਾ ਜ਼ਿਕਰ ਆਇਆ ਹੈ?

ਜਾਂ

ਪ੍ਰਸ਼ਨ .  ‘ਕਾਲਿਆ ਹਰਨਾਂ’ ਬੋਲੀ ਵਿੱਚ ਕਾਲਾ ਹਿਰਨ ਕਿਸ ਦਾ ਚਿੰਨ੍ਹ ਹੈ?

ਉੱਤਰ – ਜਿਉਣੇ ਮੌੜ

ਪ੍ਰਸ਼ਨ 10 . ਜਿਉਣੇ ਮੌੜ ਦੀਆਂ ਭਰਜਾਈਆਂ ਕਿਹੋ ਜਿਹੀਆਂ ਹਨ?

ਉੱਤਰ – ਸੱਤ ਰੰਗੀਆਂ

ਪ੍ਰਸ਼ਨ 11 . ‘ਕਾਲਿਆ ਹਰਨਾ’ ਬੋਲੀ ਵਿਚ ਕਾਲੇ ਹਿਰਨ ਦੀ ਸ਼ਾਨ ਕਿਵੇਂ ਚਿਤਰੀ ਗਈ ਹੈ?

ਉੱਤਰ – ਕਾਲੇ ਹਿਰਨ ਦੇ ਪੈਰੀਂ ਝਾਂਜਰਾਂ ਪਈਆਂ ਹੋਈਆਂ ਹਨ। ਉਸ ਦੇ ਸਿੰਗਾਂ ਉੱਤੇ ਤਿੱਤਰਾਂ ਤੇ ਮੁਰਗਾਬੀਆਂ ਦੇ ਚਿੱਤਰ ਉਲੀਕੇ ਹੋਏ ਹਨ। ਉਹ ਖੇਤਾਂ ਵਿੱਚ ਉੱਗਿਆ ਮੋਠ – ਬਾਜਰਾ ਖਾਂਦਾ ਹੈ ਤੇ ਖੁੱਲ੍ਹੇ ਕੁੜਤੇ ਪਹਿਨਦਾ ਹੈ।

ਪ੍ਰਸ਼ਨ 12 . ‘ਕਾਲਿਆ ਹਰਨਾ’ ਬੋਲੀ ਵਿਚ ਮਨੁੱਖੀ ਜੀਵਨ ਦੀ ਕਿਹੜੀ ਸਚਾਈ ਨੂੰ ਸਮਝਾਇਆ ਗਿਆ ਹੈ?

ਉੱਤਰ – ਇਸ ਬੋਲੀ ਵਿਚ ਇਹ ਜੀਵਨ ਸਚਾਈ ਦੱਸੀ ਗਈ ਹੈ ਕਿ ਸੂਰਮੇ ਲੋਕ ਸ਼ਾਨਾਂ ਭਰੇ ਤੇ ਹਰਮਨ ਪਿਆਰੇ ਹੁੰਦੇ ਹਨ।

ਪ੍ਰਸ਼ਨ 13 . ‘ਕਾਲਿਆ ਹਰਨਾ’ ਬੋਲੀ ਵਿਚ ਪ੍ਰਕਿਰਤੀ ਦੀਆਂ ਕਿਹੜੀਆਂ ਝਲਕਾਂ ਮਿਲਦੀਆਂ ਹਨ?

ਉੱਤਰ – ਇਸ ਬੋਲੀ ਵਿਚ ਕਾਲੇ ਹਿਰਨ ਦੇ ਰੋਹੀਆਂ ਵਿਚ ਫਿਰਨ, ਤਿੱਤਰਾਂ, ਮੁਰਗਾਬੀਆਂ, ਖੇਤਾਂ ਵਿਚ ਉੱਗੇ ਮੋਠ ਬਾਜਰੇ, ਖਾਈਆਂ, ਕੁੱਤਿਆਂ ਦੇ ਮਰੇ ਹੋਏ ਹਿਰਨ ਦਾ ਮਾਸ ਖਾਣ ਤੇ ਹੱਡੀਆਂ ਨੂੰ ਮਿੱਟੀ ਵਿੱਚ ਮਿਲਾ ਦੇਣ ਆਦਿ ਪ੍ਰਕਿਰਤੀ ਦੀਆਂ ਝਲਕਾਂ ਮਿਲਦੀਆਂ ਹਨ।