ਕਾਰ ਵਿਹਾਰ ਸੰਬੰਧੀ ਪੱਤਰ – ਭਾਰਤੀ ਜੀਵਨ ਬੀਮਾ ਵਿੱਚ ਏਜੰਟ ਬਣਨ ਸੰਬੰਧੀ
ਤੁਸੀਂ ਪੜ੍ਹੇ-ਲਿਖੇ ਨੌਜਵਾਨ ਹੋ। ਭਾਰਤੀ ਜੀਵਨ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇ ਹੋਏ ਬੀਮਾ ਏਜੰਟ ਬਣਨ ਲਈ ਪੱਤਰ ਲਿਖੋ।
105 ਨਿਊ ਪ੍ਰਿਥਵੀ ਨਗਰ,
ਜਲੰਧਰ ਰੋਡ,
ਫਗਵਾੜਾ।
ਸੇਵਾ ਵਿਖੇ,
ਮੁੱਖ ਅਫਸਰ,
ਭਾਰਤੀ ਜੀਵਨ ਬੀਮਾ ਨਿਗਮ,
ਫਗਵਾੜਾ।
ਵਿਸ਼ਾ : ਭਾਰਤੀ ਜੀਵਨ ਬੀਮਾ ਵਿੱਚ ਏਜੰਟ ਬਣਨ ਸਬੰਧੀ।
ਸ਼੍ਰੀ ਮਾਨ ਜੀ,
ਬੇਨਤੀ ਹੈ ਕਿ ਮੇਰੀ ਪੜ੍ਹਾਈ ਯੋਗਤਾ ਬਾਰ੍ਹਵੀਂ ਹੈ ਅਤੇ ਮੈਂ ਐਮ.ਐਸ. ਵਰਡ ਦਾ ਕੋਰਸ ਵੀ ਕੀਤਾ ਹੋਇਆ ਹੈ। ਮੈਂ ਭਾਰਤੀ ਜੀਵਨ ਬੀਮਾ ਨਿਗਮ ਦਾ ਏਜੰਟ ਬਣਨਾ ਚਾਹੁੰਦਾ ਹਾਂ। ਇਸ ਸਬੰਧੀ ਹੋਣ ਵਾਲੇ ਟੈਸਟ ਦੀ ਵੀ ਮੇਰੀ ਤਿਆਰੀ ਪੂਰੀ ਹੈ। ਇਸ ਸਬੰਧੀ ਮੇਰਾ ਨਾਂ ਦਾਖਲ ਕਰ ਲਿਆ ਜਾਵੇ ਤੇ ਪਰੀਖਿਆ ਦੇ ਕੋਰਸ ਅਤੇ ਮਿਤੀ ਬਾਰੇ ਮੈਨੂੰ ਸੂਚਿਤ ਕੀਤਾ ਜਾਵੇ।
ਆਪ ਦਾ ਧੰਨਵਾਦੀ ਹੋਵਾਂਗਾ।
ਆਪ ਦਾ ਵਿਸ਼ਵਾਸ ਪਾਤਰ
ਅਜੈ ਕੁਮਾਰ।
ਮੋਬਾਇਲ : 97172………..