CBSELetters (ਪੱਤਰ)NCERT class 10thPunjab School Education Board(PSEB)Punjabi Viakaran/ Punjabi Grammar

ਕਾਰ ਵਿਹਾਰ ਦੇ ਪੱਤਰ


ਤੁਸੀਂ ਆਪਣੇ ਬੈਂਕ ਖਾਤੇ ਨੂੰ ਅਧਾਰ ਕਾਰਡ ਨਾਲ ਜੋੜਨਾ ਚਾਹੁੰਦੇ ਹੋ। ਇਸ ਸਬੰਧੀ ਸਬੰਧਤ ਬੈਂਕ ਅਧਿਕਾਰੀ ਨੂੰ ਪੱਤਰ ਲਿਖੋ।


ਮਦਨ ਲਾਲ,

10/4, ਕਰੋਲ ਬਾਗ, ਪਠਾਨਕੋਟ।

17 ਮਾਰਚ, 20…

ਸੇਵਾ ਵਿਖੇ,

ਮੈਨੇਜਰ ਸਾਹਿਬ,

ਸਟੇਟ ਬੈਂਕ ਆਫ ਇੰਡੀਆ,

ਪਠਾਨਕੋਟ ਸ਼ਹਿਰ।

ਵਿਸ਼ਾ : ਬੈਂਕ ਖਾਤੇ ਨੂੰ ਅਧਾਰ ਕਾਰਡ ਨਾਲ ਜੋੜਨ ਸਬੰਧੀ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਆਪ ਜੀ ਦੀ ਬੈਂਕ ਸ਼ਾਖਾ ਵਿੱਚ ਮੇਰਾ ਬੱਚਤ ਖਾਤਾ ਚੱਲ ਰਿਹਾ ਹੈ। ਮੇਰਾ ਖਾਤਾ ਨੰਬਰ 0001003527 ਹੈ। ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਂ ਆਪਣੇ ਬੈਂਕ ਖਾਤੇ ਨੂੰ ਅਧਾਰ ਕਾਰਡ ਨਾਲ ਜੋੜਨਾ ਚਾਹੁੰਦਾ ਹਾਂ। ਮੇਰਾ ਅਧਾਰ ਨੰਬਰ 3340 0100 08. ਹੈ। ਕਿਰਪਾ ਕਰਕੇ ਮੇਰੇ ਬੈਂਕ ਖਾਤੇ ਨੂੰ ਅਧਾਰ ਨਾਲ ਜੋੜਣ ਦੀ ਕਿਰਪਾਲਤਾ ਕੀਤੀ ਜਾਵੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ਮਦਨ ਲਾਲ।

ਨਾਲ ਨੱਥੀ ਦਸਤਾਵੇਜ਼

1. ਅਧਾਰ ਕਾਰਡ ਦੀ ਫੋਟੋ ਕਾਪੀ।

2. ਬੈਂਕ ਦੀ ਕਾਪੀ ਦੀ ਫੋਟੋ ਕਾਪੀ।