ਕਹਾਣੀ ਰਚਨਾ : ਦਰਜ਼ੀ ਅਤੇ ਹਾਥੀ
1. ਇੱਕ ਵਾਰੀ ਦੀ ਗੱਲ ਹੈ ਕਿ ਇੱਕ ਰਾਜੇ ਕੋਲ ਇੱਕ ਹਾਥੀ ਸੀ।
2. ਉਹ ਹਰ ਰੋਜ਼ ਨਦੀ ਤੇ ਪਾਣੀ ਪੀਣ ਜਾਇਆ ਕਰਦਾ ਸੀ।
3. ਉਸ ਦੇ ਰਸਤੇ ਵਿੱਚ ਇੱਕ ਦਰਜੀ ਦੀ ਦੁਕਾਨ ਆਉਂਦੀ ਸੀ।
4. ਦਰਜ਼ੀ ਉਸ ਨੂੰ ਕੁੱਝ ਨਾ ਕੁੱਝ ਖਾਣ ਨੂੰ ਦਿੰਦਾ ਸੀ।
5. ਇੱਕ ਦਿਨ ਦਰਜ਼ੀ ਕਿਸੇ ਗੱਲੋਂ ਖਿਝਿਆ ਹੋਇਆ ਸੀ।
6. ਜਦੋਂ ਹਾਥੀ ਨੇ ਰੋਜ਼ ਵਾਂਗ ਉਸ ਅੱਗੇ ਸੁੰਡ ਕੀਤੀ ਤਾਂ ਦਰਜ਼ੀ ਨੇ ਉਸ ਦੀ ਸੁੰਡ ਵਿੱਚ ਸੂਈ ਚੋਭ ਦਿੱਤੀ।
7. ਹਾਥੀ ਨੂੰ ਬੜੀ ਪੀੜ ਹੋਈ, ਪਰ ਉਹ ਚੁਪਚਾਪ ਚਲਾ ਗਿਆ।
8. ਉਸ ਨੇ ਨਦੀ ਤੋਂ ਰੱਜ ਕੇ ਪਾਣੀ ਪੀਤਾ।
9. ਵਾਪਸ ਆਉਂਦਿਆ ਉਸ ਨੇ ਆਪਣੀ ਸੁੰਡ ਵਿੱਚ ਚਿੱਕੜ ਭਰ ਲਿਆ।
10. ਜਦੋਂ ਹਾਥੀ ਦਰਜ਼ੀ ਦੀ ਦੁਕਾਨ ਉੱਤੇ ਪੁੱਜਾ ਤਾਂ ਉਸ ਨੇ ਸਾਰਾ ਚਿੱਕੜ ਦਰਜ਼ੀ ਦੀ ਦੁਕਾਨ ਵਿਚ ਸੁੱਟ ਦਿੱਤਾ।
11. ਦਰਜ਼ੀ ਦੇ ਸਾਰੇ ਕੱਪੜੇ ਖ਼ਰਾਬ ਹੋ ਗਏ।
12. ਲੋਕਾਂ ਦੇ ਨਵੇਂ ਕੱਪੜੇ ਵੀ ਹਾਥੀ ਨੇ ਖ਼ਰਾਬ ਕਰ ਦਿੱਤੇ।
13. ਇਸ ਤਰ੍ਹਾਂ ਦਰਜੀ ਨੇ ਆਪਣੀ ਮੂਰਖਤਾ ਨਾਲ ਕਾਫ਼ੀ ਨੁਕਸਾਨ ਕਰਵਾ ਲਿਆ।
ਸਿੱਖਿਆ – ਜੈਸੀ ਕਰਨੀ ਵੈਸੀ ਭਰਨੀ।
ਜਾਂ
ਅਦਲੇ ਦਾ ਬਦਲਾ।