ਕਵਿਤਾ : ਸਾਡਾ ਪੰਜਾਬ ਬਣੇ ਖੁਸ਼ਹਾਲ ਦੋਸਤੋ


ਸਾਡਾ ਪੰਜਾਬ ਬਣੇ ਖੁਸ਼ਹਾਲ ਦੋਸਤੋ

ਸਾਡਾ ਪੰਜਾਬ ਬਣੇ ਖੁਸ਼ਹਾਲ ਦੋਸਤੋ,

ਰਾਜ ਹੋਵੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ।

ਕਹਾਵੇ ਇਹ ਫਿਰ ਤੋਂ ਸੋਨੇ ਦੀ ਚਿੜੀ ਦੋਸਤੋ,

ਨਾ ਹੋਵੇ ਕੋਈ ਇਸ ਵਿੱਚ ਗਰੀਬ ਦੋਸਤੋ।

ਸਾਡਾ ਪੰਜਾਬ ਬਣੇ ਖੁਸ਼ਹਾਲ ਦੋਸਤੋ,

ਰਿਸ਼ਵਤ, ਭ੍ਰਿਸ਼ਟਾਚਾਰ, ਮਹਿੰਗਾਈ ਤੋਂ ਮੁਕਤ ਹੋਵੇ।

ਬਣ ਜਾਵੇ ਇਹ ਦੁਨੀਆ ਵਿੱਚ ਇੱਕ ਮਿਸਾਲ ਦੋਸਤੋ,

ਜਾਤ-ਪਾਤ ਦਾ ਨਾ ਕੋਈ ਬੰਧਨ ਹੋਵੇ ਦੋਸਤੋ।

ਸਾਡਾ ਪੰਜਾਬ ਬਣੇ ਖੁਸ਼ਹਾਲ ਦੋਸਤੋ,

ਪੜ੍ਹ-ਲਿਖ ਕੇ ਹਰ ਇੱਕ ਬਣੇ ਵਿਦਵਾਨ।

ਘਰ-ਘਰ ਵਿੱਚ ਜਗਦਾ ਹੋਵੇ ਚਿਰਾਗ ਦੋਸਤੋ,

ਮੇਰੀ ਇਹ ਫਰਿਆਦ ਦੋਸਤੋ।

ਬਣੇ ਮੇਰਾ ਇਹ ਪ੍ਰਦੇਸ਼ ਮਹਾਨ ਦੋਸਤੋ,

ਸਾਡਾ ਪੰਜਾਬ ਬਣੇ ਖੁਸ਼ਹਾਲ ਦੋਸਤੋ।