ਕਵਿਤਾ : ਰੁੱਖਾਂ ਦੀ ਕਰੋ ਸਾਂਭ-ਸੰਭਾਲ


ਕਵਿਤਾ : ਰੁੱਖਾਂ ਦੀ ਕਰੋ ਸਾਂਭ-ਸੰਭਾਲ


ਰੁੱਖਾਂ ਦੀ ਕਰੋ ਸਾਂਭ-ਸੰਭਾਲ

ਸਭ ਪਾਸੇ ਗੂੰਜ ਰਿਹਾ ਹੈ ਇੱਕ ਨਾਅਰਾ,

ਬੇਟੀ ਪੜ੍ਹਾਓ, ਰੁੱਖ ਲਗਾਓ, ਜੀਵਨ ਬਚਾਓ।

ਰੁੱਖ ਹਨ ਕੁਦਰਤ ਦਾ ਵੱਡਮੁੱਲਾ ਵਰਦਾਨ,

ਰੁੱਖਾਂ ਦੀ ਕਟਾਈ ਮਨੁੱਖੀ ਕਤਲ਼ ਸਮਾਨ।

ਹੁੰਦੀ ਪੂਜਾ ਪਿੱਪਲ, ਨਿੰਮ, ਤੁਲਸੀ ਤੇ ਬੋਹੜ ਦੀ,

ਹਵਨ ਵਿੱਚ ਬਲਦੀ ਬੇਰੀ, ਚੰਦਨ ਦੀ ਸ਼ੁੱਭ ਲੱਕੜ ਜੀ।

ਤਪੱਸਵੀਆਂ, ਫ਼ਕੀਰਾਂ ਤੇ ਦਰਵੇਸਾਂ ਨੂੰ, ਰੁੱਖਾਂ ਦੀ ਜ਼ੀਰਾਂਦ,

ਹਾੜ੍ਹ ਹੋਵੇ ਜਾਂ ਸਿਆਲ ਰੁੱਖਾਂ ਥੱਲੇ ਬਹਿ ਬੰਦਗੀ ਕਰਦੇ।

ਗਰਮੀ ‘ਚ ਤਿੱਖੀ ਦੁਪਹਿਰ ਤੋਂ ਬਚਾਵੇ ਰੁੱਖਾਂ ਦੀ ਛਾਂ,

ਰੁੱਖਾਂ ਬਾਝੋਂ ਧਰਤੀ ਜਿਵੇਂ ਬਿਨ ਬੱਚਿਆਂ ਦੇ ਮਾਂ।

ਕਾਰਬਨ ਡਾਈਆਕਸਾਈਡ ਜ਼ਜਬ ਕਰ ਦਿੰਦੇ ਆਕਸੀਜਨ,

ਬਚਾਵੇ ਜੀਵਾਂ ਦੇ ਪ੍ਰਾਣ ਰੁੱਖ ਨਹੀਂ ਤਾਂ ਕੁੱਖ ਨਹੀਂ।

ਰੁੱਖ ਸਾਡੇ ਹਮਸਾਏ ਦੇਣ ਸਾਨੂੰ ਜੀਵਨ ਦਾਨ,

ਬਟਾਲਵੀ ਨੇ ਫ਼ਰਮਾਇਆ ਰੁੱਖ ਹੁੰਦੇ ਮਾਵਾਂ ਸਮਾਨ।

ਰੁੱਖ ਮੀਂਹ ਵਰਸਾਉਂਦੇ ਤੇ ਹੜ੍ਹਾਂ ਤੋਂ ਬਚਾਉਂਦੇ,

ਜੀਵਨ ਹਰਿਆ-ਭਰਿਆ ਤੇ ਰੰਗੀਨ ਬਣਾਉਂਦੇ।

ਮੇਰੇ ਮਹਾਨ ਭਾਰਤ ਦਾ ਹਰ ਮਨੁੱਖ ਲਾਵੇ ਇੱਕ ਰੁੱਖ,

ਸ਼ੁੱਧ ਵਾਤਾਵਰਨ ਲਈ ਕਰੋ ਰੁੱਖਾਂ ਦੀ ਸਾਂਭ ਸੰਭਾਲ।