ਕਵਿਤਾ : ਜੁਰਮਾਨਾ
ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ
ਸਭ ਕਲ ਕਲ ਕਰਦੀਆਂ ਨਦੀਆਂ ਦਾ
ਸਭ ਸ਼ਾਂ ਸ਼ਾਂ ਕਰਦੇ ਬਿਰਖਾਂ ਦਾ
ਆਪਣਾ ਹੀ ਤਰਾਨਾ ਹੁੰਦਾ ਹੈ
ਪਰ ਸੁਣਿਆ ਹੈ ਇਸ ਧਰਤੀ ਤੇ
ਇੱਕ ਐਸਾ ਦੇਸ ਵੀ ਹੈ
ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ
ਤਾਂ ਜੁਰਮਾਨਾ ਹੁੰਦਾ ਹੈ।
ਡਾ. ਸੁਰਜੀਤ ਪਾਤਰ
ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ
ਸਭ ਕਲ ਕਲ ਕਰਦੀਆਂ ਨਦੀਆਂ ਦਾ
ਸਭ ਸ਼ਾਂ ਸ਼ਾਂ ਕਰਦੇ ਬਿਰਖਾਂ ਦਾ
ਆਪਣਾ ਹੀ ਤਰਾਨਾ ਹੁੰਦਾ ਹੈ
ਪਰ ਸੁਣਿਆ ਹੈ ਇਸ ਧਰਤੀ ਤੇ
ਇੱਕ ਐਸਾ ਦੇਸ ਵੀ ਹੈ
ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ
ਤਾਂ ਜੁਰਮਾਨਾ ਹੁੰਦਾ ਹੈ।
ਡਾ. ਸੁਰਜੀਤ ਪਾਤਰ