Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਸਿਵਾ : ਚਿਖਾ, ਅੰਗੀਠਾ, ਚਿਤਾ, ਸਿਵਾਏ, ਬਗੈਰ ਇਸ ਤੋਂ, ਪਰ, ਬਿਨਾਂ, ਬਾਝੋਂ, ਛੁੱਟ

ਸਿੜ੍ਹੀ : ਸੀੜੀ, ਪੌੜੀ, ਚਿਤਾ, ਚਿਖਾ

ਸੀ : ਕ੍ਰਿਆ ‘ਹੈ’ ਦਾ ਭੂਤਕਾਲਕ ਰੂਪ, ਸੀ, ਸਿਗਾ, ਥਾ, ਦੁਖ ਚ ਨਿਕਲੀ ਹੋਈ ਆਵਾਜ਼ , ਸੀਮਾ, ਹੱਦ, ਸ਼ਿਵ, ਵਾਹਿਗੁਰੂ ਪਰਮਾਤਮਾ, ਸੀਤਾ, ਪਰੋਇਆ, ਗੰਢਿਆ ਹੈ ਦਾ ਭੂਤਕਾਲ ਰੂਪ

ਸੀਅਰਾ : ਸੀਤਲ, ਠੰਡਾ

ਸੀਸ : ਸਿਰ, ਸਰ, ਅਸੀਸ ਦਾ ਸੰਖੇਪ, ਸਿੱਕਾ, ਧਾਤ

ਸੀਸ ਭੇਟ ਕਰਨਾ : ਸਿਰ ਦੇਣਾ, ਆਪਣਾ ਆਪ ਨਿਛਾਵਰ ਕਰਨਾ, ਸ਼ਹੀਦ ਹੋਣਾ

ਸੀਸ ਗੰਜ (ਗੁਰਦੁਆਰਾ) : ਦਿੱਲੀ ਦੇ ਚਾਂਦਨੀ ਚੌਕ ਬਾਜ਼ਾਰ ਦੇ ਦਰਮਿਆਨ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਅਸਥਾਨ ਤੇ ਉਹਨਾਂ ਦੀ ਯਾਦ ‘ਚ ਬਣਿਆ ਇਤਿਹਾਸਕ ਗੁਰਦੁਆਰਾ

ਸੀਸਾ : ਇਕ ਧਾਤੂ, ਸ਼ੀਸ਼ਾ ਦਰਪਣ

ਸੀਹਰਫ਼ੀ : ਫ਼ਾਰਸੀ ਵਰਣਮਾਲਾ ਨੂੰ ਆਧਾਰ ਬਣਾ ਕੇ ਕੀਤੀ ਕਾਵਿ ਰਚਨਾ, ਇਕ ਕਾਵਿ-ਰੂਪਾਕਾਰ

ਸੀਹੜ : ਸੀਰ

ਸੀਖ : ਮੱਤ, ਨਿਰਦੇਸ਼, ਸਿੱਖਿਆ, ਉਪਦੇਸ਼, ਸੰਕੇਤ, ਮਨੌਤ, ਲੋਹੇ ਦੀ ਛੜੀ, ਸਰੀਆ

ਸੀਟ : ਬੈਠਣ ਦੀ ਜਗ੍ਹਾ, ਕੁਰਸੀ, ਅਹੁਦਾ ਪਦ

ਸੀਟੀ : ਆਵਾਜ਼, ਆਵਾਜ਼ ਦੇਣੀ, ਘੁੱਗੂ, ਸੀਂ ਸੀ

ਸੀਂਢ : ਨੱਕ ਦੀ ਮੈਲ, ਨੱਕ, ਜਿੱਜੀ

ਸੀਂਦੂ : ਸੀਢਲ, ਨਲੀ ਚੋਊ, ਸੁਣਕੂ, ਨਕੌੜ, ਖਿੱਤੂ

ਸੀਣਾ : ਸੀਣ ਦਾ ਕੰਮ ਕਰਨਾ, ਸਿਉਣਾ, ਪਰੋਣਾ, ਗੰਢਣਾ, ਜੋੜਨਾ

ਸੀਤ : ਠੰਡ, ਸਰਦ, ਠੰਡਾ ਸ਼ੀਤ ਰੁੱਖਾ

ਸੀਤਲਤਾ : ਠੰਡਾਈ, ਠੰਡਾਪਨ, ਠੰਡਕ, ਠੰਡ, ਠਰੰਮਾ

ਸੀਤਲਾ : ਸੀਤਲ ਰੂਪ, ਠੰਡਾ, ਚੇਚਕ, ਚੇਚਕ ਦੀ ਦੇਵੀ

ਸੀਤਾ : ਸ੍ਰੀ ਰਾਮਚੰਦਰ ਜੀ ਦੀ ਸੁਪਤਨੀ ਦਾ ਨਾਮ, ‘ਸੀਉਣ’ ਦਾ ਭੂਤਕਾਲਕ ਰੂਪ

ਸੀਤਾ ਸਿਤਾਇਆ : ਸਿਲਿਆ-ਸਿਲਾਇਆ, ਤਿਆਰ ਕਪੜਾ ਜਾਂ ਸੂਟ

ਸੀਧਾ : ਸਿੱਧਾ, ਸੁੱਕਿਆ ਰਾਸ਼ਨ ਵਿਸ਼ੇਸ਼ ਕਰਕੇ ਕਣਕ ਦਾ ਆਟਾ

ਸੀਨਾ : ਛਾਤੀ, ਹਿੱਕ, ਦਿਲ, ਹਿੰਮਤ

ਸੀਨਾ ਜ਼ੋਰੀ : ਜ਼ੁਲਮ, ਵਧੀਕੀ, ਆਕੜ, ਦਾਬਾ

ਸੀਨਾ ਬਸੀਨਾ : ਪੁਸ਼ਤ ਦਰ ਪੁਸ਼ਤ, ਪੀੜ੍ਹੀ ਦਰ ਪੀੜ੍ਹੀ, ਪਰੰਪਰਾਗਤ

ਸੀਮਾ : ਹੱਦ, ਹੱਦਬੰਨਾਂ, ਸਰਹੱਦ, ਮਰਯਾਦਾ

ਸੀਮਾ ਕਰ : ਚੁੰਗੀ, ਮਸੂਲ, ਜਗਾਤ

ਸੀਮਾ ਰੇਖਾ : ਹੱਦਬੰਦੀ ਦੀ ਲਾਈਨ, ਸਰਹੱਦ ਰੇਖਾ

ਸੀਮਾ ਵਰਤੀ : ਸੀਮਾਤ, ਸੀਮਾ ਦੇ ਲਾਗੇ ਦਾ

ਸੀਮਾਤ : ਸੀਮਾ ਦੇ ਅਖੀਰ ਤੇ, ਅਖੀਰਲਾ ਸਾਮ੍ਹਣਲਾ, ਸੀਮਾ ਦੇ ਲਾਗੇ ਦਾ, ਹੱਦ ਨਾਲ ਸੰਬੰਧਿਤ

ਸੀਮੰਟ : ਸੀਮਟ, ਸੀਮੰਟ, ਸੀਮੇਂਟ, ਚਿਣਾਈ ‘ਚ ਪ੍ਰਯੋਗ ਹੁੰਦਾ ਇਕ ਜਾਨਦਾਰ ਤੇ ਮੁੱਖ ਪਦਾਰਥ

ਸੀਮਤ : ਥੋੜ੍ਹਾ, ਸੀਮਾ ‘ਚ, ਬੰਨ੍ਹਵਾਂ, ਰਾਖਵਾਂ

ਸੀਰ : ਸਾਂਝੇਦਾਰੀ, ਹਿੱਸਾ, ਭਾਈਵਾਲੀ, ਸਾਂਝ, ਠੰਡ, ਸ਼ੀਤਲਤਾ

ਸੀਰ ਪਾਉਣਾ : ਭਾਈਵਾਲੀ ਕਰਨੀ

ਸੀਰਾ : ਸੀਤਲ, ਠੰਡਾ, ਇਕ ਮਿਠਾਈ, ਖਜੂਰ ਆਦਿ ਫਲਾਂ ਦਾ ਗਾੜ੍ਹਾ ਰਸ

ਸੀਰੀ : ਸਾਂਝੀਵਾਲ, ਹਲ ਚਲਾਉਣ ਵਾਲਾ, ਵਾਹੀ ਕਰਨ ਵਾਲਾ, ਹਲਵਾਹ, ਕਾਮਾ