ਔਖੇ ਸ਼ਬਦਾਂ ਦੇ ਅਰਥ


ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਸਿਪਾਈ : ਤਿਪਾਈ, ਤਰਪਾਈ

ਸਿਪਾਹ : ਫੌਜ, ਸੈਨਾ

ਸਿਪਾਹ ਸਲਾਰ : ਸੈਨਾਮੁਖੀ, ਸੈਨਾਪਤੀ, ਜਰਨਲ

ਸਿਪਾਹੀ : ਫੌਜ ਵਿਚ ਭਰਤੀ ਨੌਜਵਾਨ, ਫੌਜੀ, ਸੈਨਿਕ, ਪੁਲਸੀਆ, ਪਿਆਦਾ, ਫੁੱਲਾ

ਸਿੱਪੀ : ਸਿੱਪ, ਖੁਰਚਣੀ, ਖੁਰਪੀ, ਫਹੁੜੀ

ਸਿਫਤ : ਜਸ, ਪ੍ਰਸੰਸਾ, ਉਸਤਤਿ, ਤਾਰੀਫ

ਸਿਫਤ-ਸਲਾਹ : ਪ੍ਰਸੰਸਾ ਹੋਣੀ, ਦੇਵਤਾ ਦੀ ਉਸਤਿਤਿ

ਸਿਫ਼ਰ : ਖ਼ਾਲੀ, ਬਿੰਦੀ, ਸ਼ੂਨਯ, ਜ਼ੀਰੋ

ਸਿਫਾਰਸ਼ : ਸੌਂਪਣ ਦਾ ਭਾਵ, ਤਰਫਦਾਰੀ, ਸਰਪ੍ਰਸਤੀ, ਤਾਰੀਫ਼

ਸਿਫਾਰਸ਼ੀ : ਸਿਫਾਰਸ਼ ਕਰਨ ਵਾਲਾ, ਜਿਸ ਦੀ ਸਿਫਾਰਸ਼ ਹੋਵੇ

ਸਿੰਬਲ : ਇਕ ਉੱਚਾ ਲੰਮਾ ਰੁੱਖ ਜਿਸਦੇ ਫੁੱਲ ਬਕਬਕੇ ਤੇ ਫਲ ਫਿੱਕੇ ਹੁੰਦੇ ਹਨ

ਸਿੰਮ : ਸਿੰਮਣ ਤੋਂ ਭਾਵ, ਸਿੰਮਣਾ ਦਾ ਕਰਤਾ ਕਾਰਕ

ਸਿੰਮਣਾ : ਰਿਸਣਾ, ਚੋਣਾ, ਫੁੱਟਣਾ, ਝਰਨਾ

ਸਿਮਟ : ਸਿਮਟਣ ਤੋਂ ਭਾਵ, ਸਿਮਟਣਾ ਦਾ ਕਰਤਾਕਾਰਕ, ਕਠੇ ਹੋਣਾ

ਸਿਮਟਣਾ : ਸੁੰਗੜਨਾ, ਸੁੱਕੜਨਾ, ਕੱਠਾ ਹੋਣਾ, ਝਿਜਕਣਾ, ਸੰਗਣਾ

ਸਿਮਤ : ਚਿੰਨ੍ਹ, ਨਿਸ਼ਾਨ, ਦਿਸ਼ਾ, ਤਰਫ਼, ਸੇਧ

ਸਿਮਰ : ਸਿਮਰਨ ਤੋਂ ਭਾਵ, ਯਾਦ, ਬਾਰੰਬਾਰ ਦੁਹਰਾਉ

ਸਿਮਰਤੀ : ਯਾਦ, ਚੇਤਾ, ਚੇਤਾ-ਸ਼ਕਤੀ, ਪਤਾ, ਖ਼ਿਆਲ, ਧਿਆਨ

ਸਿਮਰਨ : ਯਾਦ, ਚੇਤਾ, ਧਿਆਨ, ਕਿਸੇ ਸ਼ਬਦ ਦਾ ਭਾਵ ਸਹਿਤ ਬਾਰੰਬਾਰ ਦੁਹਰਾਉ, ਜਪ, ਪ੍ਰਾਰਥਨਾ

ਸਿਮਰਨਾ : ਯਾਦ ਕਰਨਾ, ਧਿਆਨ ਕਰਨਾ, ਜਪ ਕਰਨਾ, ਮਾਲਾ, ਜਪਮਾਲਾ, ਸਿਮਰਨੀ, ਤਸਬੀਹ

ਸਿੰਮਲ : ਸਿੰਬਲ

ਸਿਮ੍ਰਿਤੀ : ਹਿੰਦੂ ਸੰਸਕਾਰਾਂ ਦਾ ਨਿਰੂਪਣ ਕਰਦੀ ਇਕ ਪੁਰਾਤਨ ਕਿਤਾਬ

ਸਿਰ : ਸਰ, ਸੀਸ, ਧੜ ਦਾ ਉਤਲਾ ਹਿੱਸਾ, ਮੱਤ, ਅਕਲ, ਸੂਝ, ਦਿਮਾਗ, ਸਿਰਾ, ਚਿਹਰਾ, ਮੂੰਹ

ਸਿਰ ਉੱਚਾ ਰਖਣਾ : ਅਣਖ ਰੱਖਣਾ, ਸ੍ਵੈ-ਸਤਿਕਾਰ ਨਾਲ ਵਿਚਰਣਾ

ਸਿਰ ਅੱਖਾਂ ਤੇ ਬਿਠਾਣਾ : ਮਾਣ ਦੇਣਾ, ਸਤਿਕਾਰ ਦੇਣਾ, ਸਦਕੇ ਜਾਣਾ

ਸਿਰ ਸੜਿਆ : ਹੱਠੀ, ਜ਼ਿੱਦੀ, ਉੱਦਮੀ, ਪਰੇਸ਼ਾਨ

ਸਿਰ ਸੁਆਹ ਪੈਣੀ : ਬੇਇਜ਼ਤੀ ਹੋਣੀ

ਸਿਰ ਹਿਲਾਉਣਾ : ਨਾਂਹ ਕਰਨਾ, ਮਨ੍ਹਾਂ ਕਰਨਾ, ਹਾਂ ਕਰਨਾ, ਮੰਨਣਾ

ਸਿਰ ਕੱਢ : ਸਭ ਤੋਂ ਉੱਚਾ, ਪ੍ਰਸਿੱਧ, ਮੋਢੀ

ਸਿਰ ਖਪਾਈ : ਦਿਮਾਗ ਲਾਉਣਾ, ਦਿਮਾਗੀ ਮਿਹਨਤ, ਮਾਥਾਪੱਚੀ

ਸਿਰ ਖਾਣਾ : ਦੁਖੀ ਕਰਨਾ, ਪਿੱਛੇ ਪੈ ਜਾਣਾ

ਸਿਰ ਚਕਰਾਉਣਾ : ਸਿਰ ‘ਚ ਚੱਕਰ ਆਉਣੇ, ਬੇਹੋਸ਼ ਹੋ ਜਾਣਾ, ਪਰੇਸ਼ਾਨ ਹੋਣਾ

ਸਿਰ ਤੋੜ ਕੋਸ਼ਿਸ਼ : ਬਹੁਤ ਕੋਸ਼ਿਸ਼ ਕਰਨਾ, ਪੂਰਾ ਯਤਨ ਕਰਨਾ

ਸਿਰ ਦੇਣਾ : ਆਪਣਾ ਆਪ ਕੁਰਬਾਨ ਕਰ ਦੇਣਾ, ਆਪਾ ਵਾਰਨਾ, ਸ਼ਹੀਦ ਹੋਣ ਦਾ ਭਾਵ

ਸਿਰ ਧੜ ਦੀ ਬਾਜ਼ੀ : ਪੂਰੀ ਵਾਹ ਲਾਉਣੀ, ਮੌਤ ਦੀ ਵੀ ਪਰਵਾਹ ਨਾ ਕਰਨੀ, ਜ਼ਿੰਦਗੀ ਤੇ ਮੌਤ ਦੇ ਦਰਮਿਆਨ

ਸਿਰ ਨਿਵਾਉਣਾ : ਆਦਰ ਕਰਨਾ, ਬੰਦਨਾ ਕਰਨੀ

ਸਿਰ ਪਰਨੇ ਡਿਗਣਾ : ਇਸ ਤਰ੍ਹਾਂ ਡਿਗਣਾ ਕਿ ਪਹਿਲਾਂ ਸਿਰ ਹੇਠਾਂ ਵੱਜੇ, ਬੁਰੀ ਤਰ੍ਹਾਂ ਹਾਰ ਜਾਣਾ

ਸਿਰ ਪੀੜ : ਸਿਰ ਦਰਦ, ਦਿਮਾਗੀ ਪਰੇਸ਼ਾਨੀ

ਸਿਰ ਪੈਰ : ਸਿਰ ਤੇ ਪੈਰ, ਮੂੰਹ-ਮੱਥਾ, ਸਾਰਥਕਤਾ, ਭਾਵ, ਮਤਲਬ

ਸਿਰ ਫਿਰਿਆ : ਦਿਮਾਗੀ ਤੌਰ ਤੇ ਅਸੰਤੁਲਿਤ, ਉਲਟ ਦਿਮਾਗ, ਪਾਗਲ