ਔਖੇ ਸ਼ਬਦਾਂ ਦੇ ਅਰਥ


ਸ੍ਵਾਸ, ਸਾਈਂ, ਸਾਹਿਬਾ, ਸਾਹ ਆਦਿ


ਸ੍ਰੇਸ਼ਟ : ਵਧੀਆ, ਉੱਤਮ, ਆਲ੍ਹਾ, ਗੁਣਕਾਰੀ

ਸ੍ਰੋਤ : ਸੋਮਾ, ਨਿਕਾਸ, ਮੁੱਢ, ਮੂਲ, ਜੜ੍ਹ

ਸ੍ਰੋਤਾ : ਸੁਣਨ ਵਾਲਾ

ਸ੍ਰੋਤਾਗਣ : ਸੁਣਨ ਵਾਲਿਆਂ ਦਾ ਇਕੱਠ

ਸੱਛ : ਸਾਫ਼, ਨਿਰਮਲ, ਪਵਿੱਤਰ, ਖਰਾ, ਚੰਗਾ, ਚਿੱਟਾ

ਸ੍ਵਰ : ਸੁਰ, ਆਵਾਜ਼, ਤਾਨ, ਧੁਨ, ਬੋਲ

ਸ੍ਵਰ ਚਿੰਨ੍ਹ : ਲਗਾਂ-ਮਾਤਰਾਂ, ਸ੍ਵਰਾਂ ਨੂੰ ਪ੍ਰਗਟਾਉਂਦੇ ਦਿੰਨ੍ਹ

ਸ੍ਵਰ ਤੰਤੂ : ਆਵਾਜ਼-ਤਾਰਾਂ, ਕੰਠ-ਤੰਦਾਂ, ਨਾਦ- ਤੰਤੀਆਂ

ਸ੍ਵਰ ਯੰਤਰ : ਘੰਡੀ, ਘੁੰਡੀ

ਸ੍ਵਰਗ : ਸੁਅਰਗ, ਬੈਕੁੰਠ, ਦੇਵਪੁਰੀ, ਅਨੰਦ ਮੌਜ ਦੀ ਜਗ੍ਹਾ, ਅਰਾਮਗਾਹ, ਮੌਜ

ਸ੍ਵਾਸ : ਸਾਹ, ਸਵਾਸ

ਸ੍ਵਾਸ ਛੱਡਣੇ : ਮਰਨ ਦਾ ਭਾਵ, ਸਰੀਰ ਦਾ ਅੰਤ ਹੋ ਜਾਣਾ, ਮਰਨਾ

ਸਵਾਗਤ : ਜੀ ਆਇਆਂ, ਆਓ-ਭਗਤ, ਮਾਣ, ਇੱਜ਼ਤ

ਸ੍ਵਾਦ : ਸੁਆਦ

ਸ੍ਵਾਧੀਨ : ਆਜ਼ਾਦ, ਸੁਤੰਤਰ, ਨਿਰਪੱਖ, ਮੁਕਤ, ਨਿਰੰਕੁਸ਼

ਸ੍ਵਾਮੀ : ਸੁਆਮੀ

ਸਵਾਰਥ : ਸੁਆਰਥ, ਮਤਲਬ, ਗਰਜ਼, ਖੁਦਗਰਜ਼ੀ

ਸਵਾਰਥੀ : ਮਤਲਬੀ, ਗਰਜ਼ਮੰਦ, ਨਿਜੀ, ਆਤਮ-ਕੇਂਦ੍ਰਿਤ

ਸਵੀਕਾਰ : ਮੰਨ ਲੈਣਾ, ਮਨਜ਼ੂਰ, ਕਬੂਲ, ਪ੍ਰਵਾਨ, ਅੰਗੀਕਾਰ

ਸ੍ਵੈ : ਆਪਣਾ ਆਪ, ਆਪਾ, ਹਉ, ਮੈਂ,

ਸ੍ਵੈ ਇੱਛਾ : ਆਪਣੀ ਇੱਛਾ, ਖਾਹਸ਼, ਆਪਣੀ ਮਰਜ਼ੀ

ਸ੍ਵੈ ਸਨਮਾਨ : ਆਪਣੀ ਇੱਜ਼ਤ, ਅਣਖ, ਗੈਰਤ, ਸ੍ਵੈ-ਸਤਿਕਾਰ

ਸ੍ਵੈ ਸਿੱਧ : ਆਪਣੇ ਆਪ ਸਿੰਧ, ਪ੍ਰਮਾਣਤ, ਪ੍ਰਤੱਖ, ਹਾਜ਼ਰ

ਸ੍ਵੈ ਹਿਤ : ਆਪਣਾ ਹਿੱਤ, ਮਤਲਬ, ਖੁਦਗਰਜ਼ੀ

ਸ੍ਵੈ ਚਾਲਿਤ : ਆਪਣੇ ਆਪ ਚਲਾਇਮਾਨ, ਆਪ ਮੁਹਾਰੇ

ਸ੍ਵੈ ਪ੍ਰਕਾਸ਼ਿਤ : ਆਪਣੇ ਆਪ ਤੋਂ ਪ੍ਰਕਾਸ਼ਿਤ, ਸਵਯਕੂੰ, ਸੈਭੰ

ਸ੍ਵੈ ਰੱਖਿਆ : ਆਪਣੇ ਆਪ ਦੀ ਰੱਖਿਆ, ਬਚਾਉ, ਆਪਣੀ ਹਿਫ਼ਾਜ਼ਤ

ਸ੍ਵੈ ਵਿਸ਼ਵਾਸ : ਆਪਣੇ ਆਪ ਤੇ ਵਿਸ਼ਵਾਸ, ਸ੍ਵੈ-ਭਰੋਸਾ

ਸ੍ਵੈ ਵਿਰੋਧ : ਆਪਣੇ ਆਪ ‘ਚ ਵਿਰੋਧ, ਅੰਤਰ-ਵਿਰੋਧ

ਸਵੈਟਰ : ਉੱਨ ਦਾ ਬਣਿਆ ਇਕ ਗਰਮ ਪਹਿਰਾਵਾ, ਸੁਐਟਰ

ਸਾਂ : ਥਾ, ਥੀ, ਸਿਗਾ, ਸੀ (ਪਹਿਲੇ ਪੁਰਖ ਨਾਲ ਆਉਂਦੀ ਕ੍ਰਿਆ)

ਸਾਉ : ਥਾ, ਥੀ, ਸੀ, ਸਾਂ (ਦੂਜੇ ਪੁਰਖ ਨਾਲ ਆਉਂਦੀ ਕ੍ਰਿਆ)

ਸਾਉਣ : ਬਿਕ੍ਰਮੀ ਕਲੰਡਰ ਦਾ ਪੰਜਵਾਂ ਮਹੀਨਾ, ਸਾਉਣ ਮਹੀਨਾ ਜਿਹੜਾ ਅੰਗ੍ਰੇਜ਼ੀ ਕਲੰਡਰ ਦੇ ਹਿਸਾਬ ਨਾਲ ਜੁਲਾਈ-ਅਗਸਤ ਦਾ ਸਮਾਂ ਹੈ

ਸਾਉਣੀ : ਸਾਉਣ ਮਹੀਨੇ ਦੀ ਫ਼ਸਲ, ਸਾਉਣ ਦੀ ਪੁੰਨਿਆ, ਸਾਉਣ ਨਾਲ ਸੰਬੰਧਿਤ

ਸਾਉਲਾ : ਕਣਕ ਭਿੰਨਾ, ਪੱਕੇ ਰੰਗ ਦਾ

ਸਾਊ : ਸਮਝਦਾਰ, ਦਾਨਾ, ਸਿਆਣਾ, ਬੁਧੀਮਾਨ

ਸਾਊਪੁਣਾ : ਸਮਝਦਾਰੀ, ਦਾਨਾਈ, ਸਿਆਣਪ

ਸਾਇਆ : ਛਾਇਆ, ਛਾਂ, ਪ੍ਰਤਿਬਿੰਬ, ਭੂਤ-ਪ੍ਰੇਤ ਦੀ ਰੁਕਾਵਟ

ਸਾਇਆ ਉਠ ਜਾਣਾ : ਲਾਵਾਰਿਸ ਹੋ ਜਾਣਾ, ਅਸੁਰੱਖਿਅਤ ਮਹਿਸੂਸ ਕਰਨਾ, ਯਤੀਮ ਹੋ ਜਾਣਾ

ਸਾਇੰਸ : ਵਿਗਿਆਨ, ਪਦਾਰਥਕ ਗਿਆਨ

ਸਾਇਤ : ਘੜੀ, ਵੇਲਾ, ਸਮਾਂ

ਸਾਇਰਨ : ਭੋਂਪੂ, ਘੁੱਗੂ

ਸਾਈ : ਸੋਈ, ਉਹੀ, ਉਹ, ਵਹੀ, ਪੇਸ਼ਗੀ

ਸਾਈਂ : ਸੁਆਮੀ, ਮਾਲਕ, ਪਤੀ, ਖਾਵੰਦ, ਈਸ਼ਵਰ, ਵਾਹਿਗੁਰੂ

ਸਾਈਸ : ਨਿਗਰਾਨੀ ਕਰਨ ਵਾਲਾ, ਕੋਤਵਾਲ, ਲਾੜਾ

ਸਾਈਕਲ : ਪੈਡਲ ਮਾਰ ਕੇ ਚਲਾਉਣ ਵਾਲਾ ਇਕ ਦੁਪਹੀਆ ਵਾਹਨ, ਸੈਕਲ

ਸਾਂ-ਸ਼ਾਂ : ਤੇਜ਼ ਹਵਾ ਚਲਣ ਦੀ ਆਵਾਜ਼

ਸਾਂਸੀ : ਮੁਸਲਮਾਨਾਂ ਦੀ ਇਕ ਪਛੜੀ ਜਾਤ, ਇਕ ਜੱਟ ਗੋਤ੍ਰ

ਸਾਹ : ਸ੍ਵਾਸ, ਸੁਆਸ, ਦਮ, ਪ੍ਰਾਣ, ਫੂਕ, ਹਵਾੜ

ਸਾਹ ਆਉਣਾ : ਸ੍ਵਾਸਾਂ ਦਾ ਚਲਣਾ, ਜੀਉਂਦਿਆਂ ਹੋਣਾ

ਸਾਹ ਸੱਤ : ਜਾਨ, ਜ਼ਿੰਦਗੀ, ਤਾਕਤ, ਪ੍ਰਾਣ

ਸਾਹ ਸੁੱਕਣਾ : ਡਰ ਜਾਣਾ, ਬਹੁਤ ਘਬਰਾ ਜਾਣਾ

ਸਾਹ ਗੁੰਮ ਹੋਣਾ : ਡਰ ਜਾਣਾ, ਸਹਿਮ ਜਾਣਾ, ਬੇਸੁਰਤ ਹੋ ਜਾਣਾ

ਸਾਹ ਘੁਟਣਾ : ਮੁਸ਼ਕਲ ਸਾਹ ਆਉਣਾ, ਔਖਿਆਂ ਮਹਿਸੂਸ ਕਰਨਾ

ਸਾਹ ਚੜ੍ਹਨਾ : ਲੰਬੇ-ਲੰਬੇ ਸਾਹ ਆਉਣਾ

ਸਾਹ ਫੁੱਲਣਾ : ਮੁਸ਼ਕਲ ਸਾਹ ਆਉਣਾ

ਸਾਹ ਵਿਚ ਸਾਹ ਆਉਣਾ : ਮੁਸ਼ਕਲ ਹੱਲ ਹੋਣਾ, ਸਾਹ ਆਸਾਨੀ ਨਾਲ ਆਉਣਾ, ਆਰਾਮ-ਚੈਨ ਮਹਿਸੂਸ ਹੋਣਾ

ਸਾਹਸ : ਹਿੰਮਤ, ਬਹਾਦਰੀ, ਹੌਂਸਲਾ, ਜਿਗਰਾ, ਤਾਕਤ, ਉਤਸ਼ਾਹ

ਸਾਹਸੀ : ਹਿੰਮਤੀ, ਬਹਾਦਰ, ਤਾਕਤਵਰ, ਦਲੇਰ, ਉਤਸ਼ਾਹੀ

ਸਾਹਬ : ਸਾਹਿਬ

ਸਾਹਲ : ਸਾਹਿਲ

ਸਾਹਵਾਂ : ਸਾਮ੍ਹਣਲਾ, ਅੱਗ ਦਾ, ਮੁਹਰਲਾ, ਅਗੇਤਾ, ਅਗਲਾ

ਸਾਹਾ : ਵਿਆਹ ਦਾ ਜੋਤਸ਼ ਲਾ ਕੇ ਮੁਕੱਰਰ ਕੀਤਾ ਸਮਾਂ, ਇਕ ਸੰਬੋਧਨੀ ਸ਼ਬਦ – ਹੇ ਸ਼ਾਹ, ਸਾਹਿਬ

ਸਾਹੇ ਚਿੱਠੀ : ਇਕ ਪੱਤਰ ਜਿਸ ਵਿਚ ਵਿਆਹ ਦੀ ਮਿਤੀ ਮਿਥੀ ਹੁੰਦੀ ਹੈ

ਸਾਹਿਤ-ਸ਼ਾਸਤਰ : ਸਾਹਿਤ ਦੀ ਪਰਖ ਕਰਨ ਵਾਲਾ ਨੇਮ-ਸਿਧਾਂਤ, ਸਾਹਿਤਕ- ਵਿਗਿਆਨ, ਕਾਵਿ-ਸ਼ਾਸਤਰ ਸਾਹਿਤ-ਵਿਧਾਨ,

ਸਾਹਿਤ ਸ਼ਾਸਤ੍ਰੀ : ਸਮੀਖਿਆਕਾਰ ਮੁਲੰਕਣ-ਕਰਤਾ, ਸਾਹਿਤ-ਵਿਗਿਆਨੀ

ਸਾਹਿਤਕਾਰ : ਸਾਹਿਤ ਰਚਣ ਵਾਲਾ, ਰਚਨਾਕਾਰ, ਲਿਖਾਰੀ, ਕਵੀ

ਸਾਹਿਤਕਾਰੀ : ਸਾਹਿਤ ਰਚਨ ਦਾ ਕਰਮ, ਸਾਹਿਤ ਰਚਨਾ, ਸਾਹਿਤਕ ਲੇਖਣੀ

ਸਾਹਿਤਕ : ਸਾਹਿਤ ਨਾਲ ਸੰਬੰਧਿਤ, ਰਚਨਾਤਮਕ, ਕਿਤਾਬੀ, ਅੱਖਰੀ।

ਸਾਹਿਬ : ਮਾਲਕ, ਸੁਆਮੀ, ਉਸਤਾਦ, ਗੁਰੂ, ਵਾਹਿਗੁਰੂ

ਸਾਹਿਬ ਸਿੰਘ : ਗੁਰੂ ਗੋਬਿੰਦ ਸਿੰਘ ਮਹਾਰਾਜ ਰਾਹੀਂ ਸਜਾਏ ਪੰਜਾਂ ਪਿਆਰਿਆਂ ਵਿਚੋਂ ਇਕ

ਸਾਹਿਬਜ਼ਾਦਾ : ਸਾਹਿਬ ਦਾ ਪੁੱਤਰ, ਰਾਜਕੁਮਾਰ, ਪੁੱਤਰ

ਸਾਹਿਬਾ : ਸਾਹਿਬ ਦੀ ਵਹੁਟੀ, ਘਰਵਾਲੀ, ਬੇਗਮ, ਪੰਜਾਬੀ ਕਿੱਸਿਆਂ ਦੀ ਇਕ ਨਾਇਕਾ ਜਿਹੜੀ ਮਿਰਜ਼ੇ ਦੀ ਮਾਸ਼ੂਕਾ ਸੀ

ਸਾਹਿਬੀ : ਪਦਵੀ, ਸੱਤਾ, ਸਾਹਿਬ ਦਾ ਅਹੁਦਾ ਮਾਲਕੀ

ਸਾਹਿਲ : ਸਮੁੰਦਰੀ ਕੰਢਾ, ਕੰਢਾ, ਕਿਨਾਰਾ

ਸਾਕ : ਸੰਬੰਧ, ਰਿਸ਼ਤਾ ਨਾਤਾ, ਜੋੜ ਮੇਲ, ਭਾਈਬੰਦੀ

ਸਾਕ ਦੇਣਾ : ਰਿਸ਼ਤਾ ਕਰਨਾ, (ਵਿਆਹਾਂ ‘ਚ) ਕੁੜੀ ਦੇਣੀ

ਸਾਕ ਸਬੰਧੀ : ਰਿਸ਼ਤੇਦਾਰ, ਮੇਲੀ, ਭਾਈਬੰਧ, ਜੋਲੀ

ਸਾਕ : ਸ਼ਕਤੀ ਦਾ ਪੁਜਾਰੀ, ਮਾਇਕ, ਪਦਾਰਥਵਾਦੀ ਪੁਰਸ਼, ਨਾਸਤਕ