ਔਖੇ ਸ਼ਬਦਾਂ ਦੇ ਅਰਥ
ੲ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਇਤਿਹਾਸਕਾਰ : ਇਤਿਹਾਸ ਲਿਖਣ ਵਾਲਾ, ਹਿਸਟੋਰੀਅਨ
ਇਤਿਹਾਸਕਾਰੀ : ਇਤਿਹਾਸ ਲਿਖਣ ਦੀ ਕਲਾ, ਇਤਿਹਾਸ ਲਿਖਣਾ
ਇਤਿਹਾਸਕ : ਇਤਿਹਾਸ ਨਾਲ ਸੰਬੰਧਿਤ, ਐਤਿਹਾਸਕਿ
ਇੱਥੇ : ਇਸ ਜਗ੍ਹਾ, ਐਥੇ, ਯਹਾਂ
ਇੱਥੋਂ : ਇਸ ਜਗ੍ਹਾ, ਐਥੋਂ
ਇੰਦਰ : ਇਕ ਦੇਵਤਾ, ਦੇਵਤਿਆਂ ਦਾ ਮੁਖੀ, ਮੀਂਹ ਦਾ ਦੇਵਤਾ
ਇੰਦਰੀ : ਭਾਵ, ਵਿਚਾਰ, ਗ੍ਰਹਿਣ, ਕਰਨ ਅਤੇ ਮਹਿਸੂਸ ਕਰਨ ਵਾਲੇ ਸਰੀਰ ਦੇ ਅੰਗ, ਲਿੰਗ
ਇੱਦਾਂ : ਇਸ ਤਰ੍ਹਾਂ, ਐਦਾਂ, ਇਸ ਤਰੀਕੇ ਨਾਲ
ਇੱਧਰ : ਐਸ ਪਾਸੇ, ਐਸ ਵੇਲੇ
ਇਨਸਾਨ : ਆਦਮੀ, ਮਨੁੱਖ, ਬੰਦਾ, ਵਿਅਕਤੀ, ਜਨ
ਇਨਸਾਨੀਅਤ : ਆਦਮੀਅਤ, ਮਨੁੱਖਤਾ, ਭਰਾਤ੍ਰੀਭਾਵ, ਨੇਕੀ
ਇਨਸਾਫ਼ : ਨਿਆਂ, ਨਿਰਪੱਖ ਨਿਰਣਾ, ਠੀਕ ਫੈਸਲਾ ਕਰਨ ਦਾ ਭਾਵ
ਇਨਸਾਫ਼-ਪਸੰਦ : ਨਿਆਂਪਸੰਦ
ਇਨਕਲਾਬ : ਕ੍ਰਾਂਤੀ, ਜੋਸ਼, ਤਬਦੀਲੀ, ਪੁਨਰ-ਗਠਨ
ਇਨਕਲਾਬੀ : ਕ੍ਰਾਂਤੀਕਾਰੀ, ਜੋਸ਼ੀਲਾ, ਬਾਗ਼ੀ
ਇਨਕਾਰ : ਮਨਾਹੀ, ਅਸਵੀਕ੍ਰਿਤੀ, ਨਾਮੰਜ਼ੂਰੀ, ਨਾਂਹ
ਇੰਨ-ਬਿੰਨ : ਠੀਕ, ਠੀਕ ਉਸ ਵਰਗਾ, ਬਿਲਕੁਲ ਉਸ ਤਰ੍ਹਾਂ ਦਾ
ਇੰਨਾਂ : ਏਨਾ, ਇਤਨਾ ਸਾਰਾ, ਬਹੁਤ ਸਾਰਾ
ਇਨਾਮ : ਬਖਸ਼ਿਸ਼, ਪੁਰਸਕਾਰ, ਅਨਾਮ
ਇਬਤਿਦਾ : ਸ਼ੁਰੂਆਤ, ਅਰੰਭ, ਮੁੱਢ, ਆਦਿ, ਉਤਪਤੀ
ਇਬਾਦਤ : ਪੂਜਾ, ਭਗਤੀ, ਯਾਦ, ਬੰਦਗੀ
ਇਬਾਰਤ : ਵਾਕ ਰਚਨਾ, ਲਿਖਤ-ਪ੍ਰਕ੍ਰਿਆ, ਰਚਨਾ, ਲਿਖਤ
ਇਮਤਿਹਾਨ : ਪ੍ਰੀਖਿਆ, ਜਾਂਚ, ਪੇਪਰ
ਇਮਦਾਦ : ਮਦਦ ਦੇਣ ਦੀ ਕ੍ਰਿਆ, ਸਹਾਇਤਾ, ਮਦਤ
ਇਮਲ੍ਹਾ : ਲਿਖਣ ਦਾ ਢੰਗ, ਬੋਲ ਲਿਖਤ
ਇਮਲੀ : ਇਕ ਦਰਖ਼ਤ ਤੇ ਉਸਨੂੰ ਲੱਗਣ ਵਾਲਾ ਖੱਟਾ ਫਲ
ਇਮਾਮ : ਮੁਸਲਿਮ ਪੰਡਤ, ਵੱਡਾ ਮੌਲਵੀ
ਇਮਾਰਤ : ਭਵਨ, ਮਹਿਲ, ਵੱਡਾ ਸੁੰਦਰ ਘਰ, ਢਾਂਚਾ
ਇਮਾਰਤੀ : ਇਮਾਰਤ ਨਾਲ ਸੰਬੰਧਿਤ, ਇਮਾਰਤ ਲਈ ਵਰਤੋਂ ‘ਚ ਆਉਂਦੀ
ਇਰਦ-ਗਿਰਦ : ਆਲੇ-ਦੁਆਲੇ, ਆਸੇ-ਪਾਸੇ
ਇਰਾਕ : ਇਕ ਮੁਸਲਿਮ ਦੇਸ਼, ਇਕ ਅਰਬ ਦੇਸ਼
ਇਰਾਦਾ : ਨੀਅਤ, ਨਿਸ਼ਚਾ, ਫੁਰਨਾ, ਭਾਵ
ਇੱਲ : ਚੀਲ
ਇਲਹਾਮ : ਅੰਤਰ ਆਤਮਾ ਦੀ ਆਵਾਜ਼, ਦੈਵੀ ਸੁਨੇਹਾ, ਅਕਾਸ਼ਵਾਣੀ, ਕੁਦਰਤੀ ਪ੍ਰੇਰਣਾ, ਵਹੀ
ਇਲਜ਼ਾਮ : ਦੋਸ਼, ਕਲੰਕ, ਕਸੂਰ
ਇਲਜ਼ਾਮ ਲਾਉਣਾ : ਦੋਸ਼ ਲਾਉਣਾ, ਕਸੂਰ ਕੱਢਣਾ
ਇਲਤ : ਚੰਚਲਤਾ, ਸ਼ਰਾਰਤ
ਇਲਤ ਕਰਨੀ : ਸ਼ਰਾਰਤ ਕਰਨੀ
ਇਲੱਤ : ਮਾੜੀ ਆਦਤ, ਲਤ, ਅਮਲ
ਇਲਤਿਜਾ : ਅਰਦਾਸ, ਬੇਨਤੀ, ਪ੍ਰਾਰਥਨਾ
ਏਥੇ : ਇਸ ਜਗ੍ਹਾ, ਇਥੇ, ਇਸ ਥਾਂ, टेपत
ਇਥੋਂ : ਇਸ ਜਗ੍ਹਾ ਤੋਂ, ਇਸ ਥਾਂ ਤੋਂ, ਇਧਰੋਂ
ਏਦਾਂ : ਇਸ ਤਰ੍ਹਾਂ, ਇੱਦਾਂ
ਏਦੂੰ : ਇਸਦੇ ਮੁਕਾਬਲੇ ‘ਚ, ਇਸ
ਏਧਰ : ਐਧਰ, ਇਸ ਤਰਫ਼, ਇਸ ਵਲ, ਇਸ ਪਾਸੇ
ਏਧਰਲਾ : ਇਸ ਪਾਸੇ ਦਾ, ਇੱਧਰਲਾ
ਏਨਾ : ਇੰਨਾ, ਇਹ ਸਭ, ਇਤਨਾ ਸਾਰਾ
ਏਲਚੀ : ਰਾਜਦੂਤ, ਸਫ਼ੀਰ, ਕਿਸੇ ਰਾਜ ਦਾ ਪ੍ਰਤੀਨਿਧ
ਏਵੇਂ : ਇਵੇਂ, ਇਸ ਤਰ੍ਹਾਂ, ਇਉਂ ਹੀ