ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਨੂਠਾ : ਵਚਿਤ੍ਰ, ਨਿਰਾਲਾ, ਅਦਭੁਤ,
ਅਨੂਪ : ਅਨੂਠਾ
ਅਨੇਕ : ਬਹੁਤ, ਕਾਫੀ ਸਾਰੇ, ਕਈ, ਅਣਗਿਣਤ
ਅਨੇਕਤਾ : ਬਹੁਤਾਤ, ਬਹੁਲਤਾ, ਵਚਿਤ੍ਰਤਾ, ਰੰਗ-ਬਿਰੰਗਾਪਨ, ਭੇਦ, ਪ੍ਰਕਾਰ
ਅਨੈਤਿਕ : ਜਿਹੜਾ ਨੈਤਿਕ ਨਾ ਹੋਵੇ, ਨੀਤੀ ਵਿਰੁੱਧ, ਬੇਮਰਯਾਦਿਤ, ਮਾੜਾ ਕਰਮ, ਅਧਾਰਮਿਕਤਾ
ਅਨੋਖਾ : ਵਚਿਤ੍ਰ, ਨਿਰਾਲਾ, ਅਦਭੁਤ
ਅਪਸਰਾ : ਸੁੰਦਰ ਔਰਤ, ਸੁੰਦਰੀ, ਰੰਨ, ਹੂਰ, ਇਕ ਦੇਵਜੂਨੀ, ਦੇਵਲੋਕ ਦੀ ਨਾਚੀ, ਸਵਰਗ ਦੀ ਵੇਸਵਾ
ਅਪਸਾਰ : ਵਿਸਤਾਰ, ਫੈਲਾਅ, ਭੁੱਲ, ਝੁਕਾਅ
ਅਪਹਰਣ : ਚੁੱਕ ਕੇ ਲੈ ਜਾਣਾ, ਉਧਾਲਣਾ, ਹਰਨਾ, ਖੋਹਣਾ, ਲੁੱਟਣਾ, ਚੋਰੀ, ਡਾਕਾ, ਲੁਕਾਉਣਾ
ਅਪਹੁੰਚ : ਜਿੱਥੇ ਪੁੱਜਿਆ ਨਾ ਜਾ ਸਕੇ, ਦੁਰਗਮ, ਅਗੰਮ
ਅਪੰਗ : ਅਪਾਹਜ, ਲੂਲ੍ਹਾ-ਲੰਗੜਾ, ਹੱਥਾਂ-ਪੈਰਾਂ ਤੋਂ ਬੇਕਾਰ, ਅੰਗਹੀਣ, ਬੇਬਸ
ਅਪਚ : ਜੋ ਨਾ ਪਚੇ, ਭਾਰੀ, ਅਜੀਰਣ, ਬਦਹਜ਼ਮੀ
ਅਪੱਛਰਾ : ਸੁੰਦਰ ਔਰਤ, ਸਵਰਗ ਲੋਕ ਦੀ ਇਸਤ੍ਰੀ, ਅਪਸਰਾ
ਅਪਜੱਸ : ਬਦਨਾਮੀ, ਬੇਇਜ਼ਤੀ, ਨਿੰਦਿਆ
ਅਪਣੱਤ : ਆਪਣੇਪਨ ਦਾ ਭਾਵ, ਮਿੱਤਰਤਾ, ਮੈਤ੍ਰੀ ਭਾਵ, ਪ੍ਰੇਮ
ਅਪਣਾ : ਆਪਣਾ
ਅਪਨਾਉਣਾ : ਸਵੀਕਾਰ ਕਰਨਾ, ਅਪਨਾ ਲੈਣਾ, ਆਪਣਾ ਬਣਾਉਣਾ
ਅਪੱਥ : ਮਾੜਾ ਰਾਹ, ਕੁ-ਮਾਰਗ
ਅਪਭ੍ਰੰਸ਼ : ਗਿਰਾਅ, ਡਿਗਣਾ, ਵਿਗੜਿਆ ਹੋਇਆ ਸ਼ਬਦ, ਭਾਸ਼ਾ
ਅਪਮਾਨ : ਬੇਇਜ਼ਤੀ, ਨਿਰਾਦਰ, ਹੱਤਕ
ਅਪਮਾਨਜਨਕ : ਨਿਰਾਦਰੀ, ਹੱਤਕ ਪੂਰਨ, ਮਾੜਾ
ਅਪ੍ਰਸੰਨ : ਨਾਖੁਸ਼, ਉਦਾਸ, ਰੁੱਖਾ, ਨਰਾਜ਼
ਅਪ੍ਰਚਲਿਤ : ਜਿਹੜਾ ਪ੍ਰਚਲਿਤ ਨਾ ਹੋਵੇ, ਰਿਵਾਜ ਤੋਂ ਪਰੇ
ਅਪਰੰਪਰ : ਬਹੁਤ, ਬੇਅੰਤ, ਅਪਰਮਪਾਰ, ਗਿਣਤੀ ਤੋਂ ਪਰੇ
ਅਪਰਵਾਨ : ਜਿਹੜਾ ਪ੍ਰਵਾਨ ਨਾ ਹੋਵੇ, ਅਸਵੀਕ੍ਰਿਤ, ਨਾਮਨਜ਼ੂਰ
ਅਪਰਾਧ : ਦੋਸ਼, ਗੁਨਾਹ, ਪਾਪ, ਮੰਦ ਕਰਮ, ਭੁਲ, ਖਤਾ
ਅਪਰਾਧੀ : ਅਪਰਾਧ ਕਰਨ ਵਾਲਾ, ਭੁੱਲਣਹਾਰ, ਪਾਪੀ, ਦੋਸ਼ੀ
ਅਪਰਿਮਿਤ : ਬਹੁਤ, ਬੇਹੱਦ, ਅਸੀਮ, ਬੇਅੰਤ
ਅਪਰੋਖ : ਅਪ੍ਰਤੱਖ, ਪ੍ਰਗਟ, ਹਾਜ਼ਰ
ਅਪਵਾਦ : ਬੁਰਾ ਕਥਨ, ਨਿੰਦਾ, ਵਿਰੋਧ, ਬਿਨਾਂ ਬੋਲੇ, ਛੁੱਟ, ਛੱਡ ਕੇ, ਵਿਚਲਾ
ਅਪਵਿੱਤਰ : ਜੋ ਪਵਿੱਤਰ ਨਾ ਹੋਵੇ, ਗੰਦਾ ਮੰਦਾ, ਗੰਧਲਾ, ਨਾਪਾਕ, ਮੈਲਾ, ਅਸ਼ੁੱਧ
ਅਪਵਿੱਤਰਤਾ : ਅਸ਼ੁੱਧਤਾ, ਗੰਦਗੀ, ਮਲੀਨਤਾ
ਅੱਪੜਨ : ਪਹੁੰਚਣਾ, ਪੁੱਜਣਾ
ਅਪੜ੍ਹ : ਅਨਪੜ੍ਹ
ਅਪੜਾਉਣਾ : ਪਹੁੰਚਾਉਣਾ, ਪੁਚਾਉਣਾ, ਭੇਜਣਾ
ਅਪਾਹਜ : ਅੰਗ-ਭੰਗ, ਅਪੰਗ, ਅੰਗਹੀਨ
ਅਪਾਦਾਨ ਕਾਰਕ : ਵਿਆਕਰਣ ‘ਚ ਕਾਰਕ ਦਾ ਇੱਕ ਭੇਦ
ਅਪਾਰ : ਬਹੁਤ, ਬੇਅੰਤ, ਅਪਰੰਪਾਰ, ਸੀਮਾ-ਰਹਿਤ, ਈਸ਼ਵਰ
ਅਪਾਰ ਦਰਸ਼ੀ : ਧੁੰਦਲਾ, ਅਸਪਸ਼ਟ
ਅਪੀਲ : ਅਰਜ਼ੀ, ਪ੍ਰਾਰਥਨਾ, ਬੇਨਤੀ, ਆਪਣੇ ਹੱਕ ਜਾਂ ਕਾਰਜ ਵਾਸਤੇ ਉਚ-ਅਧਿਕਾਰੀ ਕੋਲ ਉਜ਼ਰ ਪੇਸ਼ ਕਰਨ ਦੀ ਕ੍ਰਿਆ