ਲੇਖੈ : ਭਾਣੈ ।
ਕਰਤੂਤਿ ਵਿਸੇਖੈ : ਕਿਰਿਆ ਉੱਤਮ ਸੀ।
ਕਾਲੇਖੇ : ਕਾਲਖ, ਕਲੰਕ ।
ਪਰਵੰਨਿਆ : ਪਰਵਾਨ ਕੀਤੇ ਹੋਏ ।
ਸਰੇਖੈ : ਵਰਗਾ।
ਕਰਵੈ : ਗੜਵਾ, ਗੰਗਾ-ਸਾਗਰ ।
‘ਆਪਿ ਭਲਾ ਸਭੁ ਜਗੁ ਭਲਾ’ ਦਾ ਕੇਂਦਰੀ ਭਾਵ
ਪ੍ਰਸ਼ਨ. ‘ਆਪਿ ਭਲਾ ਸਭੁ ਜਗੁ ਭਲਾ’ ਕਵਿਤਾ ਦਾ ਕੇਂਦਰੀ ਭਾਵ ਜਾਂ ਸਾਰ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਭਲੇ ਨੂੰ ਯੁਧਿਸ਼ਟਰ ਵਾਂਗ ਸਾਰਾ ਸੰਸਾਰ ਹੀ ਭਲਾ, ਪਰ ਬੁਰੇ ਨੂੰ ਦੁਰਯੋਧਨ ਵਾਂਗ ਸਾਰਾ ਸੰਸਾਰ ਹੀ ਬੁਰਾ ਦਿਸਦਾ ਹੈ। ਨਾਲ ਹੀ ਹਰ ਇਕ ਨੂੰ ਆਪਣੀ ਭਾਵਨਾ ਦਾ ਹੀ ਫਲ ਪ੍ਰਾਪਤ ਹੁੰਦਾ ਹੈ, ਜਿਸ ਕਰਕੇ ਪਾਂਡਵ ਕ੍ਰਿਸ਼ਨ ਜੀ ਦੇ ਪਿਆਰ ਅਤੇ ਕੌਰਵ ਉਨ੍ਹਾਂ ਦੇ ਤ੍ਰਿਸਕਾਰ ਦੇ ਪਾਤਰ ਬਣੇ।