ਐਂਗਲੋ – ਸਿੱਖ ਸੰਬੰਧ
ਐਂਗਲੋ – ਸਿੱਖ ਸੰਬੰਧ : 1800-1839
(ANGLO-SIKH RELATIONS: 1800-1839)
Objective Type Questions
ਪ੍ਰਸ਼ਨ 1. ਅੰਗਰੇਜ਼ਾਂ ਅਤੇ ਰਣਜੀਤ ਸਿੰਘ ਵਿਚਾਲੇ ਪਹਿਲਾ ਸੰਪਰਕ ਕਦੋਂ ਹੋਇਆ?
ਉੱਤਰ – 1800 ਈ. ।
ਪ੍ਰਸ਼ਨ 2. ਯੂਸਫ਼ ਅਲੀ ਕੌਣ ਸੀ?
ਉੱਤਰ – ਅੰਗਰੇਜ਼ਾਂ ਨੇ 1800 ਈ. ਵਿੱਚ ਯੂਸਫ਼ ਅਲੀ ਨੂੰ ਲਾਹੌਰ ਦਰਬਾਰ ਵਿੱਚ ਆਪਣਾ ਦੂਤ ਬਣਾ ਕੇ ਭੇਜਿਆ ਸੀ।
ਪ੍ਰਸ਼ਨ 3. ਮਰਾਠਿਆਂ ਦਾ ਨੇਤਾ ਜਸਵੰਤ ਰਾਓ ਹੋਲਕਰ ਪੰਜਾਬ ਕਦੋਂ ਆਇਆ ਸੀ?
ਉੱਤਰ –1805 ਈ. ।
ਪ੍ਰਸ਼ਨ 4. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਮਿੱਤਰਤਾ ਸੰਧੀ ਕਦੋਂ ਹੋਈ?
ਉੱਤਰ–1806 ਈ. ਵਿੱਚ ।
ਪ੍ਰਸ਼ਨ 5. 1806 ਈ. ਵਿੱਚ ਹੋਈ ਲਾਹੌਰ ਦੀ ਸੰਧੀ ਦੀ ਇੱਕ ਮੁੱਖ ਸ਼ਰਤ ਦੱਸੋ।
ਉੱਤਰ – ਮਹਾਰਾਜਾ ਰਣਜੀਤ ਸਿੰਘ ਹੋਲਕਰ ਦੀ ਕੋਈ ਸਹਾਇਤਾ ਨਹੀਂ ਕਰਣਗੇ।
ਪ੍ਰਸ਼ਨ 6. ਚਾਰਲਸ ਮੈਟਕਾਫ਼ ਕੌਣ ਸੀ?
ਉੱਤਰ – ਉਹ ਇੱਕ ਅੰਗਰੇਜ਼ ਅਧਿਕਾਰੀ ਸੀ।
ਪ੍ਰਸ਼ਨ 7. ਚਾਰਲਸ ਮੈਟਕਾਫ਼ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਕਿੰਨੀਆਂ ਮੁਲਾਕਾਤਾਂ ਹੋਈਆਂ?
ਉੱਤਰ – ਦੋ ।
ਪ੍ਰਸ਼ਨ 8. ਸਤਲੁਜ ਉਗਰ ਤੋਂ ਕੀ ਭਾਵ ਹੈ?
ਉੱਤਰ – ਮਾਲਵਾ ਪ੍ਰਦੇਸ਼ ਜਾਂ ਸਤਲੁਜ ਨਦੀ ਦਾ ਪੂਰਬੀ ਭਾਗ।
ਪ੍ਰਸ਼ਨ 9. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਪ੍ਰਦੇਸ਼ ‘ਤੇ ਕਿੰਨੀ ਵਾਰ ਹਮਲੇ ਕੀਤੇ?
ਉੱਤਰ – ਤਿੰਨ ਵਾਰ ।
ਪ੍ਰਸ਼ਨ 10. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਕਦੋਂ ਪਹਿਲਾ ਹਮਲਾ ਕੀਤਾ?
ਉੱਤਰ –1806 ਈ. ।
ਪ੍ਰਸ਼ਨ 11. ਕੋਈ ਇੱਕ ਕਾਰਨ ਦੱਸੋ ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਨਾਲ ਸੰਧੀ ਕਰਨ ਲਈ ਮਸ਼ਹੂਰ ਹੋਏ।
ਉੱਤਰ – ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਨੇ ਉਨ੍ਹਾਂ ਨੂੰ ਅੰਗਰੇਜ਼ਾਂ ਨਾਲ ਸੰਘਰਸ਼ ਨਾ ਕਰਨ ਦੀ ਸਲਾਹ ਦਿੱਤੀ।
ਪ੍ਰਸ਼ਨ 12. ਅੰਮ੍ਰਿਤਸਰ ਦੀ ਸੰਧੀ ‘ਤੇ ਕਦੋਂ ਦਸਤਖ਼ਤ ਕੀਤੇ ਗਏ?
ਜਾਂ
ਪ੍ਰਸ਼ਨ. ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ?
ਉੱਤਰ – 25 ਅਪਰੈਲ, 1809 ਈ. ।
ਪ੍ਰਸ਼ਨ 13. ਅੰਮ੍ਰਿਤਸਰ ਦੀ ਸੰਧੀ ਦੀ ਕੋਈ ਇੱਕ ਮੁੱਖ ਧਾਰਾ ਦੱਸੋ।
ਉੱਤਰ – ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਪੱਕੀ ਮਿੱਤਰਤਾ ਰਹੇਗੀ।
ਪ੍ਰਸ਼ਨ 14. 1809 ਈ. ਦੀ ਅੰਮ੍ਰਿਤਸਰ ਦੀ ਸੰਧੀ ਦੁਆਰਾ ਕਿਹੜੀ ਨਦੀ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਾਲੇ ਹੱਦ ਬਣੀ?
ਉੱਤਰ – ਸਤਲੁਜ ਨਦੀ ।
ਪ੍ਰਸ਼ਨ 15. ਅੰਮ੍ਰਿਤਸਰ ਦੀ ਸੰਧੀ ਦੁਆਰਾ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਨੁਕਸਾਨ ਹੋਇਆ?
ਉੱਤਰ – ਇਸ ਨੇ ਰਣਜੀਤ ਸਿੰਘ ਦੇ ਸਾਰੇ ਸਿੱਖ ਸ਼ਾਸਕਾਂ ਦਾ ਮਹਾਰਾਜਾ ਬਣਨ ਦੇ ਸੁਪਨੇ ਨੂੰ ਮਿੱਟੀ ਵਿੱਚ ਮਿਲਾ ਦਿੱਤਾ।
ਪ੍ਰਸ਼ਨ 16. ਅੰਮ੍ਰਿਤਸਰ ਦੀ ਸੰਧੀ ਦੁਆਰਾ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਲਾਭ ਹੋਇਆ?
ਉੱਤਰ – ਇਸ ਸੰਧੀ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਮੇਂ ਤੋਂ ਪਹਿਲਾਂ ਨਸ਼ਟ ਹੋਣ ਤੋਂ ਬਚ ਗਿਆ।
ਪ੍ਰਸ਼ਨ 17. ਅੰਮ੍ਰਿਤਸਰ ਦੀ ਸੰਧੀ ਦੁਆਰਾ ਅੰਗਰੇਜ਼ਾਂ ਨੂੰ ਹੋਇਆ ਕੋਈ ਇੱਕ ਪ੍ਰਮੁੱਖ ਲਾਭ ਦੱਸੋ।
ਉੱਤਰ – ਅੰਗਰੇਜ਼ਾਂ ਦੇ ਮਾਨ-ਸਨਮਾਨ ਵਿੱਚ ਕਾਫ਼ੀ ਵਾਧਾ ਹੋਇਆ।
ਪ੍ਰਸ਼ਨ 18. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਵਦਨੀ ਦਾ ਝਗੜਾ ਕਦੋਂ ਹੋਇਆ?
ਉੱਤਰ – 1822 ਈ. ਵਿੱਚ ।
ਪ੍ਰਸ਼ਨ 19. 1823 ਈ. ਵਿੱਚ ਕੌਣ ਲੁਧਿਆਣਾ ਦਾ ਨਵਾਂ ਪੁਲੀਟੀਕਲ ਏਜੰਟ ਨਿਯੁਕਤ ਹੋਇਆ ਸੀ?
ਉੱਤਰ – ਕੈਪਟਨ ਵੇਡ ।
ਪ੍ਰਸ਼ਨ 20. 1826 ਈ. ਵਿੱਚ ਕਿਸ ਅੰਗਰੇਜ਼ ਡਾਕਟਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਇਲਾਜ਼ ਕੀਤਾ?
ਉੱਤਰ – ਡਾਕਟਰ ਮੱਰੇ ਨੇ ।
ਪ੍ਰਸ਼ਨ 21. ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਮੁਲਾਕਾਤ ਕਦੋਂ ਹੋਈ?
ਉੱਤਰ – 26 ਅਕਤੂਬਰ, 1831 ਈ. ।
ਪ੍ਰਸ਼ਨ 22. ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਦੀ ਮੁਲਾਕਾਤ ਕਿੱਥੇ ਹੋਈ ਸੀ?
ਉੱਤਰ – ਰੋਪੜ ।
ਪ੍ਰਸ਼ਨ 23. ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਕਦੋਂ ਵਪਾਰਿਕ ਸੰਧੀ ਕੀਤੀ ਸੀ?
ਉੱਤਰ – 1832 ਈ.
ਪ੍ਰਸ਼ਨ 24. ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕਰ ਲਿਆ ਸੀ?
ਉੱਤਰ – 1835 ਈ.
ਪ੍ਰਸ਼ਨ 25. ਤਿੰਨ-ਪੱਖੀ ਸੰਧੀ ਕਦੋਂ ਹੋਈ ?
ਉੱਤਰ – 26 ਜੂਨ, 1838 ਈ.