ਉਚੜਨਾ (ਕ੍ਰਿਆ ਅਕਰਮਕ) – ਉੱਖੜਨਾ, ਕਾਇਮ ਨਾ ਰਹਿਣਾ, ਹਟਣਾ (to be separated, to be scraped, to be bruised)
ਉੱਚਾ (ਵਿਸ਼ੇਸ਼ਣ) – ਬਹੁਤ ਉੱਪਰ ਨੂੰ, ਲੰਬਾ, ਉੱਤਮ, ਸ਼੍ਰੇਸ਼ਠ , ਬੁਲੰਦ (loud, high, tall, elevated, lofty, eminent)
ਉੱਚਾ ਸੁਣਨਾ – ਘੱਟ ਸੁਣਨਾ (to be hard of hearing)
ਉੱਚਾ – ਨੀਵਾਂ — ਬੇਕਾਰ, ਨਿਕੰਮਾ, ਉੱਤੇ-ਥੱਲੇ, ਅਸਮਤਲ (uneven)
ਉਚਾਈ (ਨਾਂਵ) – ਉੱਪਰ ਨੂੰ, ਉੱਚੇ ਹੋਣ ਦਾ ਜੜ੍ਹ ਭਾਵ, ਬੁਲੰਦੀ, ਸ੍ਰੇਸ਼ਠਤਾ (height, rise, altitude, elevation, loudness)
ਉਚਾਟ (ਵਿਸ਼ੇਸ਼ਣ) – ਮਨ ਦੇ ਉਖੜਨ ਦਾ ਭਾਵ, ਉਖੜਿਆ, ਉਦਾਸ, ਵਿਕਰਤ (banished, disgusted with, dissatisfied, estranged, offended, tired, dull, uneasiness)
ਉਚਾਣ (ਨਾਂਵ) – ਉੱਚੀ ਥਾਂ, ਉੱਚਾ ਆਸਣ, ਬੁਲੰਦੀ, ਉੱਚਾਈ (height, elevation, altitude)
ਉਚਾਰਣ (ਨਾਂਵ) – ਕਹਿਣ ਦਾ ਢੰਗ, ਬੋਲ, ਧੁਨੀ, ਬੋਲਣ ਦਾ ਭਾਵ (Pronunciation, articulation)
ਉਚਾਰਨਾ (ਕ੍ਰਿਆ ਸਕਰਮਕ) – ਬੋਲਣਾ, ਕਹਿਣਾ, ਕਥਨ ਕਰਨਾ (to utter, to pronounce, to articulate, enunciate)
ਉਚਿਆਉਣਾ (ਕ੍ਰਿਆ ਸਕਰਮਕ) – ਉੱਚਾ ਕਰਨਾ, ਵਡਿਆਉਣਾ (to elevate, to exalt, to give preminence, to heighten)
ਉਚਿਤ (ਵਿਸ਼ੇਸ਼ਣ) – ਠੀਕ, ਮੁਨਾਸਬ, ਢੁਕਵਾਂ, ਯੋਗ (reasonable, proper, fit, justified, appropriate, suitable)
ਉੱਚੀ (ਨਾਂਵ) – ਵੱਡੀ, ਲੰਬੀ, ਉੱਪਰ ਨੂੰ, ਉਚੇਰੀ (high, tall, big, giant, lofty)
ਉਚੇਚ (ਨਾਂਵ) – ਖਾਸ ਕੋਸ਼ਿਸ਼ ਕਰਨ ਦਾ ਭਾਵ, ਖਾਸ ਤਵੱਜੋ ਦੇਣ ਦਾ ਭਾਵ (formality, custom, procedure)
ਉਚੇਚਾ (ਵਿਸ਼ੇਸ਼ਣ) – ਖਾਸ, ਵਿਸ਼ੇਸ਼, (ਕ੍ਰਿਆ ਵਿਸ਼ੇਸ਼ਣ) ਖਾਸ ਤੌਰ ਤੇ, ਵਿਸ਼ੇਸ਼ ਰੂਪ ‘ਚ (special, formal, particular)
ਉਚੇਰਾ (ਵਿਸ਼ੇਸ਼ਣ) – ਬਹੁਤ ਉੱਚਾ, ਬਹੁਤ ਲੰਬਾ, ਸ਼੍ਰੇਸ਼ਠ (higher, taller, loftier, senior)
ਉਚੇੜਨਾ (ਕ੍ਰਿਆ ਸਕਰਮਕ) – ਅੱਡ ਕਰਨਾ, ਖਿੱਚਣਾ, ਪੱਟਣਾ, ਛਿੱਲਣਾ (to strip off, to pluck, to separate forcibly, to rip)
ਉੱਛਲਨਾ (ਕ੍ਰਿਆ ਅਕਰਮਕ) – ਵੇਗ ਨਾਲ ਉੱਪਰ ਨੂੰ ਉੱਠਣਾ, ਉੱਠਣਾ, ਕੁੱਦਣਾ, ਟੱਪਣਾ (ਕੰਡਿਆਂ ਤੋਂ) ਬਾਹਰ ਨੂੰ ਆਉਣਾ (to jump, to hop z to leap, to spring)
ਉਛਾਲ (ਨਾਂਵ) – ਉੱਪਰ ਨੂੰ ਉੱਠਣਾ, ਉੱਪਰ ਸੁੱਟਣਾ (jump, buoyancy, up – rise, springing up, up – thrust, throwing up, tossing up)
ਉਛਾਲਨਾ (ਕ੍ਰਿਆ ਸਕਰਮਕ) – ਉੱਪਰ ਨੂੰ ਉਠਾਉਣਾ, ਉੱਪਰ ਨੂੰ ਸੁੱਟਣਾ, ਹਵਾ ‘ਚ ਲਹਿਰਾਉਣਾ (to throw up, to toss, to spread rumour, to expose, to hurl)
ਉਛਾਲਾ (ਨਾਂਵ) – ਉਪਰੋਂ ਵਹਿਣਾ, ਉੱਪਰ ਨੂੰ ਆਉਣ ਦਾ ਭਾਵ (jump, upward, thrust, tide, rise in the market price)
ਉਛਾਲੀ (ਨਾਂਵ) – ਉਲਟੀ, ਕੈਂ (vomit, nausea)
ਉਛਾੜ (ਨਾਂਵ) – ਸਿਰ੍ਹਾਣੇ ਦਾ ਗਿਲਾਫ਼ (covering of pillow or quilt, cover case, casing)
ਉਂਜ (ਕ੍ਰਿਆ ਵਿਸ਼ੇਸ਼ਣ) – ਉਸ ਤਰ੍ਹਾਂ, ਉਵੇਂ, ਉਂਞੇ,ਔਦਾਂ (by the way, otherwise, ordinarily)
ਉਜੱਡ (ਵਿਸ਼ੇਸ਼ਣ) – ਮੂਰਖ, ਬੇਵਕੂਫ, ਬੇਅਕਲ, ਜੜ੍ਹ (uncultered, rustic, foolish, boorish, unrefined)
ਉੱਜਡਪੁਣਾ (ਨਾਂਵ) – ਮੂਰਖਤਾ, ਬੇਵਕੂਫੀ, ਜੜ੍ਹਤਾ (foolishness)
ਉਜ਼ਰ (ਨਾਂਵ) – ਬਲ, ਤਾਕਤ, ਉਜਾੜ, ਸੁੰਨੀ ਜਗ੍ਹਾ, ਕਾਰਣ, ਸਬਬ (excuse, apology, objection, plea)
ਉੱਜਲ, ਉਜਲਾ (ਵਿਸ਼ੇਸ਼ਣ) – ਚਮਕੀਲਾ, ਚਮਕਦਾਰ, ਸਾਫ਼, ਪਵਿੱਤਰ, ਨਿਰਮਲ, ਚਿੱਟਾ (clear, luminous, radiant, splendid, white, pure, lovely, clean, bright, shining)
ਉੱਜੜਨਾ (ਕ੍ਰਿਆ ਅਕਰਮਕ) – ਬਰਬਾਦ ਹੋ ਜਾਣਾ, ਘਰ-ਬਾਰ ਖੁਸ ਜਾਣਾ, ਘਰੋਂ ਪੁੱਟੇ ਜਾਣਾ (to become desolate, to be ravaged or plundered, to be spent, to perish)
ਉਜੜਵਾਉਣਾ (ਕ੍ਰਿਆ ਸਕਰਮਕ) – ਉਜਾੜ ਦੇਣਾ, (ਕਿਸੇ ਨੂੰ ਕਿਸੇ ਰਾਹੀਂ) ਬਰਬਾਦ ਕਰ ਦੇਣਾ (to cause to ruin, to cause, to devastate)
ਉਜਾਗਰ (ਵਿਸ਼ੇਸ਼ਣ) – ਪ੍ਰਸਿੱਧ, ਮਸ਼ਹੂਰ, ਰੌਸ਼ਨ, ਜਾਗਿਆ ਹੋਇਆ, (ਨਾਂਵ) ਦੀਵਾ, ਸੂਰਜ (bright, splendid, famous, manifest)
ਉਜਾਗਰ ਹੋਣਾ—ਪ੍ਰਗਟ ਹੋਣਾ, ਪ੍ਰਸਿੱਧ ਹੋਣਾ (lantern, lamp, popularity)
ਉਜਾਲਾ (ਨਾਂਵ) – ਪ੍ਰਕਾਸ਼, ਰੌਸ਼ਨੀ, ਚਮਕ, ਬੱਤੀ, ਚਾਨਣ (sunshine, day break, dawn, pride)
ਉਜਾੜ (ਨਾਂਵ) – ਸੁੰਨਸਾਨ ਥਾਂ, ਇਕਾਂਤ ਜਗ੍ਹਾ, ਇਕਾਂਤ, ਨਿਰਜਨ ਥਾਂ (lonely place, solitude, desolate, ruined, deserted)
ਉਜਾੜਨਾ (ਕ੍ਰਿਆ ਸਕਰਮਕ) – ਘਰੋਂ ਬੇਘਰ ਕਰ ਦੇਣਾ, ਬਰਬਾਦ ਕਰਨਾ, ਪੁੱਟਣਾ (to ruin, to destroy, to wreck, to devastate, to ravage)
ਉਜਾੜਾ (ਨਾਂਵ) – ਉਜਾੜਨਾ, ਬਰਬਾਦੀ, ਸਰਵਨਾਸ਼ (devastation, ruination, abandonment, desertion)
ਉਜਾੜੂ (ਵਿਸ਼ੇਸ਼ਣ) – ਉਜਾੜਨ ਵਾਲਾ, ਨਾਸ਼ਕ, ਹਿੰਸਕ ਮਨੁੱਖ (squandering, plundering, spendthrift, wastrel, squanderer)
ਉਂਜ (ਕ੍ਰਿਆ ਵਿਸ਼ੇਸ਼ਣ) – ਦੇਖੋ ਉਂਝ (otherwise or else)
ਉਵੇਂ (ਕ੍ਰਿਆ ਵਿਸ਼ੇਸ਼ਣ) – ਉਂਜ, ਉਵੇਂ, ਉਸ ਤਰ੍ਹਾਂ, ਵੈਸੇ (likewise, in that way, by the way, similar)
ਉੱਠ (ਨਾਂਵ) – ਦੇਖੋ ਊਠ (ਕ੍ਰਿਆ) ਉੱਠਣ ਦਾ ਭਾਵ ਖਲੋ ਜਾਣ ਦਾ ਭਾਵ(stand up, rise, get up)
ਉੱਠਣਾ (ਕ੍ਰਿਆ ਅਕਰਮਕ) – ਉੱਠ ਜਾਣਾ, ਖਲੋ ਜਾਣਾ, ਖੜੇ ਹੋ ਜਾਣਾ, ਸਥਾਨ ਛੱਡ ਜਾਣਾ (to wake up, to stand up, to rise)