Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਆਰੀਆਂ ਦੀ ਵਿਵਸਥਾ ਵਿਚ ਯੱਗ


ਪਸ਼ਨ. ਆਰੀਆਂ ਦੀ ਸਮਾਜਿਕ-ਧਾਰਮਿਕ ਵਿਵਸਥਾ ਵਿਚ ਯੱਗ ਦਾ ਕੀ ਮਹੱਤਵ ਸੀ?

ਉੱਤਰ : ਆਰੀਆਂ ਦੀ ਸਮਾਜਿਕ-ਧਾਰਮਿਕ ਵਿਵਸਥਾ ਵਿਚ ਯੱਗ ਦਾ ਬੁਹਤ ਮਹੱਤਵ ਸੀ। ਆਰੀਆ ਲੋਕ ਦੇਵੀ ਦੇਵਤਿਆ ਨੂੰ ਖੁਸ਼ ਕਰਨ ਲਈ, ਬੀਮਾਰੀਆਂ ਨੂੰ ਰੋਕਣ ਲਈ, ਵੈਰੀ ਨੂੰ ਹਰਾਉਣ ਲਈ ਤੇ ਹਿੰਸਕ ਪਸ਼ੂਆਂ ਤੋਂ ਬਚਾਓ ਕਰਨ ਲਈ ਯੱਗਾਂ ਤੇ ਜ਼ੋਰ ਦਿੰਦੇ ਸਨ। ਸਭ ਤੋਂ ਛੋਟਾ ਯੱਗ ਘਰ ਵਿਚ ਹੀ ਕੀਤਾ ਜਾਂਦਾ ਸੀ। ਕਦੀਂ ਕਦੀਂ ਵੱਡੇ ਯੱਗ ਕਰਨ ਦਾ ਵੀ ਪ੍ਰਬੰਧ ਹੁੰਦਾ ਸੀ, ਜਿਹਨਾਂ ਵਿਚ ਕਈ ਵਾਰੀ ਸਾਰਾ ਪਿੰਡ ਤੇ ਕਈ ਵਾਰੀ ਸਾਰਾ ਕਬੀਲਾ ਵੀ ਹਿੱਸਾ ਲੈਂਦਾ ਸੀ।

ਵੱਡੇ ਯੱਗਾਂ ਦੇ ਰੀਤੀ ਸੰਸਕਾਰ ਬਹੁਤ ਗੁੰਝਲਦਾਰ ਹੋਣ ਕਾਰਨ ਇਹਨਾਂ ਦੀ ਤਿਆਰੀ ਲਈ ਬਹੁਤ ਸਮਾਂ ਲੱਗ ਜਾਂਦਾ ਸੀ। ਇਹਨਾਂ ਯੱਗਾਂ ਵਿਚ ਬਹੁਤ ਧਨ ਖ਼ਰਚ ਆਉਂਦਾ ਸੀ। ਕਈ ਪ੍ਰੋਹਿਤ ਸ਼ਾਮਿਲ ਹੁੰਦੇ ਸਨ ਤੇ ਜਾਨਵਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸਨ। ਯੱਗਾਂ ਤੇ ਬਲੀਆਂ ਦੇਵਤਿਆਂ ਨੂੰ ਖੁਸ਼ ਕਰਨ ਲਈ ਦਿੱਤੀਆਂ ਜਾਂਦੀਆਂ ਸਨ, ਪਿਛੋਂ ਇਸ ਵਿਚਾਰ ਨੇ ਵੀ ਜਨਮ ਲਿਆ ਕਿ ਇਕ ਯੱਗ ਨਾਲ ਸੰਸਾਰ ਦੀ ਉਤਪੱਤੀ ਹੋਈ ਮਿੱਥੀ ਜਾਂਦੀ ਸੀ।

ਉਹਨਾਂ ਦਾ ਵਿਸ਼ਵਾਸ ਸੀ ਕਿ ਬ੍ਰਹਿਮੰਡ ਨੂੰ ਯੱਗ ਬਿਨਾਂ ਕਾਇਮ ਨਹੀਂ ਰੱਖਿਆ ਜਾ ਸਕਦਾ।


प्रश्न. आर्यों की सामाजिक-धार्मिक व्यवस्था में यज्ञ का क्या महत्व था?

उत्तर: आर्यों की सामाजिक-धार्मिक व्यवस्था में यज्ञ का बहुत महत्व था। आर्यों ने देवी-देवताओं को प्रसन्न करने, बीमारियों को दूर करने, शत्रुओं को परास्त करने और क्रूर जानवरों को दूर रखने के लिए यज्ञों पर जोर दिया। सबसे छोटा यज्ञ घर में किया जाता था। कभी-कभी बड़े-बड़े यज्ञ करने की भी व्यवस्था की जाती थी, जिसमें कभी-कभी पूरा गाँव और कभी-कभी पूरी जनजाति भी हिस्सा लेती थी।

चूँकि बड़े यज्ञों की विधियाँ बहुत जटिल होती हैं इसलिए उन्हें तैयार करने में बहुत समय लगता है।  इन यज्ञों में बहुत सारा धन खर्च किया जाता था।  कई पुजारी शामिल होते थे और जानवरों की बलि दी जाती थी। देवताओं को प्रसन्न करने के लिए यज्ञ में बलि दी जाने लगी, बाद में यह विचार भी आया कि यज्ञ से ही संसार की उत्पत्ति हुई।

उनका मानना था कि यज्ञ के बिना सृष्टि कायम नहीं रह सकती।


Question. What was the importance of Yagya in the socio-religious system of the Aryans?

Answer: Yagya had great importance in the socio-religious system of the Aryans. The Aryans emphasized yagyas to appease gods and goddesses, cure diseases, defeat enemies, and keep away ferocious animals. The smallest yagya was performed at home. Sometimes arrangements were also made to perform big yagyas, in which sometimes the entire village and sometimes even the entire tribe took part.

Since the methods of big yagyas were very complex, they look a lot of time to prepare. A lot of money was spent on these yagyas. Many priests would attend and animals would be sacrificed. Sacrifices started being offered in Yagya to please the gods, later the idea also came that the world came into existence through Yagya.

They believed that creation could not exist without Yagya.