ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਤੇ ਹਮਲੇ
ਪ੍ਰਸ਼ਨ. ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਦੋਂ ਅਤੇ ਕਿੰਨੇ ਹਮਲੇ ਕੀਤੇ? ਉਸਦੇ ਮੁੱਖ ਹਮਲਿਆਂ ਦੀ ਸੰਖੇਪ ਜਾਣਕਾਰੀ ਦਿਓ।
ਉੱਤਰ : ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ 1747 ਈ. ਤੋਂ 1767 ਈ. ਦੇ ਸਮੇਂ ਦੇ ਦੌਰਾਨ 8 ਵਾਰ ਹਮਲੇ ਕੀਤੇ। ਲਾਹੌਰ ਦੇ ਸੂਬੇਦਾਰ ਸ਼ਾਹਨਵਾਜ਼ ਖ਼ਾਂ ਦੇ ਸੱਦੇ ‘ਤੇ ਅਹਿਮਦ ਸ਼ਾਹ ਅਬਦਾਲੀ ਨੇ ਦਸੰਬਰ 1747 ਈ. ਵਿੱਚ ਭਾਰਤ ‘ਤੇ ਪਹਿਲੀ ਵਾਰ ਹਮਲਾ ਕੀਤਾ। ਜਦੋਂ ਉਹ ਪੰਜਾਬ ਪਹੁੰਚਿਆ ਤਾਂ ਸ਼ਾਹਨਵਾਜ਼ ਖ਼ਾਂ ਨੇ ਅਬਦਾਲੀ ਨੂੰ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ।
ਅਬਦਾਲੀ ਨੇ ਸ਼ਾਹਨਵਾਜ਼ ਖ਼ਾਂ ਨੂੰ ਹਰਾ ਦਿੱਤਾ ਅਤੇ ਉਹ ਦਿੱਲੀ ਵੱਲ ਨੱਠ ਗਿਆ। ਮਨੂਪੁਰ ਵਿਖੇ ਹੋਈ ਲੜਾਈ ਵਿੱਚ ਮੁਈਨ-ਉਲ-ਮੁਲਕ (ਮੀਰ ਮੰਨੂੰ) ਨੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ। ਇਸ ਤੋਂ ਖੁਸ਼ ਹੋ ਕੇ ਮੁਗ਼ਲ ਬਾਦਸ਼ਾਹ ਨੇ ਮੀਰ ਮੰਨੂੰ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ।
ਅਬਦਾਲੀ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ 1748 ਈ. ਦੇ ਅਖੀਰ ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦਿੱਲੀ ਤੋਂ ਸਹਾਇਤਾ ਨਾ ਬਲਣ ਕਾਰਨ ਮੀਰ ਮੰਨੂੰ ਦੀ ਹਾਰ ਹੋਈ ਅਤੇ ਉਸ ਨੇ ਅਬਦਾਲੀ ਨਾਲ ਸੰਧੀ ਕਰ ਲਈ। ਇਸ ਸੰਧੀ ਅਨੁਸਾਰ ਮੀਰ ਮੰਨੂੰ ਨੇ ਅਬਦਾਲੀ ਨੂੰ 14 ਲੱਖ ਰੁਪਏ ਸਾਲਾਨਾ ਲਗਾਨ ਦੇਣਾ ਮੰਨ ਲਿਆ।
ਕਿਉਂਕਿ ਮੀਰ ਮੰਨੂੰ ਅਬਦਾਲੀ ਨੂੰ ਸਮੇਂ ਸਿਰ ਲਗਾਨ ਨਹੀਂ ਭੇਜ ਸਕਿਆ ਸੀ ਇਸ ਲਈ ਅਬਦਾਲੀ ਨੇ 1751-52 ਈ. ਵਿੱਚ ਪੰਜਾਬ ‘ਤੇ ਤੀਜੀ ਵਾਰ ਹਮਲਾ ਕੀਤਾ। ਇਸ ਹਮਲੇ ਦੇ ਦੌਰਾਨ ਅਬਦਾਲੀ ਨੇ ਪੰਜਾਬ ‘ਤੇ ਕਬਜ਼ਾ ਕਰ ਲਿਆ।
ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੰਜਵੇਂ ਹਮਲੇ ਦੇ ਦੌਰਾਨ 14 ਜਨਵਰੀ, 1761 ਈ. ਨੂੰ ਮਰਾਠਿਆਂ ਨੂੰ ਪਾਨੀਪਤ ਦੀ ਤੀਸਰੀ ਲੜਾਈ ਵਿੱਚ ਕਰਾਰੀ ਹਾਰ ਦਿੱਤੀ।
1761-62 ਈ. ਵਿੱਚ ਅਬਦਾਲੀ ਦੁਆਰਾ ਪੰਜਾਬ ‘ਤੇ ਕੀਤਾ ਗਿਆ ਛੇਵਾਂ ਹਮਲਾ ਸਭ ਤੋਂ ਪ੍ਰਸਿੱਧ ਸੀ। ਇਸ ਹਮਲੇ ਦੇ ਦੌਰਾਨ 5 ਫ਼ਰਵਰੀ, 1762 ਈ. ਨੂੰ ਅਬਦਾਲੀ ਨੇ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਵਿਖੇ 25,000 ਤੋਂ 30,000 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਇਹ ਘਟਨਾ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ।
प्रश्न. अहमद शाह अब्दाली ने पंजाब पर कब और कितने हमले किये? उसके प्रमुख आक्रमणों की संक्षेप जानकारी दीजिए।
उत्तर: अहमद शाह अब्दाली ने 1747 ई. से 1767 ई. के काल में पंजाब पर 8 बार आक्रमण किया। दिसंबर 1747 ई. में लाहौर के सूबेदार शाहनवाज खान के निमंत्रण पर अहमद शाह अब्दाली ने पहली बार भारत पर आक्रमण किया। जब वह पंजाब पहुंचा तो शाहनवाज खान ने अब्दाली का समर्थन करने से इनकार कर दिया।
अब्दाली ने शाहनवाज खान को हरा दिया और वह दिल्ली की ओर भाग गया। मनुपुर की लड़ाई में मुइन-उल-मुल्क (मीर मन्नू) ने अब्दाली को करारी शिकस्त दी। इससे खुश होकर मुगल बादशाह ने मीर मन्नू को लाहौर का सूबेदार नियुक्त कर दिया।
अब्दाली ने 1748 ई. के अंत में अपनी हार का बदला लेने के लिए पंजाब पर दूसरी बार आक्रमण किया। इस आक्रमण में दिल्ली से सहायता न मिलने के कारण मीर मन्नू की हार हुई और उसने अब्दाली से संधि कर ली। इस संधि के अनुसार मीर मन्नू अब्दाली को 14 लाख रुपये वार्षिक लगान देने पर सहमत हुआ।
चूँकि मीर मन्नू समय पर अब्दाली के पास लगान नहीं भेज सका, इसलिए अब्दाली ने उसे 1751-52 ई. में तीसरी बार पंजाब पर आक्रमण किया। इस आक्रमण के दौरान अब्दाली ने पंजाब पर कब्ज़ा कर लिया।
अहमद शाह अब्दाली ने 14 जनवरी, 1761 ई. को अपने पांचवें आक्रमण के दौरान पानीपत की तीसरी लड़ाई में मराठों को करारी शिकस्त दी।
1761-62 ई. में अब्दाली का पंजाब पर छठा आक्रमण सबसे प्रसिद्ध था। इस आक्रमण के दौरान 5 फरवरी, 1762 ई. को अब्दाली ने मलेरकोटला के पास कुप्प गांव में 25,000 से 30,000 सिखों को शहीद कर दिया।
इस घटना को इतिहास में बड़ा घल्लूघारा के नाम से जाना जाता है।
Question. When and how many attacks did Ahmed Shah Abdali attack Punjab? Give brief information about his main attacks.
Answer: Ahmed Shah Abdali attacked Punjab 8 times between 1747 AD and 1767 AD. In December 1747 AD, on the invitation of Lahore’s Subedar Shahnawaz Khan, Ahmed Shah Abdali attacked India for the first time. Shahnawaz Khan refused to support Abdali when he reached Punjab.
Abdali defeated Shahnawaz Khan and he fled towards Delhi. In the battle of Manupur, Muin-ul-Mulk (Mir Mannu) gave a crushing defeat to Abdali. Pleased with this, the Mughal emperor appointed Mir Mannu as the governor of Lahore.
Abdali invaded Punjab for the second time in late 1748 AD to avenge his defeat. Due to a lack of help from Delhi in this attack, Mir Mannu was defeated and he made a treaty with Abdali. According to this treaty, Mir Mannu agreed to pay an annual tribute of Rs 14 lakh to Abdali.
Since Mir Mannu could not send the tax to Abdali on time, Abdali attacked Punjab for the third time in 1751-52 AD. During this invasion Abdali captured Punjab.
Ahmed Shah Abdali, during his fifth invasion on January 14, 1761, inflicted a crushing defeat on the Marathas in the third battle of Panipat.
Abdali’s sixth attack on Punjab in 1761-62 AD was the most famous. During this attack, on February 5, 1762, Abdali martyred 25,000 to 30,000 Sikhs in Kupp village near Malerkotla.
This incident is known in history as Bada (Vadda) Ghallughara.