ਅਨਪੜ੍ਹਤਾ ਖ਼ਤਮ ਕਰਨੀ


ਵਧਦੀ ਅਬਾਦੀ ਤੇ ਅਨਪੜ੍ਹਤਾ ਦੇਸ਼ ਲਈ ਹੈ ਸਰਾਪ,

ਬੇਰੁਜ਼ਗਾਰੀ ਕਾਰਨ ਸਭ ਪਾਸੇ ਮੱਚੀ ਹੈ ਹਾਹਾਕਾਰ।

ਅਨੇਕਾਂ ਸਮੱਸਿਆਵਾਂ ਦੀ ਜੜ੍ਹ ਨੂੰ ਦਿਓ ਉਖਾੜ,

ਗਿਆਨ ਵਿਹੂਣਾ ਮਨੁੱਖ ਵਹਿਮਾਂ-ਭਰਮਾਂ ਦਾ ਸ਼ਿਕਾਰ।

ਪੜ੍ਹਿਆ-ਲਿਖਿਆ ਹਰ ਖੇਤਰ ਵਿੱਚ ਕਰੇਗਾ ਕਮਾਲ,

ਔਰਤ ਪੜ੍ਹੀ ਤਾਂ ਸਮਝੋ ਪੜ੍ਹਿਆ ਸਾਰਾ ਪਰਿਵਾਰ।

ਲਕੀਰ ਦਾ ਫ਼ਕੀਰ ਨਾ ਬਣ ਜਾਏ ਨਾਗਰਿਕ,

ਜੇ ਧਿਆਨ ਦੇਵੇ ਅਤੇ ਜਾਗਰੂਕ ਕਰੇ ਸਰਕਾਰ।

ਗ਼ਰੀਬੀ ਦੀ ਦਲਦਲ ‘ਚੋਂ ਨਿਕਲ ਦੇਸ਼ ਬਣੇਗਾ ਖੁਸ਼ਹਾਲ,

ਅਨਪੜ੍ਹਤਾ ਖ਼ਤਮ ਕਰਨੀ ਕਰਕੇ ਸਿੱਖਿਆ ਲਾਜ਼ਮੀ
ਕਰਾਰ।

ਸਿੱਖਿਆ ਨੇ ਵਰਤਮਾਨ ਤੇ ਭਵਿੱਖ ਨੂੰ ਉੱਜਲ ਹੈ ਕਰਨਾ,

ਨੌਜਵਾਨ ਅਨੁਸ਼ਾਸਿਤ, ਅਮਨ ਪਸੰਦ ਤੇ ਹੋਵੇਗਾ ਆਗਿਆਕਾਰ।