ਅਣਡਿੱਠਾ ਪੈਰਾ
ਪੰਜਾਬੀ ਸਾਹਿਤਕਾਰ : ਪ੍ਰਿੰਸੀਪਲ ਤੇਜਾ ਸਿੰਘ ਜੀ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਪੰਜਾਬੀ ਦੇ ਬੜੇ ਥੋੜ੍ਹੇ ਸਾਹਿਤਕਾਰ ਹਨ ਜਿਨ੍ਹਾਂ ਨੂੰ ਬੋਲੀ ਤੇ ਪੂਰਾ ਕਾਬੂ ਹੈ। ਪ੍ਰਿੰ: ਤੇਜਾ ਸਿੰਘ ਦੀ ਬੋਲੀ ਬੜੀ ਸਿੱਧੀ-ਸਾਧੀ ਅਤੇ ਪ੍ਰਭਾਵਸ਼ਾਲੀ ਹੈ। ਸਾਡੇ ਹੋਰ ਵਾਰਤਕ ਲਿਖਾਰੀ ਜਾਂ ਤੇ ਆਪਣੀ ਲੇਖਣ ਤੇ ਬੌਧਿਕਤਾ ਦਾ ਭਾਰ ਪਾ ਦਿੰਦੇ ਹਨ ਜਾਂ ਉਪਭਾਵਕਤਾ ਤੋਂ ਕੰਮ ਲੈਂਦੇ ਹਨ। ਇਸ ਦੇ ਉਲਟ ਤੇਜਾ ਸਿੰਘ ਜੀ ਨਿੱਜੀ ਅਨੁਭਵਾਂ ਨੂੰ ਬੜੇ ਸਿੱਧੇ-ਸਾਦੇ ਸ਼ਬਦਾਂ ਵਿੱਚ ਪੜ੍ਹਨ ਵਾਲਿਆਂ ਨਾਲ ਸਾਂਝਾ ਕਰਦੇ ਹਨ। ਇਨ੍ਹਾਂ ਦੀ ਵਾਰਤਕ ਵਿੱਚ ਜਿੱਥੇ ਨਵਾਂ ਖ਼ਿਆਲ ਤੇ ਵਾਕਫੀਅਤ ਹੁੰਦੀ ਹੈ ਉੱਥੇ ਇਨ੍ਹਾਂ ਦੇ ਨਿੱਜੀ ਤਜਰਬੇ ਵਾਰਤਕ ਵਿੱਚ ਕਹਾਣੀ ਜਿਹਾ ਸੁਆਦ ਭਰ ਦਿੰਦੇ ਹਨ। ਆਮ ਪੰਜਾਬੀ ਲੇਖਕ ਮਿਹਨਤ ਤੋਂ ਬਹੁਤ ਡਰਦੇ ਹਨ। ਕਈ ਅਜਿਹੇ ਲੇਖਕ ਹਨ ਜੋ ਛੇਤੀ-ਛੇਤੀ ਮਗਰੋਂ ਲਾਹੁਣ ਵਾਲਾ ਕੰਮ ਕਰਦੇ ਹਨ ਤੇ ਉਹਨਾਂ ਦੀ ਲੇਖਣੀ ਦਾ ਪੱਧਰ ਇਸ ਤਰ੍ਹਾਂ ਬਹੁਤ ਨੀਵਾਂ ਹੋ ਜਾਂਦਾ ਹੈ ਹੈ। ਕਈ ਹੋਰ ਹਨ ਜੋ ਪੰਜਾਹ ਜਾਂ ਸੱਠ ਸਫ਼ੇ ਲਿਖ ਕੇ ਹੀ ਥੱਕ ਜਾਂਦੇ ਹਨ। ਤੇਜਾ ਸਿੰਘ ਜੀ ਹੱਦ ਦਰਜੇ ਦੇ ਮਿਹਨਤੀ ਹਨ ਜਿੰਨਾ ਚਿਰ ਉਨ੍ਹਾਂ ਦੀ ਪੂਰੀ ਤਸੱਲੀ ਨਾ ਹੋ ਜਾਵੇ ਕੋਈ ਵੀ ਲਿਖਤ ਪ੍ਰੈੱਸ ਵਿੱਚ ਨਹੀਂ ਦਿੰਦੇ ਤੇ ਫੇਰ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਲਿਖਣ ਦੇ ਬਾਵਜੂਦ ਵੀ ਚੰਗਾ ਲਿਖਦੇ ਸਨ।
ਪ੍ਰਸ਼ਨ 1. ਪ੍ਰਿੰਸੀਪਲ ਤੇਜਾ ਸਿੰਘ ਦੀ ਬੋਲੀ ਦੀ ਕੀ ਵਿਸ਼ੇਸ਼ਤਾ ਹੈ?
ਪ੍ਰਸ਼ਨ 2. ਤੇਜਾ ਸਿੰਘ ਦੀ ਵਾਰਤਕ ਦਾ ਹੋਰ ਕਿਹੜਾ ਵੱਡਾ ਗੁਣ ਹੈ?
ਪ੍ਰਸ਼ਨ 3. ਕੀ ਆਮ ਪੰਜਾਬੀ ਲੇਖਕ ਲਿਖਣ ਸਮੇਂ ਮਿਹਨਤ ਕਰਦੇ ਹਨ?
ਪ੍ਰਸ਼ਨ 4. ਪ੍ਰਿੰ. ਤੇਜਾ ਸਿੰਘ ਆਪਣੀ ਰਚਨਾ ਨੂੰ ਛਪਣ ਲਈ ਕਦੋਂ ਭੇਜਦੇ ਸਨ ?
ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।