ਅਣਡਿੱਠਾ ਪੈਰਾ – ਹਾਕੀ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
1925 ਵਿੱਚ ਭਾਰਤੀ ਹਾਕੀ ਫ਼ੈਡਰੇਸ਼ਨ ਹੋਂਦ ਵਿੱਚ ਆਈ ਅਤੇ ਓਧਰ ਉਲੰਪਿਕ-ਖੇਡਾਂ ਦੇ ਚਰਚੇ ਵੀ ਹੋਣ ਲੱਗੇ। 1928 – ਐਮਸਟਰਡਮ ਉਲੰਪਿਕ ਵਿੱਚ ਆਪਣੇ ਸਾਰੇ ਮੈਚ ਅਸਾਨੀ ਨਾਲ ਜਿੱਤ ਕੇ, ਫ਼ਾਈਨਲ ਵਿੱਚ ਹਾਲੈਂਡ ਦੀ ਹੀ ਟੀਮ ਨੂੰ ਤਿੰਨ ਗੋਲਾਂ ਨਾਲ ਹਰਾ ਕੇ-ਜਿਨ੍ਹਾਂ ਵਿੱਚੋਂ ਦੋ ਇਕੱਲੇ ਧਿਆਨ ਚੰਦ ਨੇ ਕੀਤੇ-ਸੋਨ ਤਮਗ਼ਾ ਜਿੱਤਿਆ। 1932 – ਲੌਸ ਏਂਜਲਸ ਉਲੰਪਿਕ ਵਿੱਚ ਭਾਰਤੀ ਟੀਮ ਨੇ ਫ਼ਾਈਨਲ ਵਿੱਚ ਯੂ. ਐੱਸ. ਏ. ਨੂੰ 24 -1 ਦੇ ਵੱਡੇ ਫ਼ਰਕ ਨਾਲ ਹਰਾਇਆ ਜਿਸ ਵਿੱਚ ਅੱਠ ਗੋਲਾਂ ਦਾ ਯੋਗਦਾਨ ਧਿਆਨ ਚੰਦ ਨੇ ਪਾਇਆ। ਬਰਲਿਨ ਵਿਖੇ ਹੋਈਆਂ 1936 ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਦਾ ਮੁਕਾਬਲਾ ‘ਹੋਮ-ਟੀਮ’ ਜਰਮਨੀ ਨਾਲ ਹੋਇਆ। ਹਿਟਲਰ ਉਚੇਚੇ ਤੌਰ ‘ਤੇ ਇਸ ਮੈਚ ਨੂੰ ਵੇਖਣ ਆਇਆ ਸੀ। ਸਾਰਾ ਮੈਚ ਤਣਾਅ-ਪੂਰਵਕ ਵਾਤਾਵਰਨ ‘ਚ ਖੇਡਿਆ ਗਿਆ ਪਰ ਇਹ ਸਾਰਾ ਤਣਾਅ ਧਿਆਨ ਚੰਦ ਦੀ ਜਾਦੂਗਰੀ-ਨੁਮਾ ਖੇਡ ਵਿੱਚ ਸਭ ਨੂੰ ਭੁੱਲ-ਭਲਾ ਗਿਆ। ਹਿਟਲਰ ਬਾਹਰ ਬੈਠਾ ਦੰਦ ਕਰੀਚ ਰਿਹਾ ਸੀ ਅਤੇ ਅੰਦਰ ਉਸ ਦੀ ਟੀਮ ਦੇ ਖਿਡਾਰੀ ਪੂਰੀ ਤਰ੍ਹਾਂ ਬੇਵੱਸ ਸਨ ਕਿਉਂਕਿ ਮੈਚ ਦੇ ਪਹਿਲੇ ਅੱਧ ਵਿੱਚ ਹੀ ਉਹਨਾਂ ਵਿਰੁੱਧ ਅੱਠ ਗੋਲ ਹੋ ਚੁੱਕੇ ਸਨ। ਉਹ ਹਾਰ ਕੇ ਮਾਰ ਕੁਟਾਈ ‘ਤੇ ਉਤਰ ਆਏ ਜਿਸ ਵਿੱਚ ਧਿਆਨ ਚੰਦ ਦਾ ਇੱਕ ਦੰਦ ਟੁੱਟ ਗਿਆ। ਫਿਰ ਵੀ ਉਹ ਚੁੱਪ-ਚਾਪ ਖੇਡਦਾ ਰਿਹਾ ਅਤੇ ਦੂਜੇ ਅੱਧ ਵਿੱਚ ਛੇ ਗੋਲ ਹੋਰ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਕੁੱਲ ਚੌਦਾਂ ਵਿੱਚੋਂ ਛੇ ਗੋਲ ਉਸ ਦੇ ਹਿੱਸੇ ਆਏ।
ਪ੍ਰਸ਼ਨ 1. ਭਾਰਤੀ ਹਾਕੀ ਫ਼ੈਡਰੇਸ਼ਨ ਕਦੋਂ ਹੋਂਦ ਵਿੱਚ ਆਈ?
(ੳ) 1925 ਈ. ਵਿੱਚ
(ਅ) 1905 ਈ. ਵਿੱਚ
(ੲ) 1915 ਈ. ਵਿੱਚ
(ਸ) 1935 ਈ. ਵਿੱਚ
ਪ੍ਰਸ਼ਨ 2. ਐਮਸਟਰਡਮ ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਕਿਸ ਟੀਮ ਨੂੰ ਹਰਾਇਆ ?
(ੳ) ਹਾਲੈਂਡ ਦੀ ਟੀਮ ਨੂੰ
(ਅ) ਜਰਮਨੀ ਦੀ ਟੀਮ ਨੂੰ
(ੲ) ਇੰਗਲੈਂਡ ਦੀ ਟੀਮ ਨੂੰ
(ਸ) ਰੂਸ ਦੀ ਟੀਮ ਨੂੰ
ਪ੍ਰਸ਼ਨ 3. ਲੌਸ ਏਂਜਲਸ ਦੀਆਂ ਉਲੰਪਿਕ ਖੇਡਾਂ ਕਦੋਂ ਹੋਈਆਂ?
(ੳ) 1925 ਈ. ਵਿੱਚ
(ਅ) 1928 ਈ. ਵਿੱਚ
(ੲ) 1932 ਈ. ਵਿੱਚ
(ਸ) 1936 ਈ. ਵਿੱਚ
ਪ੍ਰਸ਼ਨ 4. 1936 ਈ. ਦੀਆਂ ਬਰਲਿਨ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਜਰਮਨੀ ਵਿਰੁੱਧ ਖੇਡਦਿਆਂ ਕੁੱਲ ਕਿੰਨੇ ਗੋਲ ਕੀਤੇ ?
(ੳ) ਤਿੰਨ
(ਅ) ਪੰਜ
(ੲ) ਦਸ
(ਸ) ਚੌਦਾਂ
ਪ੍ਰਸ਼ਨ 5. 1936 ਈ. ਦੀਆਂ ਬਰਲਿਨ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਜਰਮਨੀ ਵਿਰੁੱਧ ਕੀਤੇ ਕੁੱਲ ਚੌਦਾਂ ਗੋਲਾਂ ਵਿੱਚੋਂ ਧਿਆਨ ਚੰਦ ਨੇ ਕਿੰਨੇ ਗੋਲ ਕੀਤੇ?
(ੳ) ਤਿੰਨ
(ਅ) ਪੰਜ
(ੲ) ਛੇ
(ਸ) ਸੱਤ