ਅਣਡਿੱਠਾ ਪੈਰਾ – ਰਬਿੰਦਰ ਨਾਥ ਟੈਗੋਰ

ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਰਾਬਿੰਦਰ ਨਾਥ ਟੈਗੋਰ ਜਦੋਂ ਗਿਆਰਾਂ ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਜੀ ਲੰਮੇ ਸੈਰ-ਸਪਾਟੇ ਲਈ ਉਹਨਾਂ ਨੂੰ ਆਪਣੇ ਨਾਲ ਲੈ ਗਏ। ਉਹ ਕਈ ਤੀਰਥ-ਅਸਥਾਨਾਂ ਅਤੇ ਵੇਖਣ ਯੋਗ ਥਾਵਾਂ ‘ਤੇ ਘੁੰਮਦੇ ਹੋਏ ਪੰਜਾਬ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵੀ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਵਾਤਾਵਰਨ ਦਾ ਉਹਨਾਂ ਦੇ ਮਨ ਉੱਤੇ ਬਹੁਤ ਅਸਰ ਹੋਇਆ। ਉਹ ਕਿੰਨਾ-ਕਿੰਨਾ ਚਿਰ ਮੰਤਰ-ਮੁਗਧ ਹੋ ਕੇ ਕੀਰਤਨ ਸੁਣਦੇ। ਉਹ ਡਲਹੌਜ਼ੀ ਵੀ ਗਏ। ਡਲਹੌਜ਼ੀ ਵਿੱਚ ਪਹਾੜੀ ਦ੍ਰਿਸ਼ਾਂ ਅਤੇ ਝਰਨਿਆਂ ਦੀ ਕਲ-ਕਲ ਨੇ ਉਹਨਾਂ ਦਾ ਮਨ ਮੋਹ ਲਿਆ। ਵਿਭਿੰਨ ਰਮਣੀਕ ਥਾਵਾਂ ਦੀ ਸੈਰ ਕਰਦੇ ਜਦ ਉਹ ਘਰ ਵਾਪਸ ਪੁੱਜੇ ਤਾਂ ਉਹਨਾਂ ਨੇ ਨਿੱਕੀਆਂ-ਨਿੱਕੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਇਉਂ ਟੈਗੋਰ ਨੇ ਆਪਣੀ ਸਕੂਲੀ ਵਿੱਦਿਆ ਕੁਦਰਤ ਦੇ ਅੰਗ-ਸੰਗ ਰਹਿੰਦਿਆਂ ਹੀ ਪੂਰੀ ਕੀਤੀ। ਰਾਬਿੰਦਰ ਨਾਥ ਟੈਗੋਰ ਪੜ੍ਹਨ ਲਈ ਇੰਗਲੈਂਡ ਵੀ ਗਏ ਪਰ ਛੇਤੀ ਹੀ ਉਹ ਭਾਰਤ ਪਰਤ ਆਏ।


ਪ੍ਰਸ਼ਨ 1. ਰਾਬਿੰਦਰ ਨਾਥ ਟੈਗੋਰ ਦੀ ਉਮਰ ਕਿੰਨੇ ਸਾਲਾਂ ਦੀ ਸੀ ਜਦ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਲੰਮੇ ਗ਼ੈਰ-ਸਪਾਟੇ ਲਈ ਆਪਣੇ ਨਾਲ ਲੈ ਕੇ ਗਏ ?

(ੳ) ਦਸ
(ਅ) ਗਿਆਰਾਂ
(ੲ) ਪੰਦਰਾਂ
(ਸ) ਸਤਾਰਾਂ

ਪ੍ਰਸ਼ਨ 2. ਕਿੱਥੋਂ ਦੇ ਪਵਿੱਤਰ ਵਾਤਾਵਰਨ ਦਾ ਰਾਬਿੰਦਰ ਨਾਥ ਟੈਗੋਰ ਦੇ ਮਨ ‘ਤੇ ਬਹੁਤ ਅਸਰ ਹੋਇਆ?

(ੳ) ਸ੍ਰੀ ਹਰਿਮੰਦਰ ਸਾਹਿਬ ਦੇ
(ਅ) ਪੰਜਾਬ ਦੇ
(ੲ) ਸ੍ਰੀ ਅੰਮ੍ਰਿਤਸਰ ਸਾਹਿਬ ਦੇ
(ਸ) ਸੁਲਤਾਨਪੁਰ ਦੇ

ਪ੍ਰਸ਼ਨ 3. ਸ੍ਰੀ ਹਰਿਮੰਦਰ ਸਾਹਿਬ ਕਿੱਥੇ ਸਥਿਤ ਹੈ ?

(ੳ) ਨਨਕਾਣਾ ਸਾਹਿਬ ਵਿਖੇ
(ਅ) ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ
(ੲ) ਤਰਨਤਾਰਨ ਵਿਖੇ
(ਸ) ਸੁਰਸਿੰਘ ਵਿਖੇ।

ਪ੍ਰਸ਼ਨ 4. ਡਲਹੌਜ਼ੀ ਦੇ ਕਿਹੜੇ ਦ੍ਰਿਸ਼ਾਂ ਨੇ ਟੈਗੋਰ ਦਾ ਮਨ ਮੋਹ ਲਿਆ?

(ੳ) ਸੁੰਦਰ ਦ੍ਰਿਸ਼ਾਂ ਨੇ
(ਅ) ਪਹਾੜੀ ਦ੍ਰਿਸ਼ਾਂ ਨੇ
(ੲ) ਵਾਦੀਆਂ ਦੇ ਦ੍ਰਿਸ਼ਾਂ ਨੇ
(ਸ) ਪਹਾੜੀ ਢਲਾਨਾਂ ਦੇ ਦ੍ਰਿਸ਼ਾਂ ਨੇ

ਪ੍ਰਸ਼ਨ 5. ਸੈਰ-ਸਪਾਟੇ ਤੋਂ ਵਾਪਸ ਘਰ ਪਹੁੰਚ ਕੇ ਟੈਗੋਰ ਨੇ ਕੀ ਲਿਖਣਾ ਸ਼ੁਰੂ ਕੀਤਾ?

(ੳ) ਨਿੱਕੀਆਂ-ਨਿੱਕੀਆਂ ਕਹਾਣੀਆਂ
(ਅ) ਨਿੱਕੀਆਂ-ਨਿੱਕੀਆਂ ਕਵਿਤਾਵਾਂ
(ੲ) ਗੀਤ
(ਸ) ਕਹਾਣੀਆਂ