ਅਣਡਿੱਠਾ ਪੈਰਾ – ਸੰਚਾਰ ਮਾਧਿਅਮਾਂ ਦੇ ਲਾਭ ਅਤੇ ਨੁਕਸਾਨ
ਸੰਚਾਰ ਮਾਧਿਅਮਾਂ ਦੇ ਲਾਭ ਅਤੇ ਨੁਕਸਾਨ
ਸੰਚਾਰ – ਮਾਧਿਅਮ ਅਤੇ ਤਕਨੋਲਜੀ ਨੇ ਸਮਾਜ ਅੰਦਰ ਕ੍ਰਾਂਤੀ ਪੈਦਾ ਕਰ ਦਿੱਤੀ ਹੈ। ਇਸਦੇ ਬਹੁਤ ਲਾਭ ਹਨ। ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਪਲਾਂ ਵਿੱਚ ਹੀ ਤੁਹਾਡੇ ਤੱਕ ਪਹੁੰਚ ਜਾਂਦੀਆਂ ਹਨ। ਇੰਟਰਨੈੱਟ ਨੇ ਮਨੁੱਖ ਨੂੰ ਸਾਰੇ ਵਿਸ਼ਵ ਨਾਲ ਜੋੜ ਦਿੱਤਾ ਹੈ। ਗਿਆਨ ਪਲਾਂ ਵਿੱਚ ਹੀ ਤੁਹਾਡੇ ਤੱਕ ਪਹੁੰਚ ਜਾਂਦਾ ਹੈ। ਇਸ ਨਾਲ ਜਾਣਕਾਰੀ ਦਾ ਖੇਤਰ ਬਹੁਤ ਵਿਸ਼ਾਲ ਹੋਇਆ ਹੈ। ਇਸਦੇ ਸਮਾਨਾਂਤਰ ਇਸ ਦੀਆਂ ਬਹੁਤ ਸਾਰੀਆਂ ਹਾਨੀਆਂ ਵੀ ਹਨ, ਨਵੀਂ ਪੀੜ੍ਹੀ ਦੇ ਲੋਕ ਸੰਚਾਰ ਮਾਧਿਅਮ ਦੀ ਗ਼ਲਤ ਵਰਤੋਂ ਵੀ ਕਰਦੇ ਹਨ। ਸਭ ਨਾਲੋਂ ਵੱਧ ਸਮਾਂ ਇਸੇ ਉੱਪਰ ਵਿਅਰਥ ਕਰ ਦਿੰਦੇ ਹਨ। ਇਸ ਨਾਲ ਲੱਗਣ ਵਾਲੀਆਂ ਬਿਮਾਰੀਆਂ ਬਹੁਤ ਗੰਭੀਰ ਹਨ। ਤੀਜੇ ਵਿਸ਼ਵ ਦੇ ਲੋਕ ਜੋ ਰੋਜ਼ੀ – ਰੋਟੀ ਲਈ ਤਰਸ ਰਹੇ ਹਨ, ਉਹਨਾਂ ਲਈ ਇਹ ਸੰਚਾਰ – ਮਾਧਿਅਮ ਬੇਅਰਥ ਹਨ। ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਹੋ ਰਹੇ ਵਿਕਾਸ ਵਿੱਚ ਸੰਤੁਲਨ ਜ਼ਰੂਰ ਹੋਵੇ, ਨਹੀਂ ਤਾਂ ਅਮੀਰ – ਗਰੀਬ ਦਾ ਬਹੁਤ ਵੱਡਾ ਅੰਤਰ ਖੜ੍ਹਾ ਹੋ ਜਾਵੇਗਾ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਸੰਚਾਰ ਮਾਧਿਅਮ ਦੇ ਕੀ ਲਾਭ ਹਨ?
ਪ੍ਰਸ਼ਨ 2 . ਸਰਕਾਰਾਂ ਨੂੰ ਕਿਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ?
ਪ੍ਰਸ਼ਨ 3 . ਤੀਜੇ ਵਿਸ਼ਵ ਦੇ ਲੋਕਾਂ ਲਈ ਵੱਡੀ ਸਮੱਸਿਆ ਕੀ ਹੈ?
ਪ੍ਰਸ਼ਨ 4 . ਇਨ੍ਹਾਂ ਸ਼ਬਦਾਂ ਦੇ ਅਰਥ ਦੱਸੋ।
ਵਿਸ਼ਵ, ਜਾਣਕਾਰੀ, ਵਿਅਰਥ, ਗੰਭੀਰ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ?
ਔਖੇ ਸ਼ਬਦਾਂ ਦੇ ਅਰਥ
ਵਿਸ਼ਵ = ਸੰਸਾਰ
ਜਾਣਕਾਰੀ = ਗਿਆਨ
ਵਿਅਰਥ = ਬੇਕਾਰ
ਗੰਭੀਰ = ਜਟਿਲ