ਅਣਡਿੱਠਾ ਪੈਰਾ – ਰੁੱਖ

ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਪਾਣੀ ਵੇਖ ਕੇ ਉਹਨਾਂ ਦੀਆਂ ਵਰਾਛਾਂ ਖਿੜ ਗਈਆਂ। ਉਹਨਾਂ ਬੁੱਕਾਂ ਭਰ-ਭਰ ਪਾਣੀ ਪੀਤਾ। ਜਦੋਂ ਭੁੱਖ ਲੱਗੀ ਤਾਂ ਉਹਨਾਂ ਰੁੱਖ ਨਾਲੋਂ ਫਲ ਤੋੜੇ ਤੇ ਢਿੱਡ ਭਰ ਲਿਆ। ਰੁੱਖ ਦੀ ਠੰਢੀ-ਮਿੱਠੀ ਛਾਂ ਉਹਨਾਂ ਦਾ ਆਸਰਾ ਹੋ ਗਈ। ਉਹਨਾਂ ਦੇ ਪੁੱਤਰ ਆਲਮ ਨੂੰ ਤਾਂ ਜਿਵੇਂ ਖੇਡਣ ਲਈ ਆੜੀ ਲੱਭ ਪਿਆ। ਉਹ ਕਦੀ ਰੁੱਖ ਉੱਤੇ ਚੜ੍ਹ ਜਾਂਦਾ ਤੇ ਕਦੀ ਲਮਕਦੀਆਂ ਹੋਈਆਂ ਟਾਹਣੀਆਂ ਸਨ ਝੂਲਦਾ। ਭੀਖੂ ਦੀ ਪਤਨੀ ਹੱਸਦੀ ਹੋਈ ਬੋਲੀ, “ਜੇ ਏਨਾ ਸੋਹਣਾ ਰੁੱਖ ਕੋਲ ਹੋਵੇ ਤਾਂ ਹੋਰ ਕੀ ਚਾਹੀਦੈ ?” ਆਪਾਂ ਹੁਣ ਇੱਥੇ ਹੀ ਰਹਿ ਪਈਏ” ਭੀਖੂ ਨੂੰ ਵੀ ਇਹ ਸਲਾਹ ਜਚ ਗਈ। ਅਗਲੇ ਦਿਨ ਭੀਖੂ ਤੜਕਸਾਰ ਉੱਠਿਆ ਤੇ ਟਾਹਣੀਆਂ ਕੌੜ ਕੇ ਵਾਰਾ ਛੱਡਣ ਲੱਗ ਪਿਆ। ਪਤਨੀ ਨੇ ਵੇਖਿਆ ਤਾਂ ਉਦਾਸ ਹੋਈ, ਬੋਲੀ, “ਤੂੰ ਇਸ ਤਰ੍ਹਾਂ ਕਾਹਨੂੰ ਕਰਨਾ ਸੀ? ਇਹਨਾਂ ਟਾਹਣੀਆਂ ਨੇ ਤਾਂ ਆਪਣੀ ਜਾਨ ਬਚਾਈ ਸੀ।” ਭੀਖੂ ਚੁੱਪ ਰਿਹਾ। ਇੱਕ ਦਿਨ ਭੀਖੂ ਨੂੰ ਜਾਪਿਆ, ਸੁੰਨੇ ਢਾਰੇ ਵਿੱਚ ਰਹਿਣ, ਖਲੋਣ ਲਈ ਮੰਜਾ-ਪੀੜ੍ਹਾ ਵੀ ਚਾਹੀਦਾ ਸੀ। ਉਹਨੇ ਰੁੱਖ ਦੇ ਕੁਝ ਟਾਹਣੇ ਵੱਢ ਕੇ ਮੰਜਾ, ਪੀੜ੍ਹਾ ਬਣਾ ਲਿਆ। ਪਤਨੀ ਨੇ ਹੋਰਾ ਭਰ ਕੇ ਆਖਿਆ, “ਇਹ ਰੁੱਖ ਆਪਾਂ ਨੂੰ ਕਿੰਨੀ ਸੋਹਣੀ ਛਾਂ ਦਿੰਦਾ ਹੁੰਦਾ ਸੀ। ਕਿੰਨੇ ਮਿੱਠੇ ਇਹਦੇ ਫਲ ਹੁੰਦੇ ਸਨ।”


ਪ੍ਰਸ਼ਨ 1. ਕਿਸ ਨੂੰ ਦੇਖ ਕੇ ਉਹਨਾਂ ਦੀਆਂ ਵਰਾਛਾਂ ਖਿੜ ਗਈਆਂ?

(ੳ) ਫੁੱਲਾਂ ਨੂੰ
(ਅ) ਅੰਬਾਂ ਨੂੰ
(ੲ) ਫ਼ਸਲਾਂ ਨੂੰ
(ਸ) ਪਾਣੀ ਨੂੰ

ਪ੍ਰਸ਼ਨ 2. ਆਲਮ ਨੂੰ ਖੇਡਣ ਲਈ ਕੀ ਲੱਭ ਪਿਆ?

(ੳ) ਖਿਡੌਣਾ
(ਅ) ਰੁੱਖ
(ੲ) ਬੱਚਾ
(ਸ) ਆੜੀ

ਪ੍ਰਸ਼ਨ 3. ਭੀਖੂ ਨੂੰ ਕਿਸ ਦੀ ਸਲਾਹ ਜਚ ਗਈ ?

(ੳ) ਪੁੱਤਰ ਦੀ
(ਅ) ਪਤਨੀ ਦੀ
(ੲ) ਮਾਂ ਦੀ
(ਸ) ਧੀ ਦੀ

ਪ੍ਰਸ਼ਨ 4. ਭੀਖੂ ਨੇ ਦਰਖ਼ਤ ਦੀਆਂ ਟਾਹਣੀਆਂ ਕਿਉਂ ਤੋੜੀਆਂ ?

(ੳ) ਜਾਨਵਰਾਂ ਲਈ
(ਅ) ਬਾਲਣ ਬਣਾਉਣ ਲਈ
(ੲ) ਢਾਰਾ ਛੱਤਣ ਲਈ
(ਸ) ਛੱਤ ਪਾਉਣ ਲਈ

ਪ੍ਰਸ਼ਨ 5. ਭੀਖੂ ਨੇ ਰੁੱਖ ਦੇ ਟਾਹਣੇ ਕਿਉਂ ਵੱਢੇ ?

(ੳ) ਬਾਲਣ ਲਈ
(ਅ) ਦਰਵਾਜ਼ਾ ਬਣਾਉਣ ਲਈ
(ੲ) ਬੱਚਿਆਂ ਦੇ ਖੇਡਣ ਲਈ
(ਸ) ਮੰਜਾ-ਪੀੜ੍ਹਾ ਬਣਾਉਣ ਲਈ