ਅਣਡਿੱਠਾ ਪੈਰਾ – ਮੋਤੀ

ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਮੋਤੀ ਛੁੱਟੀ ਵਾਲੇ ਦਿਨ ਮੇਰੇ ਨਾਲ ਰਾਜਗੰਜ ਜਾਇਆ ਕਰਦਾ ਸੀ। ਇੱਕ ਦਿਨ ਪਿਤਾ ਜੀ, ਮੈਂ ਤੇ ਮੋਤੀ ਅਗਨਬੋਟ ਵਿੱਚ ਬੈਠੇ ਸਾਂ। ਜਹਾਜ਼ ਦੇ ਤੁਰਨ ਦਾ ਵਿਸਲ ਹੋ ਚੁੱਕਾ ਸੀ। ਜਹਾਜ਼ ਜੈੱਟੀ ਨਾਲੋਂ ਨਿੱਖੜ ਚੁੱਕਾ ਸੀ। ਮੋਤੀ ਮੈਨੂੰ ਨਾ ਦਿਸਿਆ। ਅਚਾਨਕ ਉਹ ਮੈਨੂੰ ਜੈੱਟੀ ‘ਤੇ ਦਿਸਿਆ। ਮੈਂ ਚੀਕ-ਚਿਹਾੜਾ ਪਾ ਦਿੱਤਾ। ਪਿਤਾ ਜੀ ਛਾਲ ਮਾਰ ਕੇ ਜੈੱਟੀ ’ਤੇ ਚਲੇ ਗਏ। ਮੋਤੀ ਨੂੰ ਗਲੋਂ ਫੜ ਕੇ ਕੱਛ ਵਿੱਚ ਦੇ ਲਿਆ। ਉਸ ਦਿਨ ਪਿਤਾ ਜੀ ਨੇ ਉਹ ਕਾਰਨਾਮਾ ਕੀਤਾ ਜੋ ਮੈਨੂੰ ਕਦੇ ਨਹੀਂ ਭੁੱਲੇਗਾ। ਜਹਾਜ਼ ਤੇ ਜੈੱਟੀ ਵਿਚਕਾਰ ਪੰਜ-ਸੱਤ ਫੁੱਟ ਦਾ ਪਾੜ ਸੀ ਤੇ ਦਰਿਆ ਹੁਗਲੀ ਸ਼ਾਂ-ਸ਼ਾਂ ਕਰਦਾ ਵਗ ਰਿਹਾ ਸੀ। ਪਿਤਾ ਜੀ ਨੇ ਦੋ ਕੁ ਕਦਮ ਪਿਛਾਂਹ ਹਟ ਕੇ ਛਾਲ ਮਾਰੀ ਤੇ ਜਹਾਜ਼ ਦੇ ਜੰਗਲੇ ਨਾਲ ਮੋਤੀ ਸਮੇਤ ਆਣ ਚੰਬੜੇ। ਪੰਜਾਬੀ ਬੰਦੇ ਦਾ ਇਹ ਕਾਰਨਾਮਾ ਕਈ ਬੰਗਾਲੀ ਲੋਕ ਹੈਰਾਨੀ ਨਾਲ ਦੇਖ ਰਹੇ ਸਨ। ਅਚਾਨਕ ਉੱਪਰਲੀਆਂ ਪੌੜੀਆਂ ਤੋਂ ਇੱਕ ਮੇਮ ਉਤਰੀ ਤੇ ਪਿਤਾ ਜੀ ਨੂੰ ਆਪਣੀ ਬੋਲੀ ਵਿੱਚ ਕਹਿਣ ਲੱਗੀ, “ਤੁਸੀਂ ਬੜੇ ਬਹਾਦਰ ਹੋ, ਤੁਸੀਂ ਇਸ ਕੁੱਤੇ ਪਿੱਛੇ ਐਨਾ ਖ਼ਤਰਾ ਮੁੱਲ ਕਿਉਂ ਲਿਆ ?”


ਪ੍ਰਸ਼ਨ 1. ਕੁੱਤੇ ਦਾ ਕੀ ਨਾਂ ਸੀ ?

(ੳ) ਟਾਈਗਰ
(ਅ) ਜੈਕੀ
(ੲ) ਮੋਤੀ
(ਸ) ਰੌਕੀ

ਪ੍ਰਸ਼ਨ 2. ਲੇਖਕ ਤੇ ਉਸ ਦਾ ਪਿਓ ਮੋਤੀ ਨਾਲ ਕਿਸ ਵਿੱਚ ਬੈਠੇ ਸਨ?

(ੳ) ਬੱਸ ਵਿੱਚ
(ਅ) ਕਾਰ ਵਿੱਚ
(ੲ) ਅਗਨਬੋਟ ਵਿੱਚ
(ਸ) ਮੈਟਰੋ ਵਿੱਚ

ਪ੍ਰਸ਼ਨ 3. ਜੈੱਟੀ ਨਾਲੋਂ ਕੌਣ ਨਿੱਖੜ ਚੁੱਕਾ ਸੀ ?

(ੳ) ਜਹਾਜ਼
(ਅ) ਅਗਨਬੋਟ
(ੲ) ਕਿਸ਼ਤੀ
(ਸ) ਮਾਲਵਾਹਕ ਜਹਾਜ਼

ਪ੍ਰਸ਼ਨ 4. ਲੇਖਕ ਨੂੰ ਜਹਾਜ਼ ਵਿੱਚ ਕੌਣ ਦਿਖਾਈ ਨਾ ਦਿੱਤਾ ?

(ੳ) ਲੇਖਕ ਦਾ ਪਿਤਾ
(ਅ) ਲੇਖਕ ਦਾ ਦੋਸਤ
(ੲ) ਮੋਤੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 5. ਕਿਹੜਾ ਦਰਿਆ ਸ਼ਾਂ-ਸ਼ਾਂ ਕਰਦਾ ਵਗ ਰਿਹਾ ਸੀ ?

(ੳ) ਕਾਵੇਰੀ
(ਅ) ਮਹਾਨਦੀ
(ੲ) ਗੰਗਾ
(ਸ) ਹੁਗਲੀ