ਅਣਡਿੱਠਾ ਪੈਰਾ – ਭਾਈ ਬਿਧੀ ਚੰਦ ਜੀ

ਭਾਈ ਬਿਧੀ ਚੰਦ ਜੀ

ਭਾਈ ਜੀ ਗੁਰੂ ਜੀ ਪਾਸੋਂ ਬਖਸ਼ਿਸ਼ਾਂ ਲੈ ਕੇ ਲਾਹੌਰ ਪਹੁੰਚੇ। ਉਨ੍ਹਾਂ ਨੇ ਘਾਹੀ ਦਾ ਰੂਪ ਧਾਰਿਆ। ਉਹ ਸਾਫ਼ – ਸੁਥਰੇ ਘਾਹ ਦੀ ਪੰਡ ਲੈ ਕੇ ਕਿਲ੍ਹੇ ਦੀ ਕੰਧ ਪਾਸ ਬੈਠ ਗਏ। ਘੋੜਿਆਂ ਦੇ ਦਰੋਗੇ ਸੋਧੇ ਖਾਨ ਨੇ ਘਾਹ ਤੇ ਘਾਹੀ ਵੱਲ ਵੇਖ ਕੇ ਮੁੱਲ ਕੀਤਾ। ਬਿਧੀ ਚੰਦ ਜੀ ਘਾਹ ਚੁੱਕ ਕੇ ਘੋੜਿਆਂ ਤੱਕ ਲੈ ਗਏ। ਇਸ ਤਰ੍ਹਾਂ ਰੋਜ਼ ਘਾਹ ਲਿਆਉਂਦੇ ਤੇ ਪਾ ਦਿੰਦੇ। ਘੋੜੇ ਭਾਈ ਜੀ ਨਾਲ ਪਰਚ ਗਏ। ਤਦ ਦਰੋਗੇ ਨੇ ਨੌਕਰ ਹੀ ਰੱਖ ਲਿਆ। ਭਾਈ ਬਿਧੀ ਚੰਦ ਘੋੜਿਆਂ ਦੀ ਸੇਵਾ ਕਰਦੇ ਤੇ ਪੂਰੀ ਟੋਹ ਵੀ ਰੱਖਦੇ। ਊਜ ਐਸੇ ਅੰਞਾਣੇ ਬਣ ਗਏ ਕਿ ਸਾਰੇ ਨੌਕਰ ਉਨ੍ਹਾਂ ਨੂੰ ਮੂਰਖ ਜਾਣਨ। ਉਹ ਇਤਨੇ ਯਮਲੇ ਦਿਸਣ ਕਿ ਰਤਨਾ ਜੜੀ ਕਾਠੀ ਨੂੰ ਜਵਾਰ ਕੇ ਮੱਕੇ ਦੇ ਦਾਣੇ ਕਹਿਣ। ਬਿਧੀ ਚੰਦ ਜੀ ਸਾਰੀ ਤਨਖ਼ਾਹ ਵੀ ਦੂਜਿਆਂ ‘ਤੇ ਖਰਚ ਕਰ ਦਿੰਦੇ। ਆਖ਼ਰੀ ਤਨਖ਼ਾਹ ਵਾਲੇ ਦਿਨ ਉਨ੍ਹਾਂ ਨੇ ਤਕੜੀ ਦਾਅਵਤ ਕੀਤੀ। ਦਾਅਵਤ ਇੰਨੀ ਰੱਜਵੀਂ ਸੀ ਕਿ ਸਾਰੇ ਨਸ਼ੇ ਵਿੱਚ ਗੁੱਟ ਹੋ ਕੇ ਪੈ ਗਏ। ਭਾਈ ਬਿਧੀ ਚੰਦ ਨੇ ਚਾਬੀਆਂ ਕੱਢੀਆਂ, ਕਰਮਚਾਰੀਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਘੋੜੇ ਸਮੇਤ ਕਿਲ੍ਹੇ ਦੀ ਕੰਧ ਤੋਂ ਦਰਿਆ ਵਿੱਚ ਛਾਲ ਮਾਰ ਦਿੱਤੀ ਅਤੇ ਪੱਤਣ ਤੋਂ ਹੁੰਦੇ ਹੋਏ ਗੁਰੂ ਜੀ ਪਾਸ ਪਹੁੰਚ ਗਏ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1 . ਭਾਈ ਬਿਧੀ ਚੰਦ ਨੇ ਲਾਹੌਰ ਜਾ ਕੇ ਕੀ ਭੇਸ ਕੀਤਾ ਸੀ?

ਪ੍ਰਸ਼ਨ 2 . ਘੋੜੇ ਭਾਈ ਜੀ ਨਾਲ਼ ਕਿਵੇਂ ਪਰਚ ਗਏ ਸਨ?

ਪ੍ਰਸ਼ਨ 3 . ਭਾਈ ਜੀ ਅੰਞਾਣੇ ਤੇ ਯਮਲੇ ਕਿਉਂ ਬਣੇ ਸ਼ਨ?

ਪ੍ਰਸ਼ਨ 4 . ਇਨ੍ਹਾਂ ਸ਼ਬਦਾਂ ਦੇ ਅਰਥ ਦੱਸੋ।

ਬਖਸ਼ਿਸ਼ਾਂ, ਘਾਹੀ, ਪਰਚ, ਅੰਞਾਣੇ, ਯਮਲੇ

ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ?