ਅਣਡਿੱਠਾ ਪੈਰਾ – ‘ਪੰਜਾਬੀ ਸੱਭਿਆਚਾਰ’

‘ਪੰਜਾਬੀ ਸੱਭਿਆਚਾਰ’ ਕੋਈ ਗਿੱਧੇ – ਭੰਗੜੇ ਦਾ ਸੱਭਿਆਚਾਰ ਨਹੀਂ ਜਿਸ ਤਰ੍ਹਾਂ ਕੁੱਝ ਲੋਕ ਗਰਦਾਨਦੇ ਹਨ। ਇਹ ਤਾਂ ਬਹੁਤ ਚੇਤੰਨ ਉਸਾਰੀ ਤੇ ਕਰਨੀ ਪ੍ਰਧਾਨ ਸੱਭਿਆਚਾਰ ਹੈ, ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਅੱਜ ਦਾ ਪੰਜਾਬੀ ਅਜਿਹੇ ਚੇਤੰਨ ਸੱਭਿਆਚਾਰ ਤੋਂ ਉਰ੍ਹੇ ਜਾਂ ਪਰ੍ਹੇ ਖਿਸਕਿਆ ਬੈਠਾ ਹੈ। ਪੰਜ ਨਦੀਆਂ ਦਾ ਦੇਸ਼ ਪੰਜਾਬ ਸ਼ੁਰੂ ਤੋਂ ਹੀ ਹਮਲਾਵਰਾਂ ਦਾ ਰਾਹ ਬਣਿਆ ਰਿਹਾ ਹੈ, ਜਿਸ ਨਾਲ ਪੰਜਾਬੀ ਸਦਾ ਜੂਝਦਾ ਰਿਹਾ ਤੇ ਜਿੱਤਾਂ ਹਾਸਲ ਕਰਦਾ ਰਿਹਾ।

ਬਹਾਦਰੀ, ਅਣਖ ਅਤੇ ਆਪਾ ਵਾਰਨ ਦੀ ਸਮਰੱਥਾ ਇਸ ਦੇ  ਸੱਭਿਆਚਾਰ ਦਾ ਇੱਕ ਅਟੁੱਟ ਹਿੱਸਾ ਰਿਹਾ ਹੈ।

ਪੰਜਾਬੀ ਸੱਭਿਆਚਾਰ ਵਿੱਚ ਭਾਈ ਘਨੱਈਆ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ, ਲਾਲਾ ਲਾਜਪਤ ਰਾਏ ਅਤੇ ਭਗਤ ਸਿੰਘ ਦੇਸ਼ – ਭਗਤੀ ਦਾ ਜਜ਼ਬਾ ਪ੍ਰਗਟਾਉਂਦੇ ਹਨ।

ਕਵੀ ਪ੍ਰੋ: ਪੂਰਨ ਸਿੰਘ ਨੂੰ ਰਾਂਝਾ ਤੇ ਹੀਰ ਗੁਰੂ ਦੇ ਸਿੱਖ ਜਾਪਦੇ ਹਨ। ਪੰਜਾਬ ਦੇ ਦਰਿਆ ਜਪੁ ਸਾਹਿਬ ਗਾਉਂਦੇ ਲੱਗਦੇ ਹਨ।

ਕਿਸਾਨ ਖੇਤ ਵਿੱਚ ਅੰਨ ਉਪਜਾਉਂਦਾ ਹੈ ਤੇ ਪੂਰੇ ਭਾਰਤ ਵਾਸੀਆਂ ਦਾ ਢਿੱਡ ਭਰ ਜਾਂਦਾ ਹੈ। ਲਗਨ, ਮਿਹਨਤ, ਸੰਕਟ ਵਿੱਚ ਵੀ ਭਰੋਸਾ, ਚੜ੍ਹਦੀ ਕਲਾ, ਸ਼ਸਤਰ ਤੇ ਸ਼ਾਸਤਰ, ਪੂਰੀ ਪ੍ਰਤੀਬੱਧਤਾ, ਕੌਮਾਂਤਰੀ ਪਰਿਪੇਖ ਪ੍ਰਤੀ ਜਾਗਰੂਕਤਾ ਆਦਿ ਪੰਜਾਬੀ ਸੱਭਿਆਚਾਰ ਦੀ ਪਛਾਣ ਹਨ।

ਕਈ ਲੋਕ ਪੰਜਾਬੀ ਸੱਭਿਆਚਾਰ ਦੀ ਤਸਵੀਰ ਦਾ ਹਾਲੇ ਧੁੰਦਲਾ ਹੀ ਪੱਖ ਉਸਾਰਦੇ ਹਨ। ਸੋ ਲੋੜ ਹੈ ਇਸ ਨੂੰ ਸਮਝਣ ਦੀ, ਇਸ ਪ੍ਰਤੀ ਚੇਤੰਨ ਹੋਣ ਦੀ, ਇਸ ਨੂੰ ਅਪਨਾਉਣ ਦੀ।

ਪ੍ਰਸ਼ਨ 1 . ਪੰਜਾਬੀ ਸੱਭਿਆਚਾਰ ਨੂੰ ਕਿਹੋ ਜਿਹਾ ਸੱਭਿਆਚਾਰ ਦੱਸਿਆ ਗਿਆ ਹੈ?

() ਉੱਨਤ ਸੱਭਿਆਚਾਰ
() ਪਛੜਿਆ ਸੱਭਿਆਚਾਰ
() ਉਸਾਰੀ ਤੇ ਕਰਨੀ ਪ੍ਰਧਾਨ ਸੱਭਿਆਚਾਰ
() ਪੁਰਾਤਨ ਸੱਭਿਆਚਾਰ

ਪ੍ਰਸ਼ਨ 2 . ਪੰਜਾਬੀਆਂ ਦੀ ਬੀਰਤਾ ਪੰਜਾਬੀ ਸੱਭਿਆਚਾਰ ਦਾ ਅਟੁੱਟ ਹਿੱਸਾ ਕਿਵੇਂ ਹੈ?

() ਬਹਾਦਰੀ, ਅਣਖ ਅਤੇ ਆਪਾ ਵਾਰਨ ਦੀ ਸਮਰੱਥਾ ਕਰਕੇ
() ਹਮਲਾ ਕਰਨ ਕਰਕੇ
() ਚੇਤੰਨ ਅਤੇ ਵਫ਼ਾਦਾਰ ਹੋਣ ਕਰਕੇ
() ਕਾਇਰਤਾ ਕਰਕੇ

ਪ੍ਰਸ਼ਨ 3 . ਉਪਰੋਕਤ ਪੈਰੇ ਵਿੱਚ ਕਿਹੜੇ ਅਣਖੀ ਯੋਧਿਆਂ ਦਾ ਜ਼ਿਕਰ ਆਇਆ ਹੈ?

() ਭਗਤ ਸਿੰਘ
() ਲਾਲਾ ਲਾਜਪਤ ਰਾਏ
() ਰਾਜਗੁਰੂ
() ੳ ਅਤੇ ਅ ਦੋਵੇਂ

ਪ੍ਰਸ਼ਨ 4 . ਅੱਜ ਦੇ ਪੰਜਾਬੀ ਦੀ ਆਪਣੇ ਅਮੀਰ ਸੱਭਿਆਚਾਰ ਪ੍ਰਤੀ ਕਿਹੋ ਜਿਹੀ ਪਹੁੰਚ ਹੈ?

() ਸੱਭਿਆਚਾਰ ਪ੍ਰਤੀ ਵਫ਼ਾਦਾਰ ਹੈ
() ਸੱਭਿਆਚਾਰ ਤੋਂ ਉਰ੍ਹੇ ਜਾਂ ਪਰ੍ਹੇ ਖਿਸਕਿਆ ਹੋਇਆ ਹੈ
() ਚੇਤੰਨ ਹੈ
() ਸੱਭਿਆਚਾਰ ਪ੍ਰਤੀ ਜਾਗਰੂਕ ਹੈ

ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

() ‘ਪੰਜਾਬੀ ਸੱਭਿਆਚਾਰ’
() ਪੰਜਾਬ ਦੇ ਨੌਜਵਾਨ
() ਲੋਕ – ਨਾਚ
() ਚੇਤਨਤਾ