CBSEComprehension PassageEducationਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਪੇਂਡੂ ਜੀਵਨ


ਹੇਠ ਲਿਖੇ ਵਾਰਤਕ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਹੇਠਾਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ –


ਪੇਂਡੂ ਜੀਵਨ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ। ਦਿਨੋ-ਦਿਨ ਵੱਧ ਰਹੇ ਸ਼ਹਿਰੀਕਰਨ ਨੇ ਆਪਣਾ ਪ੍ਰਭਾਵ ਪਿੰਡਾਂ ਵਿੱਚ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ। ਸਾਡਾ ਅਮੀਰ ਸੱਭਿਆਚਾਰ ਪਿੰਡਾਂ ਵਿੱਚ ਵੱਸਦਾ ਹੈ। ਵਿਗਿਆਨਕ ਤਰੱਕੀ, ਸਮੇਂ ਦੀ ਘਾਟ, ਪੱਛਮੀ ਸੱਭਿਆਚਾਰ ਦੇ ਕਾਰਨ, ਫਾਇਦਿਆਂ ਦੇ ਨਾਲ-ਨਾਲ ਕਾਫ਼ੀ ਨੁਕਸਾਨ ਵੀ ਹੋਏ ਹਨ। ਪਿੰਡਾਂ ਦੀ ਮੋਹ-ਮੁਹੱਬਤ ਹੁਣ ਖ਼ਤਮ ਹੋਣ ਜਾ ਰਹੀ ਹੈ ਜਾਂ ਹੋ ਚੁੱਕੀ ਹੈ। ਕਈ ਵਾਰ ਤਾਂ ਇੰਝ ਲੱਗਦਾ ਹੈ ਕਿ ਸਾਡਾ ਸੱਭਿਆਚਾਰ ਹੁਣ ਖ਼ਤਮ ਹੀ ਹੋ ਗਿਆ ਹੈ। ਕੋਈ ਸਮਾਂ ਸੀ ਜਦੋਂ ਮਾਲਵੇ ਦੇ ਪਿੰਡਾਂ ਅਤੇ ਮਾਰੂਥਲ ਦੀ ਮਹਿਕ ਦਾ ਆਪਣਾ ਹੀ ਵੱਖਰਾ ਸੰਦਲੀ ਸਵਾਦ ਸੀ। ਕਈ ਵਾਰ ਤਾਂ ਮਾਲਵੇ ਦੇ ਪਿੰਡਾਂ ਦੇ ਮਾਰੂਥਲ ਵਿੱਚੋਂ ਵੀ ਚੰਦਨ ਵਰਗੀ ਮਹਿਕ ਆਉਂਦੀ ਸੀ, ਕਿਰੇ ਚਿੱਬੜਾਂ ਦੀ ਖ਼ੁਸ਼ਬੂ, ਮੱਲ੍ਹਿਆਂ ਦੇ ਬੇਰ, ਜੰਡ ਨਾਲ ਲਟਕਦੇ ਖੋਖੇ, ਫੁੱਲਾਂ ਨਾਲ ਲੱਦੇ ਕਰੀਰ, ਝੂਮਦਾ ਸਰਕੜਾ, ਸਵਰਗ ਦੀ ਯਾਦ ਕਰਵਾਉਂਦੇ ਸਨ। ਹੁਣ ਕਰੀਰ, ਜੰਡ, ਰੇਰੂ, ਬੀਤੇ ਸਮੇਂ ਦੀਆਂ ਬਾਤਾਂ ਬਣ ਕੇ ਰਹਿ ਗਏ ਹਨ। ਪਿੰਡਾਂ ਦੀ ਆਪਣੀ ਕਹਾਣੀ ਸੀ।


ਪ੍ਰਸ਼ਨ. ਕਿਹੜਾ ਜੀਵਨ ਸਾਡੇ ਸੱਭਿਆਚਾਰ ਦਾ ਮੁੱਖ ਅੰਗ ਰਿਹਾ ਹੈ ?

ਪ੍ਰਸ਼ਨ. ਕਿਸ ਨੇ ਹੁਣ ਆਪਣਾ ਪ੍ਰਭਾਵ ਪਿੰਡਾਂ ਵਿੱਚ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ?

ਪ੍ਰਸ਼ਨ. ਪਿੰਡਾਂ ਵਿੱਚੋਂ ਪੇਂਡੂ ਸੱਭਿਆਚਾਰ ਦੇ ਅਲੋਪ ਹੋਣ ਦਾ ਕੀ ਕਾਰਨ ਹੈ?

ਪ੍ਰਸ਼ਨ. ਵਾਰਤਕ ਅਨੁਸਾਰ ਅਮੀਰ ਸੱਭਿਆਚਾਰ ਕਿੱਥੇ ਵੱਸਦਾ ਸੀ?

ਪ੍ਰਸ਼ਨ. ਪਿੰਡਾਂ ਵਿੱਚੋਂ ਕਿਹੜੀ ਚੀਜ਼ ਖ਼ਤਮ ਹੁੰਦੀ ਜਾ ਰਹੀ ਹੈ?

ਪ੍ਰਸ਼ਨ. ਪੈਰੇ ਅਨੁਸਾਰ ਪਿੰਡਾਂ ਦੀ ਆਪਣੀ ਕੀ ਹੈ?

ਪ੍ਰਸ਼ਨ. ਪੰਜਾਬ ਦੇ ਮਾਲਵੇ ਇਲਾਕੇ ਦੇ ਮਾਰੂਥਲ ਦੀ ਮਹਿਕ ਦੀ ਤੁਲਨਾ ਲੇਖਕ ਨੇ ਕਿਸ ਨਾਲ ਕੀਤੀ ਹੈ?

ਪ੍ਰਸ਼ਨ. ਪੈਰੇ ਦਾ ਢੁਕਵਾਂ ਸਿਰਲੇਖ ਦੱਸੋ।

(ੳ) ਪੇਂਡੂ ਜੀਵਨ

(ਅ) ਸ਼ਹਿਰੀ ਜੀਵਨ

(ੲ) ਮਹਾਂਨਗਰੀ ਜੀਵਨ

(ਸ) ਇਹਨਾਂ ਵਿਚੋਂ ਕੋਈ ਨਹੀਂ