ਅਣਡਿੱਠਾ ਪੈਰਾ – ਦਿਲ ਅਤੇ ਦਿਮਾਗ਼
ਮਾਨਸਕ ਤਣਾਅ ਦਾ ਦਿਲ ਉੱਤੇ ਅਸਰ
ਅਜੋਕੇ ਹਿਰਦੇ-ਵਿਗਿਆਨੀ ਅਤੇ ਡਾਕਟਰ ਤੁਹਾਨੂੰ ਇਹੀ ਕਹਾਣੀ ਵੱਖੋ-ਵੱਖਰੇ ਤਰੀਕਿਆਂ ਨਾਲ ਅਤੇ ਸਲਾਈਡਾਂ ਅਤੇ ਕੈਸਟਾਂ ਰਾਹੀਂ ਬਿਆਨ ਕਰਨਗੇ। ਆਪਣੇ ਦਿਲ ਨੂੰ ਮਾਨਸਕ ਤਣਾਅ ਅਤੇ ਦਬਾਅ ਦੇ ਹਾਨੀਕਾਰਕ ਅਸਰਾਂ ਤੋਂ ਬਚਾਉਣ ਲਈ ਤਣਾਅ ਭਰੀ ਸਥਿਤੀ ਵੱਲ ਆਪਣੇ ਪ੍ਰਤਿਕਰਮਾਂ ਨੂੰ ਚੰਗੇ ਤਰੀਕੇ ਨਾਲ ਸੋਧ ਕੇ ਉਸ ਹਰ ਚੀਜ਼ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ, ਜਿਹੜੀ ਤੁਹਾਡੇ ਮਨ ਨੂੰ ਤਕਲੀਫ਼ ਪੁਚਾਉਂਦੀ ਹੈ। ਦਿਲ ਉੱਤੇ ਮਨ ਦੇ ਰੋਲ ਸਬੰਧੀ ਵਿਲੀਅਮ ਹਾਰਵੇ ਨੇ ਆਪਣੀ ਰਚਨਾ De Motus Cordis ਵਿੱਚ 1628 ਵਿੱਚ ਲਿਖਿਆ ਸੀ : “ਮਨ ਉੱਤੇ ਅਸਰ-ਅੰਦਾਜ਼ ਹੁੰਦੀ ਹਰ ਚੀਜ਼, ਜਿਸ ਨਾਲ ਤਕਲੀਫ਼ ਹੁੰਦੀ ਹੋਵੇ ਜਾਂ ਖੁਸ਼ੀ ਮਿਲਦੀ ਹੋਵੇ, ਆਸ ਬੱਝਦੀ ਹੋਵੇ ਜਾਂ ਡਰ ਪੈਦਾ ਹੁੰਦਾ ਹੋਵੇ, ਅਜਿਹੀ ਹਲਚਲ ਦਾ ਕਾਰਨ ਬਣਦੀ ਹੈ ਜਿਸਦਾ ਅਸਰ ਦਿਲ ਤੱਕ ਪੁੱਜਦਾ ਹੈ।”
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਦਿਲ ਦੇ ਰੋਗਾਂ ਤੋਂ ਬਚਣ ਦਾ ਕੀ ਉਪਾਅ ਹੈ ?
ਪ੍ਰਸ਼ਨ 2. ਵਿਲੀਅਮ ਹਾਰਵੇ ਦੇ ਕੀ ਸੁਝਾਅ ਹਨ?
ਪ੍ਰਸ਼ਨ 3. ਹਿਰਦੇ-ਵਿਗਿਆਨੀ ਅਤੇ ਡਾਕਟਰ ਕੀ ਦੱਸਦੇ ਹਨ ?
ਪ੍ਰਸ਼ਨ 4. ਕਿਹੜੇ ਕਾਰਨਾਂ ਦਾ ਦਿਲ ਉੱਪਰ ਅਸਰ ਪੈਂਦਾ ਹੈ ?
ਪ੍ਰਸ਼ਨ 5. ਪੈਰੇ ਦਾ ਢੁੱਕਵਾਂ ਸਿਰਲੇਖ ਲਿਖੋ।