ਅਣਡਿੱਠਾ ਪੈਰਾ : ਦਲ ਖ਼ਾਲਸਾ


29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ। ਨਵਾਬ ਕਪੂਰ ਸਿੰਘ ਜੀ ਨੇ ਇਹ ਸੁਝਾਓ ਦਿੱਤਾ ਕਿ ਆਉਣ ਵਾਲੇ ਸਮੇਂ ਨੂੰ ਵੇਖਦੇ ਹੋਏ ਪੰਥ ਦੀ ਏਕਤਾ ਅਤੇ ਮਜ਼ਬੂਤੀ ਦੀ ਬਹੁਤ ਲੋੜ ਹੈ। ਇਸ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ ਉਸ ਦਿਨ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ।

65 ਸਿੱਖ ਜੱਥਿਆਂ ਨੂੰ 12 ਮੁੱਖ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ ਗਿਆ। ਹਰੇਕ ਜੱਥੇ ਦਾ ਆਪਣਾ ਵੱਖਰਾ ਆਗੂ ਅਤੇ ਝੰਡਾ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ।

ਹਰੇਕ ਸਿੱਖ, ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਵਿਸ਼ਵਾਸ ਸੀ, ਨੂੰ ਦਲ ਖ਼ਾਲਸਾ ਦਾ ਮੈਂਬਰ ਸਮਝਿਆ ਜਾਂਦਾ ਸੀ। ਹਰੇਕ ਸਿੱਖ ਲਈ ਇਹ ਜ਼ਰੂਰੀ ਸੀ ਕਿ ਉਹ ਪੰਥ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਦਲ ਖ਼ਾਲਸਾ ਵਿੱਚ ਸ਼ਾਮਲ ਹੋਵੇ।

ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਵੇ। ਦਲ ਖ਼ਾਲਸਾ ਦਾ ਹਰੇਕ ਮੈਂਬਰ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋਣ ਲਈ ਪੂਰਨ ਤੌਰ ‘ਤੇ ਸੁਤੰਤਰ ਸੀ। ਲੜਾਈ ਸਮੇਂ 12 ਜੱਥਿਆਂ ਦੇ ਸਰਦਾਰਾਂ ਵਿੱਚੋਂ ਇੱਕ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ ਅਤੇ ਬਾਕੀ ਸਰਦਾਰ ਉਸ ਦੀ ਆਗਿਆ ਦਾ ਪਾਲਣ ਕਰਦੇ ਸਨ।


ਪ੍ਰਸ਼ਨ 1. ਦਲ ਖ਼ਾਲਸਾ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ ਸੀ?

ਉੱਤਰ : ਦਲ ਖ਼ਾਲਸਾ ਦੀ ਸਥਾਪਨਾ 1748 ਈ. ਵਿੱਚ ਨਵਾਬ ਕਪੂਰ ਸਿੰਘ ਜੀ ਨੇ ਕੀਤੀ ਸੀ।

ਪ੍ਰਸ਼ਨ 2. ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੌਣ ਸੀ?

ਉੱਤਰ : ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਦਲ ਖ਼ਾਲਸਾ ਦੇ ਪ੍ਰਧਾਨ ਸੈਨਾਪਤੀ ਸਨ।

ਪ੍ਰਸ਼ਨ 3. ਦਲ ਖ਼ਾਲਸਾ ਵਿੱਚ ਕੌਣ ਸ਼ਾਮਲ ਹੋ ਸਕਦਾ ਸੀ?

ਉੱਤਰ : ਦਲ ਖ਼ਾਲਸਾ ਵਿਚ ਹਰੇਕ ਉਹ ਸਿੱਖ ਸ਼ਾਮਲ ਤੋਂ ਸਕਦਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਵਿਸ਼ਵਾਸ ਰੱਖਦਾ ਸੀ।

ਪ੍ਰਸ਼ਨ 4. ਦਲ ਖ਼ਾਲਸਾ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ।

ਉੱਤਰ : (i) ਘੋੜਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ।

(ii) ਸਿੱਖ ਛਾਪਾਮਾਰ ਯੁੱਧਾਂ ਰਾਹੀਂ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ।