ਅਣਡਿੱਠਾ ਪੈਰਾ

ਅਣਡਿੱਠੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਮਹਾਤਮਾ ਬੁੱਧ ਨਾਲ ਸਬੰਧਤ ਇੱਕ ਕਥਾ ਹੈ। ਇੱਕ ਵਾਰੀ ਸਤਿਸੰਗ ਵਿੱਚ ਬੁੱਧ ਦਾ ਇੱਕ ਸ਼ਰਧਾਲੂ ਗਾਲਾਂ ਕੱਢ ਕੇ ਦੌੜ ਗਿਆ।

ਕੁੱਝ ਅਰਸੇ ਮਗਰੋਂ ਉਹ ਮੁੜ ਆਇਆ ਤਾਂ ਸਾਰਿਆਂ ਨੇ ਉਸਨੂੰ ਫ਼ੜ ਲਿਆ।

ਬੁੱਧ ਨੇ ਕਿਹਾ – ਇਸ ਨੂੰ ਛੱਡ ਦਿਓ।

ਛੱਡਣ ਉੱਤੇ ਸ਼ਰਧਾਲੂ ਨੇ ਪੁੱਛਿਆ, ਬੁੱਧ ਨੇ ਮੇਰੀਆਂ ਗਾਲਾਂ ਵਾਲੇ ਦਿਨ ਕੀ ਪ੍ਰਵਚਨ ਕੀਤਾ ਸੀ। ਕਿਸੇ ਨੂੰ ਯਾਦ ਨਹੀਂ ਸੀ ਪਰ ਉਹ ਗਾਲਾਂ ਸਭ ਨੂੰ ਯਾਦ ਸਨ।

ਉਸ ਨੇ ਕਿਹਾ, ਤੁਸੀਂ ਪ੍ਰਵਚਨ ਸੁਣਨ ਨਹੀਂ ਸੀ ਆਏ, ਤੁਸੀਂ ਗਾਲਾਂ ਸੁਣਨ ਹੀ ਆਏ ਸੀ। ਜੇ ਤੁਸੀਂ ਪ੍ਰਵਚਨ ਸੁਣਿਆ ਹੁੰਦਾ, ਤਾਂ ਤੁਹਾਨੂੰ ਗਾਲਾਂ ਯਾਦ ਹੀ ਨਹੀਂ ਸੀ ਰਹਿਣੀਆਂ।

ਭੈੜੀਆਂ ਗੱਲਾਂ ਨੂੰ ਪਕੜਨ ਦੀ ਇਸ ਬਿਰਤੀ ਕਾਰਨ ਹੀ ਤਲਾਕ, ਵੈਰ – ਵਿਰੋਧ, ਝਗੜੇ ਤੇ ਮੁਕੱਦਮੇ ਉਪਜਦੇ ਹਨ ਅਤੇ ਸਾਡੀ ਚੰਗੇ ਬਣਨ ਦੀ ਸਾਰੀ ਸ਼ਕਤੀ ਅਜਾਈਂ ਹੀ ਚਲੀ ਜਾਂਦੀ ਹੈ। ਇਸ ਘੁੱਮਣਘੇਰੀ ਵਿੱਚੋਂ ਨਿਕਲਣਾ ਮੁਸ਼ਕਲ ਤਾਂ ਹੈ ਪਰ ਅਸੰਭਵ ਨਹੀਂ।

ਪ੍ਰਸ਼ਨ 1. ਬੁੱਧ ਨੇ ਸ਼ਰਧਾਲੂ ਨੂੰ ਕੀ ਕਿਹਾ ?

ਪ੍ਰਸ਼ਨ 2. ਸ਼ਰਧਾਲੂ ਦੇ ਸਵਾਲ ਕਿਹੋ ਜਿਹੇ ਸਨ ?

ਪ੍ਰਸ਼ਨ 3. ਝਗੜਿਆਂ ਦਾ ਮੂਲ ਕਾਰਨ ਕੀ ਸੀ ?

ਪ੍ਰਸ਼ਨ 4 . ਪੈਰੇ ਦਾ ਢੁੱਕਵਾਂ ਸਿਰਲੇਖ ਲਿਖੋ।