Skip to content
- ਕਿਸੇ ਨੂੰ ਗਹਿਰਾਈ ਨਾਲ ਪ੍ਰੇਮ ਕਰਨਾ ਤਾਕਤ ਦੇ ਸਕਦਾ ਹੈ।
- ਜੇਕਰ ਕੋਈ ਤੁਹਾਡੇ ਤੋਂ ਉਮੀਦ ਕਰਦਾ ਹੈ, ਤਾਂ ਇਹ ਉਸਦੀ ਮਜ਼ਬੂਰੀ ਨਹੀਂ, ਇਹ ਉਸਦਾ ਤੁਹਾਡੇ ਪ੍ਰਤੀ ਵਿਸ਼ਵਾਸ ਹੈ।
- ਉਹ ਉੱਤਮ ਇਨਸਾਨ ਹੁੰਦਾ ਹੈ, ਜੋ ਕਠੋਰ ਹਾਲਤ ਵਿੱਚ ਘਬਰਾਵੇ ਨਹੀਂ ਅਤੇ ਚੰਗੇ ਸਮੇਂ ਵਿੱਚ ਵੀ ਜ਼ਮੀਨ ਉੱਤੇ ਰਹੇ।
- ਜੇ ਤੁਸੀਂ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਜੀ ਰਹੇ ਹੋ ਤਾਂ ਤੁਹਾਡੇ ਕੋਲ ਸੁਣਾਉਣ ਲਈ ਕਈ ਕਹਾਣੀਆਂ ਹੋਣਗੀਆਂ।
- ਸਰੀਰ ਨੂੰ ਆਰਾਮ ਨਹੀਂ, ਕੜੀ ਮਿਹਨਤ ਦੀ ਆਦਤ ਪਾਓ।
- ਸਕਾਰਾਤਮਕਤਾ ਦੀ ਇੱਕ ਕਿਰਨ, ਨਕਾਰਾਤਮਕਤਾ ਦਾ ਘੋਰ ਅੰਧਕਾਰ ਮਿਟਾਉਂਦੀ ਹੈ।
- ਸਫਲ ਬਣਨਾ ਜ਼ਰੂਰੀ ਹੈ। ਪੂਰੀ ਸਫਲਤਾ ਪ੍ਰਾਪਤ ਕਰਨ ਲਈ ਉਸ ਨੂੰ ਵੱਡਾ ਕਰਨਾ ਪੈਂਦਾ ਹੈ।
- ਗੁੱਸਾ ਇੱਕ ਐਸਿਡ ਹੁੰਦਾ ਹੈ ਜੋ ਉਸ ਚੀਜ਼ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਜਿਸ ਉੱਤੇ ਇਹ ਡੋਲ੍ਹਿਆ ਜਾਂਦਾ ਹੈ ਜਾਂ ਜਿਸ ਵਿੱਚ ਇਸਨੂੰ ਰੱਖਿਆ ਜਾਂਦਾ ਹੈ।
- ਜਦੋਂ ਵੀ ਬਹੁਮਤ ਪੂਰੀ ਤਰ੍ਹਾਂ ਤੁਹਾਡੇ ਹੱਕ ਵਿੱਚ ਹੁੰਦਾ ਹੈ, ਇਹ ਸਮਾਂ ਰੁਕਣ ਅਤੇ ਸੋਚਣ ਦਾ ਹੁੰਦਾ ਹੈ।
- ਜਿਸ ਕੋਲ ਸਿੱਖਿਆ ਰੂਪੀ ਧਨ ਹੈ, ਉਹ ਮਨੁੱਖ ਕਦੇ ਗਰੀਬ ਨਹੀਂ ਹੋ ਸਕਦਾ।
- ਊਰਜਾ ਅਤੇ ਜੀਵਣ ਨਾਲ਼ ਭਰਪੂਰ ਕੰਮ ਕਰੋ। ਬੁੜ੍ਹਾਪਾ ਦਬੇ ਪੈਰ ਕਦੋਂ ਆ ਜਾਂਦਾ ਹੈ, ਪਤਾ ਵੀ ਨਹੀਂ ਲੱਗਦਾ।
- ਅਸਫਲਤਾ ਦਾ ਡਰ ਦਿਮਾਗ਼ ਵਿੱਚੋਂ ਨਿਕਲਦਿਆਂ ਹੀ ਸਫ਼ਲਤਾ ਦੀ ਰਾਹ ਤਿਆਰ ਹੋ ਜਾਂਦੀ ਹੈ।
- ਜੇਕਰ ਤੁਹਾਡੇ ਅੰਦਰ ਕੁੱਝ ਕਰਨ ਲਈ ਅੱਗ ਨਹੀਂ ਲੱਗਦੀ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ। ਤੁਹਾਨੂੰ ਜੁਨੂੰਨ ਤੁਹਾਨੂੰ ਬਦਲਦਾ ਹੈ।
- ਜੇਕਰ ਕਿਸੇ ਮਨੁੱਖ ਦੇ ਦਿਲ ਵਿੱਚ ਤੁਹਾਡੇ ਪ੍ਰਤੀ ਦੁਰਭਾਵਨਾ ਹੈ ਤਾਂ ਤੁਸੀਂ ਤਰਕ ਦੇ ਸਹਾਰੇ ਆਪਣੀ ਗੱਲ ਨਹੀਂ ਮੰਨਵਾ ਸਕਦੇ।
- ਜ਼ਿਆਦਾ ਬੋਲਣ ਨਾਲ ਕੋਈ ਫਾਇਦਾ ਨਹੀਂ ਹੁੰਦਾ, ਸਗੋਂ ਆਪਣਾ ਨੁਕਸਾਨ ਹੁੰਦਾ ਹੈ।
- ਅਵਿਸ਼ਵਾਸ ਡਰ ਦਾ ਮੁੱਖ ਕਾਰਨ ਹੈ।
- ਉਤਾਵਲੇ ਉਤਸ਼ਾਹ ਤੋਂ ਵੱਡਾ ਨਤੀਜਾ ਨਿਕਲਣ ਦੀ ਉਮੀਦ ਨਹੀਂ ਰੱਖਣੀ ਚਾਹੀਦੀ।
- ਮਾਨ – ਸਨਮਾਨ ਕਿਸੇ ਦੇ ਦੇਣ ਨਾਲ ਨਹੀਂ ਮਿਲਦੇ, ਆਪਣੀ ਯੋਗਤਾ ਅਨੁਸਾਰ ਮਿਲਦੇ ਹਨ।
- ਇੱਕ ਮਹਾਨ ਕੰਮ ਲਈ ਵਿਸ਼ਵਾਸ ਅਤੇ ਸ਼ਕਤੀ ਦੀ ਲੋੜ ਹੁੰਦੀ ਹੈ।
- ਸਮੱਸਿਆ ਦੀ ਚਰਮ ਸਥਿਤੀ ਦੇ ਪਿੱਛੇ ਵੀ ਇਸਦਾ ਹੱਲ ਲੁਕਿਆ ਹੁੰਦਾ ਹੈ।
- ਜਨੂੰਨ ਰੱਖਣ ਵਾਲਾ ਇੱਕ ਆਦਮੀ ਸੋਝੀ ਰੱਖਣ ਵਾਲੇ ਚਾਲੀਆਂ ਉੱਤੇ ਭਾਰੀ ਹੈ।