ਸਿੰਧ ਘਾਟੀ ਦੀ ਸੱਭਿਅਤਾ ਦੀ ਕਲਾ


ਪ੍ਰਸ਼ਨ. ਸਿੰਧ ਘਾਟੀ ਦੀ ਸੱਭਿਅਤਾ ਕਲਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?

ਉੱਤਰ : ਕਲਾ ਦੇ ਖੇਤਰ ਵਿੱਚ ਸਿੰਧ ਘਾਟੀ ਦੀ ਸੱਭਿਅਤਾ ਨੇ ਕਾਫ਼ੀ ਉੱਨਤੀ ਕਰ ਲਈ ਸੀ। ਖੁਦਾਈ ਤੋਂ ਮਿਲੀਆਂ ਮੂਰਤੀਆਂ ਮੋਹਰਾਂ ਅਤੇ ਭਾਂਡੇ ਦੱਸਦੇ ਹਨ ਕਿ ਉਹ ਲੋਕ ਬਹੁਤ ਉੱਚੀ ਪੱਧਰ ਦੇ ਕਲਾਕਾਰ ਸਨ। ਨੱਚਦੀ ਹੋਈ ਇਕ ਕੁੜੀ ਦੀ ਕਾਂਸੀ ਦੀ ਮੂਰਤੀ ਮਿਲੀ ਹੈ। ਇਹ ਮੂਰਤੀ ਉਹਨਾਂ ਦੀ ਮੂਰਤੀ ਕਲਾ ਦੇ ਵਿਕਾਸ ਦਾ ਮੂੰਹ ਬੋਲਦਾ ਸਬੂਤ ਹੈ।

ਸ਼ਾਲ ਪਹਿਨੇ ਹੋਏ ਯੋਗੀ ਤੇ ਸਾਂਢ ਦੀਆਂ ਮੂਰਤੀਆਂ ਬਹੁਤ ਮਨਮੋਹਣੀਆਂ ਹਨ। ਇੱਥੋਂ ਪ੍ਰਾਪਤ ਹੋਈਆਂ ਪੱਕੀ ਮਿੱਟੀ ਦੀਆਂ ਛੋਟੀਆਂ-ਛੋਟੀਆਂ ਪ੍ਰਤਿਮਾਵਾਂ ਦੀ ਬਹੁਤ ਗਿਣਤੀ ਹੈ। ਪਸ਼ੂਆਂ ਵਿੱਚੋਂ ਬੈਲ, ਸੰਢੇ, ਹਾਥੀ, ਸੂਰ, ਬਾਂਦਰ, ਭੇਡ ਤੇ ਕੁਝ ਮਨੁੱਖੀ ਸਿਰ ਵਾਲੇ ਪਸ਼ੂ ਵੀ ਦੇਖੇ ਜਾ ਸਕਦੇ ਹਨ। ਭਾਂਡੇ ਬਣਾਉਣ ਦੀ ਕਲਾ ਵੀ ਸਿਖਰ ਤੇ ਸੀ। ਘੁਮਿਆਰ ਮਿੱਟੀ ਦੇ ਭਾਂਡੇ ਆਮ ਤੌਰ ਤੇ ਚੱਕ ਉੱਤੇ ਬਣਾਉਂਦੇ ਸਨ। ਇਹਨਾਂ ਭਾਂਡਿਆਂ ਉੱਤੇ ਫੁੱਲ, ਪੱਤੀਆਂ, ਪੰਛੀਆਂ ਤੇ ਪਸ਼ੂਆਂ ਦੇ ਚਿੱਤਰ ਬਣੇ ਹੋਏ ਸਨ।

ਗਹਿਣਿਆਂ ਦੀ ਕਲਾ ਵੀ ਕਾਫ਼ੀ ਵਿਕਸਤ ਸੀ। ਅੰਗੂਠੀਆਂ, ਚੂੜੀਆਂ ਤੇ ਬਿਨਾਂ ਹੋਰ ਵੀ ਵਧੀਆ ਕਿਸਮ ਦੇ ਗਹਿਣੇ ਬਣਦੇ ਸਨ।

ਮੋਹਰਾਂ ਬਣਾਉਣ ਦੀ ਕਲਾ ਕਾਫ਼ੀ ਉੱਨਤ ਸੀ। ਇਹਨਾਂ ਮੋਹਰਾਂ ਉੱਤੇ ਮੋਰ, ਬੈਲ, ਹਾਥੀ ਅਤੇ ਬਾਰਾ ਸਿੰਗੇ ਆਦਿ ਪਸ਼ੂਆਂ ਦੇ ਚਿੱਤਰ ਸਨ। ਸਿੰਧ ਵਾਸੀਆਂ ਨੂੰ ਲਿਖਣ ਕਲਾ ਵੀ ਆਉਂਦੀ ਸੀ। ਉਹ ਸੰਗੀਤ ਕਲਾ ਤੇ ਨਰਿੱਤ ਕਲਾ ਦੇ ਵੀ ਮਾਹਿਰ ਹੁੰਦੇ ਸਨ। ਕਤਾਈ ਤੇ ਰੰਗਾਈ ਦੀ ਕਲਾ ਵੀ ਉਹਨਾਂ ਨੂੰ ਆਉਂਦੀ ਸੀ। ਉਸ ਸਮੇਂ ਮਾਲਾ ਦੇ ਸੁੰਦਰ ਮਣਕੇ ਬਣਦੇ ਸਨ।


प्रश्न. सिन्धु घाटी सभ्यता की कला की मुख्य विशेषताएँ क्या थीं?

उत्तर: कला के क्षेत्र में सिंधु घाटी सभ्यता ने काफी प्रगति की थी। खुदाई से प्राप्त मूर्तियों, मुहरों तथा बर्तनों से पता चलता है कि ये लोग बहुत उच्च कोटि के कलाकार थे। नृत्य करती हुई लड़की की एक कांस्य मूर्ति मिली है। यह मूर्ति उनकी मूर्तिकला कला के विकास का प्रमाण है।

शॉल पहने योगी और बैल की मूर्तियाँ बहुत आकर्षक हैं। यहाँ से बड़ी संख्या में छोटी-छोटी मिट्टी की मूर्तियाँ प्राप्त हुई हैं। जानवरों में बैल, भैंस, हाथी, सूअर, बंदर, भेड़ और कुछ मानव सिर वाले जानवर भी देखे जा सकते हैं।

बर्तन बनाने की कला भी अपने चरम पर थी।  कुम्हार आमतौर पर चाक पर मिट्टी के बर्तन बनाते थे। इन बर्तनों पर फूल-पत्तों, पक्षियों और जानवरों के चित्र बने होते थे।

आभूषण कला भी काफी विकसित थी।  अंगूठियाँ, चूड़ियाँ और अन्य प्रकार के आभूषण बनाये जाते थे।

मुहरें बनाने की कला काफी उन्नत थी।  इन मुहरों पर मोर, बैल, हाथी और बारह सींग वाले जानवरों की तस्वीरें थीं। सिंध के लोग लिखने की कला भी जानते थे। वे संगीत और नृत्य में भी विशेषज्ञ थे।  वे कताई और रंगाई की कला भी जानते थे। उस समय माला के सुन्दर मनके भी बनाये जाते थे।


Question. What were the main features of the art of the Indus Valley Civilization?

Answer: The Indus Valley Civilization had made great progress in the field of art. The sculptures, seals, and utensils found during the excavation show that these people were very high-class artists. A bronze statue of a dancing girl has been found. This statue is proof of the development of his sculptural art.

The statues of the shawl-wearing yogi and the bull are very attractive.  A large number of small clay idols have been found here. Among the animals, bulls, buffaloes, elephants, pigs, monkeys, sheep, and some human-headed animals can also be seen.

The art of making utensils was also at its peak. Potters usually make earthen pots on a wheel. Pictures of flowers, leaves, birds, and animals were made on these utensils.

Jewelry art was also quite developed.  Rings, bangles, and other types of jewelry were made.

The art of making seals was quite advanced. These seals had pictures of peacocks, bulls, elephants, and reindeer. The people of Sindh also knew the art of writing. He was also an expert in music and dance. He also knew the art of spinning and dyeing. At that time beautiful beads for rosary were also made.