CBSEClass 9th NCERT PunjabiEducationPunjab School Education Board(PSEB)

ਸਿਰਜਣਾ : ਇੱਕ ਲਾਈਨ ਵਿੱਚ ਉੱਤਰ


ਸਿਰਜਣਾ :  ਇੱਕ ਸ਼ਬਦ/ਇੱਕ ਲਾਈਨ ਵਿੱਚ ਉੱਤਰ


ਪ੍ਰਸ਼ਨ 1. ‘ਸਿਰਜਣਾ’ ਇਕਾਂਗੀ ਕਿਸ ਦੁਆਰਾ ਲਿਖੀ ਹੋਈ ਹੈ?

ਉੱਤਰ : ਪਾਲੀ ਭੁਪਿੰਦਰ ਸਿੰਘ।

ਪ੍ਰਸ਼ਨ 2. ਬੀਜੀ ਦੀ ਨੂੰਹ ਦਾ ਕੀ ਨਾਂ ਹੈ?

ਉੱਤਰ : ਬੀਜੀ ਦੀ ਨੂੰਹ ਦਾ ਨਾਂ ਸਿਰਜਨਾ ਹੈ।

ਪ੍ਰਸ਼ਨ 3. ਸਿਰਜਨਾ ਦੇ ਪਤੀ ਦਾ ਕੀ ਨਾਂ ਹੈ?

ਉੱਤਰ : ਕੁਲਦੀਪ।

ਪ੍ਰਸ਼ਨ 4. ਮਾਸੀ ਹਸਪਤਾਲ ਵਿੱਚ ਕੀ ਕੰਮ ਕਰਦੀ ਸੀ?

ਉੱਤਰ : ਮਾਸੀ ਹਸਪਤਾਲ ਵਿੱਚ ਸਫ਼ਾਈ ਸੇਵਕਾ ਦਾ ਕੰਮ ਕਰਦੀ ਹੈ।

ਪ੍ਰਸ਼ਨ 5. ਬੀਜੀ ਆਪਣੀ ਪੈਲੀ ਕਿੰਨੇ ਕਿੱਲਿਆਂ ਦੀ ਦੱਸਦੀ ਹੈ?

ਉੱਤਰ : ਚਾਲ਼ੀ ਕਿੱਲਿਆਂ ਦੀ।

ਪ੍ਰਸ਼ਨ 6. ਸਿਰਜਨਾ ਮੋਬਾਈਲ ਕੱਢ ਕੇ ਕਿਸ ਨੂੰ ਫੋਨ ਕਰਦੀ ਹੈ?

ਉੱਤਰ : ਆਪਣੇ ਪਤੀ ਕੁਲਦੀਪ ਨੂੰ।

ਪ੍ਰਸ਼ਨ 7. ਬੀਜੀ ਸਿਰਜਨਾ ਨੂੰ ਕਲੀਨਿਕ ਵਿੱਚ ਕਿਸ ਲਈ ਲੈ ਕੇ ਆਈ ਸੀ?

ਉੱਤਰ : ਬੀਜੀ ਸਿਰਜਨਾ ਨੂੰ ਕਲੀਨਿਕ ਵਿੱਚ ਸਕੈਨਿੰਗ ਕਰਵਾਉਣ ਲਈ ਲੈ ਕੇ ਆਈ ਸੀ।

ਪ੍ਰਸ਼ਨ 8. ਬੀਜੀ ਆਪਣੀ ਜ਼ਮੀਨ ਜਾਇਦਾਦ ਕਿਸ ਦੇ ਨਾਂ ਲਾਉਣ ਦਾ ਰੋਅਬ ਪਾਉਂਦੀ ਹੈ?

ਉੱਤਰ : ਮੰਦਰ-ਗੁਰਦੁਆਰੇ ਦੇ ਨਾਂ।

ਪ੍ਰਸ਼ਨ 9. ਸਿਰਜਨਾ ਨੇ ਡਾਕਟਰ ਸਾਹਿਬ ਨਾਲ ਫੋਨ ‘ਤੇ ਕਦੋਂ ਗੱਲਬਾਤ ਕੀਤੀ ਸੀ?

ਉੱਤਰ : ਉਸੇ ਦਿਨ ਸਵੇਰੇ।

ਪ੍ਰਸ਼ਨ 10. ਅਨਪੜ੍ਹ ਲੋਕ ਕਿਹੜਾ ਕੰਮ ਕਰਵਾਉਣ ਲੱਗਿਆਂ ਸੋਚਦੇ ਤੱਕ ਨਹੀਂ?

ਉੱਤਰ : ਸਕੈਨਿੰਗ ਕਰਵਾਉਣ ਲੱਗਿਆਂ।

ਪ੍ਰਸ਼ਨ 11. ਕਿਸ ਨੂੰ ਕੋਈ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਅੰਦਰੋ-ਅੰਦਰੀ ਛੂੰਹਦਾ ਪ੍ਰਤੀਤ ਹੁੰਦਾ ਸੀ?

ਉੱਤਰ : ਸਿਰਜਨਾ ਨੂੰ ਕੋਈ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਅੰਦਰੋਂ-ਅੰਦਰੀ ਛੂੰਹਦਾ ਪ੍ਰਤੀਤ ਹੁੰਦਾ ਸੀ।

ਪ੍ਰਸ਼ਨ 12. ਸਿਰਜਨਾ ਦੇ ਉੱਚੀ-ਉੱਚੀ ਰੋਣ ਦੀ ਹਰਕਤ ਨਾਲ ਕੌਣ ਦੌੜਦੀਆਂ ਆਉਂਦੀਆਂ ਹਨ?

ਉੱਤਰ : ਦੋ ਨਰਸਾਂ ਅਤੇ ਡਾਕਟਰ।

ਪ੍ਰਸ਼ਨ 13. ਬੀਜੀ ਦੇ ਕਹਿਣ ਅਨੁਸਾਰ ਸਿਰਜਨਾ ਕਿਹੋ ਜਿਹਾ ਦਾਜ ਲੈ ਕੇ ਆਈ ਸੀ?

ਉੱਤਰ : ਟੁੱਟਾ-ਭੱਜਾ।

ਪ੍ਰਸ਼ਨ 14. ਬੀਜੀ ਅਤੇ ਸਿਰਜਨਾ ਕੁਲਦੀਪ ਦਾ ਕਿਹੜਾ ਨਾਂ ਲੈ ਕੇ ਉਸ ਨੂੰ ਬੁਲਾਉਂਦੀਆਂ ਹਨ?

ਉੱਤਰ : ਦੀਪ।

ਪ੍ਰਸ਼ਨ 15. ਸਿਰਜਨਾ ਪਹਿਲਾਂ ਕਿੰਨੇ ਬੱਚਿਆਂ ਦੀ ਮਾਂ ਹੈ?

ਉੱਤਰ : ਇੱਕ ਲੜਕੀ ਦੀ।

ਪ੍ਰਸ਼ਨ 16. ਕੁਲਦੀਪ ਦੀ ਮੀਟਿੰਗ ਕਿੱਥੇ ਚੱਲ ਰਹੀ ਸੀ?

ਉੱਤਰ : ਦਫ਼ਤਰ ਵਿੱਚ।

ਪ੍ਰਸ਼ਨ 17. ਬੀਜੀ ਦਾ ਘਰ ਛੱਡਣ ਲਈ ਕੌਣ ਤਿਆਰ ਹੋ ਜਾਂਦਾ ਹੈ?

ਉੱਤਰ : ਸਿਰਜਨਾ (ਬੀਜੀ ਦੀ ਨੂੰਹ)।

ਪ੍ਰਸ਼ਨ 18. ਸਿਰਜਨਾ ਕਿਹੜੀ ਚੀਜ਼ ਚੁੱਕ ਕੇ ਜਾਣ ਲਈ ਦਰਵਾਜ਼ਾ ਖੋਲ੍ਹਦੀ ਹੈ?

ਉੱਤਰ : ਆਪਣਾ ਬੈਗ।

ਪ੍ਰਸ਼ਨ 19. ‘ਮੈਨੂੰ ਖੁਸ਼ੀ ਹੈ ਕਿ ਮੇਰੀ ਜੀਵਨ ਸਾਥਣ ਕੋਈ ਆਮ ਔਰਤ ਨਹੀਂ।’ ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ?

ਉੱਤਰ : ਕੁਲਦੀਪ ਆਪਣੀ ਪਤਨੀ ਸਿਰਜਨਾ ਨੂੰ।

ਪ੍ਰਸ਼ਨ 20. ਸਿਰਜਨਾ ਕੋਲੋਂ ਮੁਆਫ਼ੀ ਕੌਣ ਮੰਗਦਾ ਹੈ?

ਉੱਤਰ : ਕੁਲਦੀਪ।

ਪ੍ਰਸ਼ਨ 21. ਦੀਪ ਅਤੇ ਸਿਰਜਨਾ ਦੇ ਕਲੀਨਿਕ ਵਿੱਚੋਂ ਬਾਹਰ ਨਿਕਲਣ ‘ਤੇ ਕਿਸ ਨੂੰ ਠੰਢੀ ਹਵਾ ਆਉਂਦੀ ਮਹਿਸੂਸ ਹੋਣ ਲੱਗਦੀ ਹੈ?

ਉੱਤਰ : ਡਾਕਟਰ ਨੂੰ।