ਸਤਿਗੁਰੂ ਨਾਨਕ ਪ੍ਰਗਟਿਆ : ਬਹੁਵਿਕਲਪੀ ਪ੍ਰਸ਼ਨ-ਉੱਤਰ
ਸਤਿਗੁਰੂ ਨਾਨਕ ਪ੍ਰਗਟਿਆ : MCQ
ਪ੍ਰਸ਼ਨ 1. ਭਾਈ ਗੁਰਦਾਸ ਜੀ ਦਾ ਸੰਬੰਧ ਕਿਸ ਕਾਵਿ-ਧਾਰਾ ਨਾਲ ਹੈ?
(ੳ) ਸੂਫ਼ੀ-ਕਾਵਿ ਦੀ ਧਾਰਾ ਨਾਲ
(ਅ) ਕਿੱਸਾ-ਕਾਵਿ ਦੀ ਧਾਰਾ ਨਾਲ
(ੲ) ਗੁਰਮਤਿ-ਕਾਵਿ ਦੀ ਧਾਰਾ ਨਾਲ
(ਸ) ਬੀਰ-ਕਾਵਿ ਦੀ ਧਾਰਾ ਨਾਲ
ਪ੍ਰਸ਼ਨ 2. ਭਾਈ ਗੁਰਦਾਸ ਜੀ ਨੇ ਕਿਸ ਕਾਵਿ-ਧਾਰਾ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ?
(ੳ) ਗੁਰਮਤਿ-ਕਾਵਿ ਦੇ ਸਿਧਾਂਤਾਂ ਦੀ
(ਅ) ਸੂਫ਼ੀ-ਕਾਵਿ ਦੇ ਸਿਧਾਂਤਾਂ ਦੀ
(ੲ) ਕਿੱਸਾ-ਕਾਵਿ ਦੇ ਸਿਧਾਂਤਾਂ ਦੀ
(ਸ) ਬੀਰ-ਕਾਵਿ ਦੇ ਸਿਧਾਂਤਾਂ ਦੀ
ਪ੍ਰਸ਼ਨ 3. ਕਿਸ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਨੂੰ
(ਅ) ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਨੂੰ
(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਨੂੰ
(ਸ) ਭਾਈ ਗੁਰਦਾਸ ਜੀ ਦੀ ਰਚਨਾ ਨੂੰ
ਪ੍ਰਸ਼ਨ 4. ਭਾਈ ਗੁਰਦਾਸ ਜੀ ਨੇ ਕਿਸ ਕਾਵਿ-ਰੂਪ ਨੂੰ ਚੁਣਿਆ?
(ੳ) ਸਲੋਕ ਨੂੰ
(ਅ) ਕਾਫ਼ੀ ਨੂੰ
(ੲ) ਵਾਰ ਨੂੰ
(ਸ) ਬਾਰਹ ਮਾਹ ਨੂੰ
ਪ੍ਰਸ਼ਨ 5. ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ?
(ੳ) ਤਿੰਨ
(ਅ) ਇਕੱਤੀ
(ੲ) ਪੈਂਤੀ
(ਸ) ਚਾਲੀ
ਪ੍ਰਸ਼ਨ 6. ਭਾਈ ਗੁਰਦਾਸ ਜੀ ਦਾ ਜਨਮ ਕਿਸ ਘਰਾਣੇ ਵਿੱਚ ਹੋਇਆ?
(ੳ) ਭੱਲਾ ਘਰਾਣੇ ਵਿੱਚ
(ਅ) ਬੇਦੀ ਘਰਾਣੇ ਵਿੱਚ
(ੲ) ਰਾਜਪੂਤ ਘਰਾਣੇ ਵਿੱਚ
(ਸ) ਖੱਤਰੀ ਘਰਾਣੇ ਵਿੱਚ
ਪ੍ਰਸ਼ਨ 7. ਭਾਈ ਗੁਰਦਾਸ ਜੀ ਦਾ ਜਨਮ ਕਦੋਂ ਹੋਇਆ?
(ੳ) 1563 ਈ. ਵਿੱਚ
(ਅ) 1559 ਈ. ਵਿੱਚ
(ੲ) 1479 ਈ. ਵਿੱਚ
(ਸ) 1552 ਈ. ਵਿੱਚ
ਪ੍ਰਸ਼ਨ 8. ਭਾਈ ਗੁਰਦਾਸ ਜੀ ਦਾ ਦਿਹਾਂਤ ਕਦੋਂ ਹੋਇਆ?
(ੳ) 1539 ਈ. ਵਿੱਚ
(ਅ) 1574 ਈ. ਵਿੱਚ
(ੲ) 1606 ਈ. ਵਿੱਚ
(ਸ) 1637 ਈ. ਵਿੱਚ
ਪ੍ਰਸ਼ਨ 9. ਭਾਈ ਗੁਰਦਾਸ ਜੀ ਦਾ ਜੀਵਨ-ਕਾਲ ਕਿਹੜਾ ਹੈ?
(ੳ) 1666-1708 ਈ.
(ਅ) 1559-1637 ਈ.
(ੲ) 1469-1539 ਈ.
(ਸ) 1563-1606 ਈ.
ਪ੍ਰਸ਼ਨ 10. ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਭਾਈ ਗੁਰਦਾਸ ਜੀ ਦੀ ਕਿਸ ਵਾਰ ਵਿੱਚੋਂ ਹੈ?
(ੳ) ਪਹਿਲੀ ਵਾਰ ਵਿੱਚੋਂ
(ਅ) ਪੰਜਵੀਂ ਵਾਰ ਵਿੱਚੋਂ
(ੲ) ਦਸਵੀਂ ਵਾਰ ਵਿੱਚੋਂ
(ਸ) ਇੱਕੀਵੀਂ ਵਾਰ ਵਿੱਚੋਂ
ਪ੍ਰਸ਼ਨ 11. ਭਾਈ ਗੁਰਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?
(ੳ) ਈਸ਼ਰ ਦਾਸ ਭੱਲਾ ਜੀ
(ਅ) ਤੇਜਭਾਨ ਜੀ
(ੲ) ਬਾਬਾ ਬੁੱਢਾ ਜੀ
(ਸ) ਮਹਿਤਾ ਕਾਲੂ ਜੀ
ਪ੍ਰਸ਼ਨ 12. ਭਾਈ ਗੁਰਦਾਸ ਜੀ ਰਿਸ਼ਤੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸਨ?
(ੳ) ਚਾਚਾ
(ਅ) ਭਰਾ
(ੲ) ਭਤੀਜੇ
(ਸ) ਮਾਮਾ
ਪ੍ਰਸ਼ਨ 13. ਭਾਈ ਗੁਰਦਾਸ ਜੀ ਰਿਸ਼ਤੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸਨ?
(ੳ) ਭਰਾ
(ਅ) ਮਾਮਾ
(ੲ) ਚਾਚਾ
(ਸ) ਭਤੀਜਾ
ਪ੍ਰਸ਼ਨ 14. ਭਾਈ ਗੁਰਦਾਸ ਜੀ ਦੁਆਰਾ ਰਚੇ ਕਬਿੱਤ-ਸਵੱਯੇ ਕਿਸ ਭਾਸ਼ਾ ਵਿੱਚ ਹਨ?
(ੳ) ਸੰਸਕ੍ਰਿਤ ਵਿੱਚ
(ਅ) ਬ੍ਰਜ ਵਿੱਚ
(ੲ) ਪੰਜਾਬੀ ਵਿੱਚ
(ਸ) ਫ਼ਾਰਸੀ ਵਿੱਚ
ਪ੍ਰਸ਼ਨ 15. ਭਾਈ ਗੁਰਦਾਸ ਜੀ ਦੇ ਬ੍ਰਜ-ਭਾਸ਼ਾ ਵਿੱਚ ਪ੍ਰਸਿੱਧ ਹੋਏ ਕਬਿੱਤ-ਸਵੱਯੇ ਕਿੰਨੇ ਹਨ?
(ੳ) 40
(ਅ) 63
(ੲ) 112
(ਸ) 556
ਪ੍ਰਸ਼ਨ 16. ‘ਸਤਿਗੁਰ ਨਾਨਕ ਪ੍ਰਗਟਿਆ’ ਕਿਸ ਦੀ ਰਚਨਾ ਹੈ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀ
(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀ
ਪ੍ਰਸ਼ਨ 17. ਭਾਈ ਗੁਰਦਾਸ ਜੀ ਦੀ ਰਚਨਾ ਕਿਹੜੀ ਹੈ?
(ੳ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
(ਅ) ਸਤਿਗੁਰ ਨਾਨਕ ਪ੍ਰਗਟਿਆ
(ੲ) ਕਿਰਪਾ ਕਰਿ ਕੈ ਬਖਸਿ ਲੈਹੁ
(ਸ) ਸੋ ਕਿਉ ਮੰਦਾ ਆਖੀਐ
ਪ੍ਰਸ਼ਨ 18. ‘ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ’ ਤੁਕ ਕਿਸ ਦੀ ਹੈ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀ
(ਅ) ਸ੍ਰੀ ਗੁਰੂ ਅਮਰਦਾਸ ਜੀ ਦੀ
(ੲ) ਸ੍ਰੀ ਗੁਰੂ ਅਮਰਦਾਸ ਜੀ ਦੀ
(ਸ) ਸ੍ਰੀ ਗੁਰੂ ਅਰਜਨ ਦੇਵ ਜੀ ਦੀ
ਪ੍ਰਸ਼ਨ 19. ਕਿਸ ਦੇ ਪ੍ਰਗਟ ਹੋਣ ‘ਤੇ ਅਗਿਆਨਤਾ/ਅਵਿੱਦਿਆ ਰੂਪੀ ਧੁੰਦ ਮਿਟ ਗਈ?
(ੳ) ਭਾਈ ਗੁਰਦਾਸ ਜੀ ਦੇ
(ਅ) ਸ੍ਰੀ ਗੁਰੂ ਅਮਰਦਾਸ ਜੀ ਦੇ
(ੲ) ਸ੍ਰੀ ਗੁਰੂ ਨਾਨਕ ਦੇਵ ਜੀ ਦੇ
(ਸ) ਸ੍ਰੀ ਗੁਰੂ ਅਰਜਨ ਦੇਵ ਜੀ ਦੇ
ਪ੍ਰਸ਼ਨ 20. ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’ ਤੁਕ ਕਿਸ ਕਵੀ ਦੀ ਰਚਨਾ ਹੈ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀ
(ਅ) ਸ੍ਰੀ ਗੁਰੂ ਅਮਰਦਾਸ ਜੀ ਦੀ
(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀ
(ਸ) ਭਾਈ ਗੁਰਦਾਸ ਜੀ ਦੀ
ਪ੍ਰਸ਼ਨ 21. ‘ਪਲੋਆ’ ਸ਼ਬਦ ਦਾ ਸਹੀ ਅਰਥ ਚੁਣੋ :
(ੳ) ਪੋਲਾ
(ਅ) ਪਸਰ ਗਿਆ
(ੲ) ਫੈਲ ਗਿਆ
(ਸ) ਦੂਰ ਹੋਇਆ
ਪ੍ਰਸ਼ਨ 22. ‘ਬੁਕੇ’ ਸ਼ਬਦ ਦਾ ਅਰਥ ਕੀ ਹੈ?
(ੳ) ਭਬਕੇ/ਗਰਜੇ
(ਅ) ਜਾਵੇ
(ੲ) ਆਵੇ
(ਸ) ਦੌੜੇ
ਪ੍ਰਸ਼ਨ 23. ‘ਮਿਰਗਾਵਲੀ’ ਸ਼ਬਦ ਦਾ ਕੀ ਅਰਥ ਹੈ?
(ੳ) ਗਿੱਦੜਾਂ ਦੀ ਡਾਰ
(ਅ) ਪੰਛੀਆਂ ਦੀ ਡਾਰ
(ੲ) ਹਰਨਾਂ ਦੀ ਡਾਰ
(ਸ) ਜਾਨਵਰਾਂ ਦੀ ਡਾਰ
ਪ੍ਰਸ਼ਨ 24. ‘ਭੰਨੀ ਜਾਇ’ ਤੋਂ ਕੀ ਭਾਵ ਹੈ?
(ੳ) ਮੁੜ ਕੇ ਆਉਂਦੀ
(ਅ) ਰਾਹ ਰੋਕਦੀ
(ੲ) ਰੁਕ-ਰੁਕ ਕੇ ਜਾਂਦੀ
(ਸ) ਦੌੜਦੀ ਜਾਂਦੀ/ਭੱਜੀ ਜਾਂਦੀ
ਪ੍ਰਸ਼ਨ 25. ‘ਧੀਰ’ ਦਾ ਕੀ ਅਰਥ ਹੈ?
(ੳ) ਤੀਰ
(ਅ) ਅਧੀਨ
(ੲ) ਧੀਰਜ
(ਸ) ਸੁਚੇਤ
ਪ੍ਰਸ਼ਨ 26. ‘ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ’ ਅਨੁਸਾਰ ਸ਼ੇਰ ਦੇ ਗਰਜਣ ‘ਤੇ ਕੌਣ ਭੱਜ ਤੁਰਦਾ ਹੈ?
(ੳ) ਹਰਨਾਂ ਦੀ ਡਾਰ
(ਅ) ਗਿੱਦੜਾਂ ਦੀ ਡਾਰ
(ੲ) ਜਾਨਵਰਾਂ ਦੀ ਡਾਰ
(ਸ) ਪੰਛੀਆਂ ਦੀ ਡਾਰ
ਪ੍ਰਸ਼ਨ 27. ਕਿਹੜੀਆਂ ਥਾਂਵਾਂ ਪੂਜਾ ਕਰਨ ਯੋਗ (ਪੂਜਾ ਦੇ ਸਥਾਨ) ਬਣ ਗਈਆਂ?
(ੳ) ਜਿੱਥੇ ਲੋਕ ਇਮਾਨਦਾਰ ਸਨ
(ਅ) ਜਿੱਥੇ ਲੋਕ ਮਿਹਨਤੀ ਸਨ
(ੲ) ਜਿੱਥੇ ਲੋਕ ਦੂਜਿਆਂ ਨਾਲ ਈਰਖਾ ਨਹੀਂ ਸਨ ਕਰਦੇ
(ਸ) ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ
ਪ੍ਰਸ਼ਨ 28. ‘ਆਸਣੁ’ ਸ਼ਬਦ ਦਾ ਕੀ ਅਰਥ ਹੈ?
(ੳ) ਆਉਣਾ
(ਅ) ਆਸਰਾ
(ੲ) ਸਥਾਨ/ਥਾਂ
(ਸ) ਹੌਸਲਾ
ਪ੍ਰਸ਼ਨ 29. ‘ਸਿਧ ਆਸਣਿ’ ਦਾ ਅਰਥ ਹੈ?
(ੳ) ਸਿੱਧਾ ਰਾਹ
(ਅ) ਸੇਧ ਵਿੱਚ ਜਾਣਾ
(ੲ) ਸਾਧਨਾ ਕਰਨੀ
(ਸ) ਸਿੱਧਾਂ ਦੇ ਸਥਾਨ
ਪ੍ਰਸ਼ਨ 30. ‘ਧਰਮਸਾਲ’ ਦਾ ਸਹੀ ਅਰਥ ਚੁਣੋ।
(ੳ) ਟਿਕਾਣਾ
(ਅ) ਸੈਰਗਾਹ
(ੲ) ਅਰਾਮ ਕਰਨ ਦੀ ਥਾਂ
(ਸ) ਧਰਮ-ਸਥਾਨ, ਗੁਰਧਾਮ
ਪ੍ਰਸ਼ਨ 31. ‘ਵਿਸੋਆ’ ਸ਼ਬਦ ਦਾ ਅਰਥ ਦੱਸੋ।
(ੳ) ਵਿਸ਼ਾਲ
(ਅ) ਵੱਡਾ
(ੲ) ਵਿਸਾਖੀ ਭਾਵ ਨਵਾਂ ਦਿਨ
(ਸ) ਉੱਚਾ
ਪ੍ਰਸ਼ਨ 32. ‘ਬਾਬੇ ਤਾਰੇ ਚਾਰਿ ਚਕਿ’ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਦਿਸ਼ਾਵਾਂ ਦੇ ਲੋਕਾਂ ਦਾ ਕਲਿਆਣ ਕੀਤਾ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਪ੍ਰਸ਼ਨ 33. ‘ਚਾਰਿ ਚਕਿ’ ਦਾ ਕੀ ਅਰਥ ਹੈ ?
(ੳ) ਚਾਰ ਸਥਾਨ
(ਅ) ਚਾਰ ਜਾਤਾਂ
(ੲ) ਚਾਰੇ ਦਿਸ਼ਾਵਾਂ/ਚਾਰੇ ਪਾਸੇ
(ਸ) ਚਾਰ ਪੜਾਅ
ਪ੍ਰਸ਼ਨ 34. ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ/ਕਵਿਤਾ ਵਿੱਚ ਧਰਤੀ ਦੇ ਕਿੰਨੇ ਖੰਡਾਂ ਦਾ ਜ਼ਿਕਰ ਹੈ?
(ੳ) ਚਾਰ ਖੰਡਾਂ ਦਾ
(ਅ) ਪੰਜ ਖੰਡਾਂ ਦਾ
(ੲ) ਛੇ ਖੰਡਾਂ ਦਾ
(ਸ) ਨੌਂ ਖੰਡਾਂ ਦਾ
ਪ੍ਰਸ਼ਨ 35. ਕਲਜੁਗ ਵਿੱਚ ਕੌਣ ਪ੍ਰਗਟ ਹੋਇਆ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ
(ਅ) ਭਾਈ ਗੁਰਦਾਸ ਜੀ
(ੲ) ਸ੍ਰੀ ਗੁਰੂ ਅਮਰਦਾਸ ਜੀ
(ਸ) ਸ੍ਰੀ ਗੁਰੂ ਅਰਜਨ ਦੇਵ ਜੀ
ਪ੍ਰਸ਼ਨ 36. ‘ਗੁਰਮੁਖਿ ਕਲਿ ਵਿਚਿ ਪਰਗਟੁ ਹੋਆ’ ਤੁਕ ਕਿਸ ਦੀ ਹੈ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀ
(ਅ) ਸ੍ਰੀ ਗੁਰੂ ਅਮਰਦਾਸ ਜੀ ਦੀ
(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀ
(ਸ) ਭਾਈ ਗੁਰਦਾਸ ਜੀ ਦੀ
ਪ੍ਰਸ਼ਨ 37. ‘ਢੋਆ’ ਸ਼ਬਦ ਦਾ ਕੀ ਅਰਥ ਹੈ?
(ੳ) ਮੇਲ/ਆਸਰਾ
(ਅ) ਵਿਰੋਧ
(ੲ) ਧੀਰਜ
(ਸ) ਵਿਸਾਖੀ
ਪ੍ਰਸ਼ਨ 38. ‘ਕਲਿ’ ਸ਼ਬਦ ਦਾ ਕੀ ਅਰਥ ਹੈ?
(ੳ) ਕਾਲ਼ਾ
(ਅ) ਕਲਜੁਗ
(ੲ) ਦਿਸ਼ਾ
(ਸ) ਨਵਾਂ