ਵਾਕ ਦੀਆਂ ਕਿਸਮਾਂ ਅਤੇ ਵਾਕ – ਵਟਾਂਦਰਾ

ਵਾਕ ਦੀਆਂ ਕਿਸਮਾਂ ਅਤੇ ਵਾਕ – ਵਟਾਂਦਰਾ

(Types of Sentences and Transformation of Sentences)

ਵਾਕ ਵਿਚਲਾ ਅਰਥ ਜਾਂ ਉਸ ਦਾ ਭਾਵ ਬਦਲੇ ਬਿਨਾਂ ਉਸ ਦਾ ਰੂਪ ਬਦਲ ਦੇਣ ਵਾਲੀ ਤਬਦੀਲੀ ਵਾਕ – ਵਟਾਂਦਰਾ ਅਖਵਾਉਂਦੀ ਹੈ। ਵਾਕ – ਵਟਾਂਦਰਾ ਕਰਨ ਤੋਂ ਪਹਿਲਾਂ ਵਾਕ ਕੀ ਹਨ? ਵਾਕ ਦੀਆਂ ਕਿੰਨੀਆਂ ਤੇ ਕਿਹੜੀਆਂ ਕਿਸਮਾਂ ਹੁੰਦੀਆਂ ਹਨ? ਇਹਨਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਲਈ ਆਓ ਜਾਣੀਏ – ਵਾਕ – ਵਟਾਂਦਰੇ ਤੋਂ ਪਹਿਲਾਂ – ਵਾਕ ਤੇ ਉਸ ਦੀਆਂ ਕਿਸਮਾਂ :-

A change in the meaning of a sentence without changing its meaning is called Sentence – Exchange. Sentences – What are the sentences before the exchange? How many and what types of sentences are there? It is important to be aware of these. So let us know – before the Sentence – Exchange – the sentence and its types:

ਵਾਕ ਦੀ ਪਰਿਭਾਸ਼ਾ ਅਤੇ ਅਰਥ : ਵਾਕ ਭਾਸ਼ਾ ਦੀ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਵਿਆਕਰਨਿਕ ਇਕਾਈ ਹੈ। ਵਾਕ ਇੱਕ ਖ਼ਾਸ ਤਰਤੀਬ ਵਿੱਚ ਰੱਖੇ ਸ਼ਬਦਾਂ ਦਾ ਉਹ ਸਮੂਹ ਹੈ, ਜੋ ਬੋਲਣ ਵਾਲੇ ਦਾ ਭਾਵ ਪ੍ਰਗਟਾਉਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ “ਅਜਿਹੇ ਬੋਲ, ਜੋ ਬਿਨਾਂ ਕਿਸੇ ਦੂਜੇ ਬੋਲ ਦੀ ਸਹਾਇਤਾ ਦੇ ਪੂਰੇ ਅਰਥ ਦੇਣ, ਉਹ ਵਾਕ ਹੈ।” ਇਸ ਕਰਕੇ ਇਸ ਨੂੰ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕਿਹਾ ਜਾਂਦਾ ਹੈ।

Sentence Definition and Meaning: Sentence is the largest and most important grammatical unit of language. A sentence is a set of words in a particular order that expresses the meaning of the speaker. In this way, we can say that “such words, which give full meaning without the help of any other word, are called sentences.” Hence it is called the largest unit of language.

ਵਾਕ ਦੀਆਂ ਕਿਸਮਾਂ – ਵਾਕ ਦੀਆਂ ਕਿਸਮਾਂ ਦੀ ਵੰਡ ਵਾਕਾਂ ਦੀ ਬਣਤਰ ਅਤੇ ਕਾਰਜ ਦੇ ਅਧਾਰ ‘ਤੇ ਕੀਤੀ ਜਾਂਦੀ ਹੈ।

Types of Sentences – Sentence types are categorized based on sentence structure and function.

ਵਾਕ ਦੀਆਂ ਕਿਸਮਾਂ

  • ਬਣਤਰ ਦੇ ਅਧਾਰ ‘ਤੇ
  1. ਸਧਾਰਨ ਵਾਕ (Simple Sentences)
  2. ਸੰਯੁਕਤ ਵਾਕ (Compound Sentences)
  3. ਮਿਸ਼ਰਿਤ ਵਾਕ (Complex Sentences)
  • ਕਾਰਜ ਦੇ ਅਧਾਰ ‘ਤੇ
  1. ਬਿਆਨੀਆ ਵਾਕ (Declarative Sentences)

(a) ਹਾਂ – ਵਾਚਕ ਵਾਕ
(b) ਨਾਂਹ – ਵਾਚਕ ਵਾਕ

  • ਆਗਿਆ ਵਾਚਕ ਵਾਕ (Imperative Sentences)
  • ਵਿਸਮੈ ਵਾਚਕ ਵਾਕ (Exclamatory Sentences)
  • ਇੱਛਾ ਵਾਚਕ ਵਾਕ (Optative Sentences)
  • ਪ੍ਰਸ਼ਨ ਵਾਚਕ ਵਾਕ (Interrogative Sentences)

Types of sentences

Depending on the structure

  1. Simple Sentences
  2. Compound Sentences
  3. Complex Sentences

Depending on the application

  1. Declarative Sentences

Yes – verbal sentences
No – verbal sentences

  1. Imperative Sentences
  2. Optative Sentences
  3. Exclamatory Sentences
  4. Interrogative Sentences
For help – Read this article too to understand the types of sentences.

Note – I have tried to explain with the help of different languages to make it easy for the learners.