CBSEClass 9th NCERT PunjabiEducationPunjab School Education Board(PSEB)

ਵਹਿੰਦਾ ਜਾਏ : ਵਸਤੁਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਵਹਿੰਦਾ ਜਾਏ’ /’ਵਿਸਾਖੀ ਦਾ ਮੇਲਾ’ /’ਜੀਵਨ-ਜੋਤ’ ਕਵਿਤਾ ਦਾ ਲੇਖਕ (ਕਵੀ) ਕੌਣ ਹੈ?

(A) ਭਾਈ ਵੀਰ ਸਿੰਘ

(B) ਧਨੀ ਰਾਮ ਚਾਤ੍ਰਿਕ

(C) ਪ੍ਰੀਤਮ ਸਿੰਘ ਸਫ਼ੀਰ

(D) ਸੁਰਜੀਤ ਪਾਤਰ ।

ਉੱਤਰ : ਧਨੀ ਰਾਮ ਚਾਤ੍ਰਿਕ ।

ਪ੍ਰਸ਼ਨ 2. ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿਚ ਕੌਣ ਵਹਿੰਦਾ ਜਾ ਰਿਹਾ ਹੈ?

ਉੱਤਰ : ਨਦੀ ਦਾ ਪਾਣੀ ।

ਪ੍ਰਸ਼ਨ 3. ਕਵੀ ਨੇ ‘ਵਹਿੰਦਾ ਜਾਏ’ ਕਵਿਤਾ ਵਿਚ ਮਨੁੱਖ ਦਾ ਕਿਸ ਤੋਂ ਵਿਛੜਨ ਤੇ ਫਿਰ ਮਿਲਣ ਦਾ ਰਹੱਸ ਪੇਸ਼ ਕੀਤਾ ਹੈ?

ਉੱਤਰ : ਪਰਮਾਤਮਾ ਤੋਂ ।

ਪ੍ਰਸ਼ਨ 4. ਨਦੀ ਦਾ ਪਾਣੀ ਕਿੱਥੋਂ ਉਤਰਿਆ ਹੈ ?

(A) ਪਹਾੜ ਤੋਂ

(B) ਅਸਮਾਨ ਤੋਂ

(C) ਬੱਦਲਾਂ ਤੋਂ

(D) ਚਿਤਿਓਂ ਵੀ ਨਹੀਂ ।

ਉੱਤਰ : ਪਹਾੜ ਤੋਂ ।

ਪ੍ਰਸ਼ਨ 5. ਖ਼ਾਲੀ ਥਾਂ ਵਿਚ ਭਰਨ ਲਈ ਢੁੱਕਵਾਂ ਸ਼ਬਦ ਲਿਖੋ-

(ੳ) ‘ਨਦੀ ਦੇ ਪਾਣੀ ਦੀ ਸਾਕਾਦਾਰੀ (ਸਾਂਝ) ……….ਨਾਲ ਹੈ।’

ਜਾਂ

‘ਨਦੀ ਦਾ ਪਾਣੀ ………..ਨਾਲ ਹਜ਼ਾਰਾਂ ਵਾਰੀ ਮਿਲਿਆ ਤੇ ਵਿਛੜਿਆ ਹੈ ।

(ਅ) ‘ਆਉਣ-ਜਾਣ ਦੇ ਗੇੜ ਵਿਚ …………ਬੱਝਾ ਹੋਇਆ ਹੈ।

ਉੱਤਰ : (ੳ) ਸਮੁੰਦਰ, (ਅ) ਮਨੁੱਖ ।

ਪ੍ਰਸ਼ਨ 6. ਕੌਣ ਹੁਕਮਾਂ ਵਿਚ ਬੱਝਾ ਹੋਇਆ ਹੈ?

ਉੱਤਰ : ਨਦੀ ਦਾ ਪਾਣੀ ।

ਪ੍ਰਸ਼ਨ 7. ਕੌਣ ਆਪਣੇ ਰਸਤੇ ਉੱਤੇ ਤੁਰਦਾ ਹੋਇਆ ਨਦੀ ਦੀਆਂ ਲਹਿਰਾਂ ਵਿਚ ਝਲਕਾਰੇ ਮਾਰਦਾ ਹੈ ?

ਉੱਤਰ : ਅਸਮਾਨੀ ਤਾਰਾ ।

ਪ੍ਰਸ਼ਨ 8. ਪਾਣੀ ਸੂਰਜ ਦੀ ਗਰਮੀ ਨਾਲ ਕੀ ਬਣ ਕੇ ਅਸਮਾਨ ਉੱਤੇ ਜਾ ਚੜ੍ਹਦਾ ਹੈ ?

ਉੱਤਰ : ਭਾਫ਼ ।

ਪ੍ਰਸ਼ਨ 9. ਧਨੀ ਰਾਮ ਚਾਤ੍ਰਿਕ ਦਾ ਜਨਮ ਕਦੋਂ ਹੋਇਆ?

ਉੱਤਰ : 4 ਅਕਤੂਬਰ, 1876.

ਪ੍ਰਸ਼ਨ 10. ਧਨੀ ਰਾਮ ਚਾਤ੍ਰਿਕ ਨੇ ਕਿਸ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ ?

ਉੱਤਰ : ਕਾਵਿ ਖੇਤਰ ਵਿਚ ।

ਪ੍ਰਸ਼ਨ 11. ਧਨੀ ਰਾਮ ਚਾਤ੍ਰਿਕ ਦੀਆਂ ਕਿਸੇ ਦੋ ਕਾਵਿ-ਪੁਸਤਕਾਂ ਦੇ ਨਾਂ ਲਿਖੋ ।

ਉੱਤਰ : ‘ਚੰਦਨਵਾੜੀ’ ਤੇ ‘ਕੇਸਰ ਕਿਆਰੀ ।

ਪ੍ਰਸ਼ਨ 12. ਧਨੀ ਰਾਮ ਚਾਤ੍ਰਿਕ ਦਾ ਸੰਬੰਧ ਕਿਸ ਕਾਲ ਨਾਲ ਹੈ?

ਉੱਤਰ : ਆਧੁਨਿਕ ਕਾਲ ਨਾਲ ।

ਪ੍ਰਸ਼ਨ 13. ਧਨੀ ਰਾਮ ਚਾਤ੍ਰਿਕ ਦਾ ਦੇਹਾਂਤ ਕਦੋਂ ਹੋਇਆ?

ਉੱਤਰ : 18 ਦਸੰਬਰ, 1954 ਨੂੰ