ਵਸਤੁਨਿਸ਼ਠ ਪ੍ਰਸ਼ਨ : ਇਸ਼ਕ ਦੀ ਨਵੀਉਂ ਨਵੀਂ ਬਹਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ : ਬੁੱਲ੍ਹੇ ਸ਼ਾਹ
ਪ੍ਰਸ਼ਨ 1. ਹੇਠ ਲਿਖਿਆ ਕਥਨ ਸਹੀ ਹੈ ਜਾਂ ਗਲਤ?
‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਕਵਿਤਾ ਸ਼ਾਹ ਹੁਸੈਨ ਦੀ ਰਚਨਾ ਹੈ।
ਉੱਤਰ : ਗਲਤ ।
ਪ੍ਰਸ਼ਨ 2. ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਕਵਿਤਾ ਕਿਸ ਦੀ ਰਚਨਾ ਹੈ?
(A) ਸ਼ਾਹ ਹੁਸੈਨ
(B) ਬੁਲ੍ਹੇ ਸ਼ਾਹ ।
(C) ਸ਼ੇਖ਼ ਫ਼ਰੀਦ
(D) ਹਾਸ਼ਮ ਸ਼ਾਹ ।
ਉੱਤਰ : ਬੁਲ੍ਹੇ ਸ਼ਾਹ ।
ਪ੍ਰਸ਼ਨ 3. ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਕਵਿਤਾ ਵਿੱਚ ਕਵੀ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ?
ਉੱਤਰ : ਹਕੀਕੀ ਇਸ਼ਕ ਦੀ ।
ਪ੍ਰਸ਼ਨ 4. ‘ਇਸ਼ਕ ਦੀ ਨਵੀਉਂ ਨਵੀਂ ਬਹਾਰ ਕਵਿਤਾ ਵਿੱਚ ਕਵੀ ਕਿਹੜੀ ਨਵੀਂ ਬਹਾਰ ਦੀ ਗੱਲ ਕਰਦਾ ਹੈ?
ਉੱਤਰ : ਇਸ਼ਕ ਦੀ ।
ਪ੍ਰਸ਼ਨ 5. ‘ਇਸ਼ਕ ਦੀ ਨਵੀਉਂ ਨਵੀਂ ਬਹਾਰ ਕਵਿਤਾ ਵਿੱਚ ਕਵੀ ਕਿਸ ਵਿਰੁੱਧ ਜੇਹਾਦ ਕਰਦਾ ਹੈ?
ਜਾਂ
ਪ੍ਰਸ਼ਨ. ‘ਇਸ਼ਕ ਦੀ ਨਵੀਉਂ ਨਵੀਂ ਬਹਾਰ ਕਵਿਤਾ ਵਿੱਚ ਕਵੀ ਕਿਸ ਦੇ ਵਿਰੁੱਧ ਅਵਾਜ਼ ਉਠਾਉਂਦਾ ਹੈ?
ਉੱਤਰ : ਮਜ਼ਹਬੀ ਕਰਮ-ਕਾਂਡ ਵਿਰੁੱਧ ।
ਪ੍ਰਸ਼ਨ 6. ਬੁੱਲ੍ਹੇ ਸ਼ਾਹ ਕਿਹੜੀ ਚੀਜ਼ ਫੂਕਣ ਲਈ ਕਹਿੰਦਾ ਹੈ?
ਉੱਤਰ : ਮੁਸੱਲਾ ।
ਪ੍ਰਸ਼ਨ 7. ਬੁੱਲ੍ਹੇ ਸ਼ਾਹ ਕਿਹੜੀ ਚੀਜ਼ ਭੰਨਣ ਲਈ ਕਹਿੰਦਾ ਹੈ?
ਉੱਤਰ : ਲੋਟਾ ।
ਪ੍ਰਸ਼ਨ 8. ਮਸੀਤ ਵਿਚ ਉਮਰ ਗਵਾਉਣ ਵਾਲੇ ਵਿਅਕਤੀ ਦਾ ਅੰਦਰ ਕਾਹਦੇ ਨਾਲ ਭਰਿਆ ਰਹਿੰਦਾ ਹੈ?
ਉੱਤਰ : ਪਲੀਤੀ ਨਾਲ/ਗੰਦਗੀ ਨਾਲ ।
ਪ੍ਰਸ਼ਨ 9. ਇਸ਼ਕ ਦਾ ਸਬਕ ਪੜ੍ਹਨ ਨਾਲ ਮਹਿਰਮ ਯਾਰ (ਰੱਬ) ਕਿੱਥੇ ਮਿਲ (ਦਿਸ) ਪਿਆ?
(A) ਮਸੀਤ ਵਿੱਚ
(B) ਠਾਕਰਦੁਆਰੇ ਵਿੱਚ
(C) ਗਿਰਜੇ ਵਿੱਚ
(D) ਹਿਰਦੇ-ਘਰ ਵਿੱਚ ।
ਉੱਤਰ : ਹਿਰਦੇ-ਘਰ ਵਿੱਚ ।
ਪ੍ਰਸ਼ਨ 10. ਬੁੱਲ੍ਹੇ ਸ਼ਾਹ ਅਨੁਸਾਰ ਕਿਹੜਾ ਸ਼ਬਦ ਪੜ੍ਹਨ ਨਾਲ ‘ਮੈਂ-ਮੈਂ ਤੂੰ-ਤੂੰ’ ਦਾ ਭੇਦ ਮਿਟ ਗਿਆ?
ਉੱਤਰ : ਇਸ਼ਕ ਦਾ ।
ਪ੍ਰਸ਼ਨ 11. ਬੁੱਲ੍ਹੇ ਸ਼ਾਹ ਦਾ ਮਹਿਰਮ ਯਾਰ ਕੌਣ ਹੈ?
ਜਾਂ
ਪ੍ਰਸ਼ਨ. ਬੁੱਲੇ ਸ਼ਾਹ ਮਹਿਰਮ ਯਾਰ ਕਿਸ ਨੂੰ ਕਹਿੰਦਾ ਹੈ?
ਜਾਂ
ਪ੍ਰਸ਼ਨ. ਬੁੱਲ੍ਹੇ ਸ਼ਾਹ ‘ਰਾਂਝਾ’ ਕਿਸ ਨੂੰ ਕਹਿੰਦਾ ਹੈ?
ਉੱਤਰ : ਰੱਬ ਨੂੰ ।
ਪ੍ਰਸ਼ਨ 12. ਬੁੱਲ੍ਹੇ ਸ਼ਾਹ ਨੇ ‘ਹੀਰ’ ਸ਼ਬਦ ਕਿਸ ਲਈ ਵਰਤਿਆ ਹੈ?
ਉੱਤਰ : ਆਪਣੇ ਲਈ।
ਪ੍ਰਸ਼ਨ 13. ‘ਬੇਲਾ’ ਕਾਹਦਾ ਪ੍ਰਤੀਕ ਹੈ?
ਉੱਤਰ : ਮਜ਼ਹਬੀ ਕਰਮ-ਕਾਂਡ ਦਾ ।
ਪ੍ਰਸ਼ਨ 14. ਕਿਹੜੀ ਅਵਸਥਾ ਨੂੰ ਪ੍ਰਾਪਤ ਕਰ ਕੇ ਬੁੱਲ੍ਹੇ ਸ਼ਾਹ ਦੀ ਕੂਕ-ਪੁਕਾਰ (ਭਟਕਣ) ਖ਼ਤਮ ਹੋ ਗਈ?
ਉੱਤਰ : ਰੱਬ ਨਾਲ ਇਕਮਿਕਤਾ ਦੀ ।
ਪ੍ਰਸ਼ਨ 15. ਵਾਕਾਂ ਵਿਚਲੀਆਂ ਖਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –
(ੳ) ਬੁੱਲ੍ਹੇ ਸ਼ਾਹ ਇਸ਼ਕ ਦਾ ………… ਪੜ੍ਹ ਕੇ ਮਸਜਿਦ ਕੋਲੋਂ ਡਰਨ ਲੱਗਾ।
(ਅ) ਬੁੱਲ੍ਹੇ ਸਾਹ ……… ਇਸ਼ਕ ਦੀ ਨਵੀਂ ਬਹਾਰ ਦੀ ਗੱਲ ਕਰਦਾ ਹੈ।
(ੲ) ਇਸ਼ਕ ਦੀ ……….. ਪਾ ਕੇ ਬੁੱਲ੍ਹੇ ਸ਼ਾਹ ਦੇ ਮਨ ਵਿਚੋਂ ਮੇਰ-ਤੇਰ ਖ਼ਤਮ ਹੋ ਗਈ।
(ਸ) ਇਸ਼ਕ ਦੇ ਰਾਹ ਉੱਤੇ ਤੁਰ ਕੇ ਬੁੱਲ੍ਹੇ ਸ਼ਾਹ ਦੀ ਸਾਰੀ …………. ਮਿਟ ਗਈ ।
ਉੱਤਰ : (ੳ) ਹਕੀਕੀ, (ਅ) ਸਬਕ, (ੲ) ਰਮਜ਼, (ਸ) ਭਟਕਣ ।
ਪ੍ਰਸ਼ਨ 16. ਹੇਠ ਲਿਖੇ ਕਥਨਾਂ ਵਿਚੋਂ ਕਿਹੜਾ ਠੀਕ ਹੈ ਤੇ ਕਿਹੜਾ ਗ਼ਲਤ? ‘ਹਾਂ’ ਜਾਂ ‘ਨਹੀਂ’ ਵਿਚ ਉੱਤਰ ਦਿਓ।
(ੳ) ਬੁੱਲ੍ਹੇ ਸ਼ਾਹ ਇਸ਼ਕ ਹਕੀਕੀ ਦੀ ਨਹੀਂ ਇਸ਼ਕ ਮਜ਼ਾਜ਼ੀ ਦੀ ਬਹਾਰ ਦੀ ਗੱਲ ਕਰਦਾ ਹੈ।
(ਅ) ਬੁੱਲ੍ਹੇ ਸ਼ਾਹ ਨੂੰ ਮਹਿਰਮ ਯਾਰ (ਰੱਬ) ਮਸੀਤ ਵਿਚ ਮਿਲਿਆ।
(ੲ) ਇਸ਼ਕ ਦੀ ਰਮਜ਼ ਪਾ ਕੇ ਬੁਲ੍ਹਾ ਰੱਬ ਨਾਲ ਇਕਮਿਕ ਮਹਿਸੂਸ ਕਰਨ ਲੱਗਾ ।
(ਸ) ਬੁੱਲ੍ਹੇ ਸ਼ਾਹ ਨੂੰ ਅਨੁਭਵ ਹੋਇਆ ਕਿ ਰੱਬ ਤੀਰਥਾਂ ਜਾਂ ਮੱਕੇ ਵਿੱਚ ਜਾ ਕੇ ਮਿਲਦਾ ਹੈ ।
ਉੱਤਰ : (ੳ) ਨਹੀਂ, (ਅ) ਨਹੀਂ. (ੲ) ਹਾਂ, (ਸ) ਨਹੀਂ ।
ਪ੍ਰਸ਼ਨ 17. ‘ਇਸ਼ਕ ਦੀ ਨਵੀਉਂ ਨਵੀਂ ਬਹਾਰ ਕਾਫ਼ੀ ਦੀ ਸੁਰ ਕਿਹੋ ਜਿਹੀ ਹੈ?
ਉੱਤਰ : ਬਾਗ਼ੀ ਤੇ ਵਿਅੰਗਾਤਮਿਕ ।