ਮੈਂ ਕਿਸੇ ਤੋਂ ਘੱਟ ਨਹੀਂ (ਕਹਾਣੀ) – ਦਰਸ਼ਨ ਸਿੰਘ ਆਸ਼ਟ
ਸਾਹਿਤਕ ਰੰਗ – 2
ਦਸਵੀਂ ਜਮਾਤ
ਪ੍ਰਸ਼ਨ 1 . ਰਜਨੀ ਨੂੰ ਕਿਹੜੀ ਬਿਮਾਰੀ ਸੀ ?
ਉੱਤਰ – ਰਜਨੀ ਨੂੰ ਪੋਲੀਓ ਸੀ।
ਪ੍ਰਸ਼ਨ 2 . ਰਜਨੀ ਸਕੂਲ ਜਾਣ ਲਈ ਕਿਸਦੀ ਪਰਵਾਹ ਨਹੀਂ ਕਰਦੀ ਸੀ ?
ਉੱਤਰ – ਰਜਨੀ ਸਕੂਲ ਜਾਣ ਲਈ ਖ਼ਰਾਬ ਮੌਸਮ ਅਤੇ ਮੀਂਹ ਦੀ ਪਰਵਾਹ ਨਹੀਂ ਕਰਦੀ ਸੀ ।
ਪ੍ਰਸ਼ਨ 3 . ਸੱਪ ਜਮਾਤ ਦੇ ਕਮਰੇ ਵਿੱਚ ਕਿਵੇਂ ਦਾਖ਼ਲ ਹੋਇਆ ਸੀ ?
ਉੱਤਰ – ਸੱਪ ਕਮਰੇ ਦੇ ਬਾਹਰ ਉੱਗੇ ਵੱਡੇ ਘਾਹ ਵਿਚੋਂ ਕੰਧ ‘ਤੇ ਚੜ੍ਹਦਾ ਹੋਇਆ ਬਾਰੀ ਰਾਹੀਂ ਕਮਰੇ ਵਿੱਚ ਆਏ ਗਿਆ ਸੀ।
ਪ੍ਰਸ਼ਨ 4 . ਸਭ ਤੋਂ ਪਹਿਲਾਂ ਸੱਪ ਨੂੰ ਕਿਸਨੇ ਵੇਖਿਆ ?
ਉੱਤਰ – ਸਭ ਤੋਂ ਪਹਿਲਾਂ ਸੱਪ ਨੂੰ ਰਾਹੁਲ ਨੇ ਵੇਖਿਆ ।
ਪ੍ਰਸ਼ਨ 5 . ਅਧਿਆਪਕ ਮੋਹਨ ਲਾਲ ਨੂੰ ਕਿਸ ਦਾ ਡਰ ਸੀ ?
ਉੱਤਰ – ਅਧਿਆਪਕ ਮੋਹਨ ਲਾਲ ਨੂੰ ਇਹ ਡਰ ਸੀ ਕਿ ਵੱਡੇ ਹੋ ਚੁੱਕੇ ਘਾਹ ਵਿੱਚ ਕੋਈ ਜ਼ਹਿਰੀਲਾ ਜੀਵ ਵੀ ਹੋ ਸਕਦਾ ਹੈ।
ਪ੍ਰਸ਼ਨ 6 . ਸੱਪ ਕੀ ਲੱਭਣ ਵਾਸਤੇ ਇਧਰ – ਉਧਰ ਦੌੜ ਰਿਹਾ ਸੀ ?
ਉੱਤਰ – ਸੱਪ ਖੁੱਡ ਲੱਭਣ ਵਾਸਤੇ ਇਧਰ – ਉਧਰ ਦੌੜ ਰਿਹਾ ਸੀ।
ਪ੍ਰਸ਼ਨ 7 . ਰਜਨੀ ਨੇ ਸੱਪ ਨੂੰ ਕਿੱਥੇ ਭੇਜਣ ਦੀ ਬੇਨਤੀ ਕੀਤੀ ਸੀ ?
ਉੱਤਰ – ਰਜਨੀ ਨੇ ਸੱਪ ਨੂੰ ਚਿੜੀਆਘਰ ਭੇਜਣ ਦੀ ਬੇਨਤੀ ਕੀਤੀ ਸੀ ।
ਪ੍ਰਸ਼ਨ 7 . ਚਿੜੀਆਘਰ ਦੇ ਅਫ਼ਸਰ ਨੇ ਰਜਨੀ ਦੇ ਨਾਂ ਦੀ ਕਿਸ ਕੋਲ ਸਿਫ਼ਾਰਸ਼ ਕਰਨ ਦੀ ਗੱਲ ਕਹੀ ਸੀ ?
ਉੱਤਰ – ਚਿੜੀਆਘਰ ਦੇ ਅਫ਼ਸਰ ਨੇ ਰਜਨੀ ਦੇ ਨਾਂ ਦੀ ਰਾਸ਼ਟਰਪਤੀ ਅਵਾਰਡ ਲਈ ਭੇਜਣ ਦੀ ਸਿਫ਼ਾਰਸ਼ ਕਰਨ ਦੀ ਗੱਲ ਕਹੀ ਸੀ ।
ਪ੍ਰਸ਼ਨ 8 . ‘ਮੈਂ ਕਿਸੇ ਤੋਂ ਘੱਟ ਨਹੀਂ’ ਕਹਾਣੀ ਕਿਸਦੀ ਲਿਖੀ ਹੋਈ ਹੈ ?
ਉੱਤਰ – ਡਾ. ਦਰਸ਼ਨ ਸਿੰਘ ਆਸ਼ਟ।
ਪ੍ਰਸ਼ਨ 9 . ਰਜਨੀ ਕਿੰਨੇ ਸਾਲਾਂ ਦੀ ਸੀ ?
ਉੱਤਰ – ਰਜਨੀ ਕੋਈ ਗਿਆਰਾਂ – ਬਾਰਾਂ (੧੧-੧੨) ਸਾਲਾਂ ਦੀ ਸੀ।
ਪ੍ਰਸ਼ਨ 10 . ਰਜਨੀ ਸਕੂਲ ਕਿਵੇਂ ਜਾਂਦੀ ਸੀ ?
ਉੱਤਰ – ਟ੍ਰਾਈ ਸਾਈਕਲ ‘ਤੇ ।
ਵਿਦਿਆਰਥੀਆਂ ਨੂੰ ਇਹ ਤਸਦੀਕ ਦਿੱਤੀ ਜਾਂਦੀ ਹੈ ਕਿ ਉਹ ਪੂਰਾ ਪਾਠ ਧਿਆਨ ਨਾਲ ਪੜ੍ਹ ਕੇ ਪ੍ਰੀਖਿਆ ਦੇਣ ਜਾਣ, ਕਿਉਂਕਿ ਕਈ ਵਾਰ ਪੇਪਰ ਪਾਠ ਦੇ ਵਿੱਚੋਂ ਆ ਜਾਂਦਾ ਹੈ।