ਮੁਹੰਮਦ-ਬਿਨ-ਤੁਗਲਕ
ਪ੍ਰਸ਼ਨ. ਮੁਹੰਮਦ-ਬਿਨ-ਤੁਗਲਕ ਦੇ ਕਿਹੜੇ ਪ੍ਰਸ਼ਾਸਨਿਕ ਤਜ਼ਰਬਿਆਂ ਦੇ ਕਾਰਨ ਲੋਕਾਂ ਵਿਚ ਅਸੰਤੁਸ਼ਟੀ ਵਧੀ?
ਉੱਤਰ : ਮੁਹੰਮਦ-ਬਿਨ-ਤੁਗਲਕ ਇਕ ਮਹਾਨ ਵਿਦਵਾਨ ਸ਼ਾਸਕ ਸੀ। ਉਸਨੇ ਲੋਕ ਭਲਾਈ ਦੀ ਭਾਵਨਾ ਨਾਲ ਕਈ ਨਵੇਂ ਯੋਗ ਕੀਤੇ ਤੇ ਕਈ ਨਵੀਆਂ ਯੋਜਨਾਵਾਂ ਬਣਾਈਆਂ। ਪਰ ਉਸ ਦੇ ਇਹਨਾਂ ਪ੍ਰਸ਼ਾਸਨਿਕ ਤਜ਼ਰਬਿਆਂ ਨਾਲ ਲੋਕਾਂ ਵਿਚ ਅਸੰਤੋਸ਼ ਫੈਲ ਗਿਆ ਕਿਉਂਕਿ ਉਹਨਾਂ ਵਿੱਚ ਇਕ ਵੀ ਸਫ਼ਲ ਨਹੀ ਹੋਇਆ ਸੀ। ਉਸ ਨੇ ਦਿੱਲੀ ਦੀ ਥਾਂ ਦੇਵਗਿਰੀ ਨੂੰ ਆਪਣੀ ਰਾਜਧਾਨੀ ਬਣਾਇਆ। ਆਮ ਜਨਤਾ, ਅਮੀਰਾਂ ਤੇ ਧਾਰਮਿਕ ਵਿਅਕਤੀਆਂ ਨੂੰ ਦੇਵਗਿਰੀ (ਦੌਲਤਾਬਾਦ) ਜਾਣ ਲਈ ਮਜ਼ਬੂਰ ਕੀਤਾ ਗਿਆ। ਲੋਕ ਬਹੁਤ ਔਖ ਨਾਲ ਦੇਵਗਿਰੀ ਪਹੁੰਚੇ, ਪਰ ਫਿਰ ਵਾਪਸੀ ਦਾ ਹੁਕਮ ਦੇ ਦਿੱਤਾ ਗਿਆ, ਜਿਸ ਨਾਲ ਹਰ ਪਾਸੇ ਅਸੰਤੋਸ਼ ਦੀ ਲਹਿਰ ਉੱਠ ਖੜ੍ਹੀ ਹੋਈ। ਧਾਰਮਿਕ ਲੋਕ ਤੇ ਉਲੇਮਾ ਸੁਲਤਾਨ ਦੇ ਉਦਾਰ ਵਿਚਾਰਾਂ ਕਾਰਨ ਵੀ ਉਸ ਦੇ ਵਿਰੁੱਧ ਸਨ। ਇਨ੍ਹਾਂ ਤੋਂ ਬਿਨਾਂ ਸੁਲਤਾਨ ਦੁਆਰਾ ਚਲਾਈ ਗਈ ਸੰਕੇਤ ਮੁਦਰਾ, ਗੰਗਾ ਯਮੁਨਾ ਦੁਆਬ ਵਿਚ ਲਗਾਨ ਵਧਾਉਣਾ, ਖੁਰਾਸਾਨ ਨੂੰ ਜਿੱਤਣ ਲਈ ਤਿਆਰ ਕੀਤੀ ਸੈਨਾ ਨੂੰ ਤੋੜਨਾ ਅਤੇ ਕਰਾਚਲ ਦੀ ਮੁਹਿੰਮ ਵਿਚ ਉਸ ਦੀ ਸੈਨਾ ਦਾ ਨਾਸ਼ ਹੋਣਾ ਆਦਿ ਯੋਜਨਾਵਾਂ ਤੇ ਤਜ਼ਰਬਿਆਂ ਨੇ ਲੋਕਾਂ ਵਿਚ ਬੁਹਤ ਅਸੰਤੋਸ਼ ਵਧਾ ਦਿੱਤਾ। ਇਹਨਾਂ ਸਭਨਾਂ ਕਾਰਨਾਂ ਕਰਕੇ ਕੇਂਦਰੀ ਸ਼ਕਤੀ ਕਮਜ਼ੋਰ ਹੋ ਗਈ। ਕਈ ਵਿਦਰੋਹ ਹੋਏ। ਦੱਖਣ ਵਿਚ ਵਿਜੈ ਨਗਰ ਤੇ ਬਹਿਮਨੀ ਰਾਜਾਂ ਦਾ ਜਨਮ ਹੋ ਗਿਆ।
प्रश्न. मुहम्मद-बिन-तुगलक के किस प्रशासनिक अनुभव के कारण जनता में असंतोष उत्पन्न हुआ?
उत्तर: मुहम्मद-बिन-तुगलक एक महान विद्वान शासक था। उन्होंने लोक कल्याण की भावना से अनेक नए प्रयोग किये तथा अनेक नयी योजनाएँ बनायीं। परन्तु उस के इन प्रशासनिक प्रयोगों से जनता में असन्तोष फैल गया क्योंकि उनमें से एक भी सफल नहीं हो सका। उसने दिल्ली के स्थान पर देवगिरि को अपनी राजधानी बनाया। आम लोगों, अमीर और धार्मिक लोगों को देवगिरि (दौलताबाद) जाने के लिए मजबूर किया गया। लोग बड़ी कठिनाई से देवगिरि तक पहुँचे, लेकिन फिर उन्हें वापस लौटने का आदेश दिया गया, जिससे हर जगह असंतोष फैल गया। धार्मिक लोग और उलेमा भी सुल्तान के उदार विचारों के कारण उसके विरुद्ध थे। इनके अलावा, सुल्तान द्वारा चलायी गयी योजनाओं और अनुभव जैसे सांकेतिक मुद्रा, गंगा-यमुना दोआब में लगान बढ़ाना, खुरासान को जीतने के लिए तैयार सेना को तोड़ना और कराचल अभियान में उसकी सेना का विनाश आदि से लोगों में भारी असंतोष बढ़ गया। इन सभी कारणों से केन्द्रीय शक्ति कमजोर हो गयी और अनेक विद्रोह हुए। इसके पश्चात् दक्षिण में विजय नगर और बहमनी साम्राज्य का जन्म हुआ।
Question. Which administrative experience of Muhammad-bin-Tughlaq caused dissatisfaction among the public?
Answer: Muhammad-bin-Tughlaq was a great scholar and ruler. In the spirit of public welfare, he did many new experiments and made many new plans. However, his administrative experiments led to dissatisfaction among the public because not a single one of them was successful. He made Devagiri his capital instead of Delhi. Common people, rich and religious people were forced to move to Devagiri (Daulatabad). People reached Devagiri with great difficulty but were then ordered to return, causing discontent everywhere. Religious people and Ulemas were also against the Sultan because of his liberal views. Apart from these, the schemes and experiences carried out by the Sultan such as token currency, increasing the revenue in the Ganga-Yamuna Doab, disbanding the army ready to conquer Khurasan, and the destruction of his army in the Karachal campaign, etc. increased the discontent among the people. Due to all these reasons, the central power became weak and many rebellions took place. After this, Vijaynagar and Bahmani Empire were born in the south.