ਭੁੰਨੇ ਹੋਏ………… ਬਾਤਾਂ ਨੇ।


ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ


ਭੁੰਨੇ ਹੋਏ ਚੱਬ ਦਾਣੇ।

ਅਸਾਂ ਦਿਲ ਦੇ ਛੱਡਿਆ,

ਤੇਰੇ ਦਿਲ ਦੀਆਂ ਰੱਬ ਜਾਣੇ।

ਮੈਂ ਔਂਸੀਆਂ ਪਾਨੀ ਆਂ।

ਉਹ ਕਦੋਂ ਘਰ ਆਵੇ,

ਬੈਠੀ ਕਾਗ ਉਡਾਨੀ ਆਂ।

ਕੋਠੇ ‘ਤੇ ਗਲਾਸੀ ਏ।

ਆਏ ਦੀਆਂ ਲੱਖ ਖ਼ੁਸ਼ੀਆਂ,

ਤੁਰ ਜਾਣ ਦੀ ਉਦਾਸੀ ਏ।

ਲੰਮੀਆਂ ਰਾਤਾਂ ਨੇ।

ਉਮਰਾਂ ਮੁੱਕ ਜਾਣੀਆਂ,

ਨਹੀਂਓਂ ਮੁੱਕਣੀਆਂ ਬਾਤਾਂ ਨੇ।


ਪ੍ਰਸ਼ਨ 1. ਪ੍ਰੇਮਿਕਾ ਕਿਹੜੇ ਦਾਣੇ ਚੱਬਣ ਨੂੰ ਕਹਿੰਦੀ ਹੈ?

(ੳ) ਕੱਚੇ

(ਅ) ਉੱਬਲੇ

(ੲ) ਭੁੰਨੇ

(ਸ) ਗਿੱਲੇ

ਪ੍ਰਸ਼ਨ 2. ਪ੍ਰੇਮਿਕਾ ਨੇ ਕੀ ਦੇ ਛੱਡਿਆ ਹੈ?

(ੳ) ਪੈਸੇ

(ਅ) ਦਿਲ

(ੲ) ਦਾਣੇ

(ਸ) ਪ੍ਰੇਮ

ਪ੍ਰਸ਼ਨ 3. ਔਸੀਆਂ ਪਾਉਂਦੀ ਪ੍ਰੇਮਿਕਾ ਪ੍ਰੇਮੀ ਦੀ ਉਡੀਕ ਵਿੱਚ ਕਿਸ ਨੂੰ ਉਡਾਉਂਦੀ ਹੈ?

(ੳ) ਕਬੂਤਰ ਨੂੰ

(ਅ) ਕਾਗ ਨੂੰ

(ੲ) ਚਿੜੀ ਨੂੰ

(ਸ) ਤੋਤੇ ਨੂੰ

ਪ੍ਰਸ਼ਨ 4. ਕੋਠੇ ‘ਤੇ ਕੀ ਪਿਆ ਹੈ?

(ੳ) ਗੜਵੀ

(ਅ) ਗਲਾਸ

(ੲ) ਗਲਾਸੀ

(ਸ) ਕੱਪ

ਪ੍ਰਸ਼ਨ 5. ਰਾਤਾਂ ਕਿਹੋ ਜਿਹੀਆਂ ਹਨ?

(ੳ) ਕਾਲੀਆਂ

(ਅ) ਛੋਟੀਆਂ

(ੲ) ਲੰਮੀਆਂ

(ਸ) ਚਾਨਣੀਆਂ

ਪ੍ਰਸ਼ਨ 6. ਕੀ ਨਹੀਂ ਮੁੱਕਣਾ?

(ੳ) ਪੈਂਡਾ

(ਅ) ਬਾਤਾਂ

(ੲ) ਲੜਾਈ

(ਸ) ਉਡੀਕ