ਭਾਸ਼ਨ ਕਲਾ – ਪੈਰਾ ਰਚਨਾ

ਚੰਗਾ ਭਾਸ਼ਣ ਕਰ ਸਕਣਾ ਇਕ ਕਲਾ ਹੈ। ਮਨੁੱਖ ਦੀ ਜ਼ਿੰਦਗੀ ਵਿਚ ਭਾਸ਼ਨ – ਕਲਾ ਦਾ ਮਹੱਤਵਪੂਰਨ ਸਥਾਨ ਹੈ। ਜ਼ਰਾ ਦੇਖੋ, ਇਕ ਧਾਰਮਿਕ, ਸਮਾਜਿਕ ਜਾਂ ਰਾਜਸੀ ਨੇਤਾ ਚੰਗਾ ਭਾਸ਼ਨ ਕਰਕੇ ਸਾਰੇ ਸਰੋਤਿਆਂ ਨੂੰ ਆਪਣੇ ਹਮ – ਖ਼ਿਆਲ ਬਣਾ ਲੈਂਦਾ ਹੈ ਤੇ ਫਿਰ ਉਹ ਉਨ੍ਹਾਂ ਨੂੰ ਜਿਵੇਂ ਚਾਹੇ ਕਰਨ ਲਈ ਪ੍ਰੇਰ ਸਕਦਾ ਹੈ।

ਭਾਸ਼ਨ – ਕਲਾ ਨੇਤਾ ਨੂੰ ਨੇਤਾਗਿਰੀ ਦੀ ਕਤਾਰ ਵਿੱਚ ਖੜ੍ਹਾ ਕਰਨ ਲਈ ਇਕ ਵੱਡਾ ਸਾਧਨ ਸਿੱਧ ਹੁੰਦੀ ਹੈ। ਕੇਵਲ ਨੇਤਾਵਾਂ ਲਈ ਹੀ ਨਹੀਂ, ਆਮ ਮਨੁੱਖ ਲਈ ਵੀ ਭਾਸ਼ਨ – ਕਲਾ ਵਿਚ ਨਿਪੁੰਨ ਹੋਣਾ ਜ਼ਰੂਰੀ ਹੈ। ਕਿਸੇ ਕੋਰਸ ਵਿਚ ਦਾਖਲਾ ਲੈਣਾ ਹੋਵੇ, ਨੌਕਰੀ ਲਈ ਇੰਟਰਵਿਊ ਦੇਣੀ ਹੋਵੇ ਜਾਂ ਕਿਸੇ ਨਾਲ ਪਹਿਲੀ ਮੁਲਾਕਾਤ ਹੋਵੇ, ਭਾਸ਼ਨ – ਕਲਾ ਵਿਚ ਸਾਡੀ ਨਿਪੁੰਨਤਾ ਦਾ ਗੁਣ ਸਾਡੀ ਸ਼ਖ਼ਸੀਅਤ ਦਾ ਸ਼ੀਸ਼ਾ ਬਣ ਕੇ ਸਭ ਤੋਂ ਪਹਿਲਾਂ ਝਲਕ ਮਾਰਦਾ ਹੈ।

ਸਾਰੇ ਮਨੁੱਖੀ ਰਿਸ਼ਤੇ ਚੰਗੇ ਭਾਵ – ਸੰਚਾਰ ਉੱਤੇ ਆਧਾਰਿਤ ਹਨ। ਜੋ ਵਿਅਕਤੀ ਪ੍ਰਭਾਵਸ਼ਾਲੀ ਤਰੀਕੇ ਨਾਲ ਭਾਵ – ਸੰਚਾਰ ਕਰਨ ਦੇ ਸਮਰੱਥ ਹੁੰਦਾ ਹੈ, ਉਹ ਮਨੁੱਖੀ ਰਿਸ਼ਤਿਆਂ ਵਿਚ ਮੀਰੀ ਸਰੋਤਿਆਂ ਦੇ ਸਾਹਮਣੇ ਕੀਤੀ ਗੱਲ – ਬਾਤ ਭਾਸ਼ਨ ਕਹਾਉਂਦੀ ਹੈ। ਚੰਗਾ ਭਾਸ਼ਨ ਕਰਨਾ ਹਰ ਜਣੇ – ਖਣੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਚੰਗਾ ਭਾਸ਼ਨ ਕਰਨ ਦੀ ਯੋਗਤਾ ਕੁੱਝ ਇਕ ਨੂੰ ਕੁਦਰਤ ਵੱਲੋਂ ਮਿਲੀ ਹੁੰਦੀ ਹੈ।

ਅਸਲ ਵਿੱਚ ਚੰਗਾ ਭਾਸ਼ਨ ਮਨ ਸੰਬੰਧੀ ਪ੍ਰਾਪਤ ਕੀਤੀ ਸਮਝ ਦਾ ਸਿੱਟਾ ਹੁੰਦਾ ਹੈ। ਇੰਨੀ ਮਿਹਨਤ ਤੇ ਲਗਨ ਤੋਂ ਆਮ ਵਿਅਕਤੀ ਕੰਨੀ ਕਤਰਾਉਂਦਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਹੈ ਕਿ ਹਰ ਇਕ ਨੂੰ ਭਾਸ਼ਨ – ਕਲਾ ਦਾ ਵਿਕਾਸ ਕਰਨ ਦੇ ਮੌਕੇ ਨਹੀਂ ਮਿਲਦੇ। ਸਾਡੇ ਸਕੂਲਾਂ ਤੇ ਕਾਲਜਾਂ ਵਿੱਚ ਅਜਿਹਾ ਕਰਨ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ। ਜੇ ਹਰ ਇਕ ਵਿਦਿਆਰਥੀ ਭਾਸ਼ਨ ਕਰਨ ਦੇ ਹਰ ਮੌਕੇ ਦੀ ਸੰਭਾਲ ਕਰੇ ਅਤੇ ਅਧਿਆਪਕ ਅਗਵਾਈ ਕਰਨ ਦੇ ਨਾਲ ਹੀ ਉਤਸ਼ਾਹ ਵੀ ਦੇਣ, ਤਦ ਜੀਵਨ ਭਰ ਕੰਮ ਆਉਣ ਵਾਲੀ ਇਸ ਕਲਾ ਦੇ ਸਾਰੇ ਦਾਅ – ਪੇਚ ਆ ਜਾਂਦੇ ਹਨ।

ਦੂਜਿਆਂ ਸਾਹਮਣੇ ਬੋਲਣ ਦਾ ਝਾਕਾ ਲਹਿ ਜਾਵੇ, ਜੋ ਕਹਿਣਾ ਹੋਵੇ ਉਸ ਸੰਬੰਧੀ ਪੂਰਾ ਗਿਆਨ ਹੋਵੇ, ਕੁੱਝ ਪੂਰਵ – ਵਿਉਂਤ ਹੋਵੇ, ਫਿਰ ਹੌਂਸਲੇ ਤੇ ਆਤਮ – ਵਿਸ਼ਵਾਸ ਨਾਲ ਸਰੋਤਿਆਂ ਦੀ ਪੱਧਰ ‘ਤੇ ਖੜ੍ਹੇ ਆਪਣੀ ਗੱਲ ਕਹਿ ਦਿੱਤੀ ਜਾਵੇ, ਇਹੋ ਹੀ ਭਾਸ਼ਨ – ਕਲਾ ਵਿਚ ਨਿਪੁੰਨਤਾ ਪ੍ਰਾਪਤ ਕਰਨ ਦੇ ਆਧਾਰ ਹਨ। ਚੰਗੇ ਭਾਸ਼ਨ – ਕਰਤਾ ਬਹੁਤ ਮਿਲ ਜਾਂਦੇ ਹਨ। ਇਸ ਕਲਾ ਵਿਚ ਨਿਪੁੰਨਤਾ ਪ੍ਰਾਪਤ ਕਰਨ ਲਈ ਸਿਖਾਂਦਰ ਨੂੰ ਕਾਫ਼ੀ ਮਿਹਨਤ ਤੇ ਅਭਿਆਸ ਕਰਨਾ ਪੈਂਦਾ ਹੈ।