1. ਉੱਤਰ – ਦਿਸ਼ਾ – ਉੱਤਰ ਵੱਲ ਮੂੰਹ ਕਰਕੇ ਬੈਠੋ।
ਜਵਾਬ – ਮੇਰੀ ਗੱਲ ਦਾ ਜਲਦੀ ਉੱਤਰ ਦਿਓ।
2. ਉਲਟੀ – ਪੁੱਠੀ – ਤੇਰੀ ਤਾਂ ਉਲਟੀ ਮੱਤ ਹੈ।
ਕੈਅ – ਬੱਚੇ ਨੇ ਬੱਸ ਵਿੱਚ ਉਲਟੀ ਕਰ ਦਿੱਤੀ।
3. ਆਨਾ – ਡੇਲਾ – ਤੇਰਾ ਆਨਾ ਲਾਲ ਹੋਇਆ ਪਿਆ ਹੈ।
ਸਿੱਕਾ – ਇੱਕ ਰੁਪਏ ਵਿੱਚ ਸੋਲਾਂ ਆਨੇ ਹੁੰਦੇ ਹਨ।
4. ਸਤ – ਖਟਾਸ – ਨਿੰਬੂ ਦਾ ਸਤ ਲੈ ਆਓ।
ਜਾਨ – ਨਿਰਮਲਾ ਵਿੱਚ ਤਾਂ ਸਾਹ ਸਤ ਹੀ ਨਹੀਂ ਹੈ।
5. ਸਰ – ਸਰੋਵਰ – ਸ਼ਰਧਾਲੂ ਸਰ ਵਿੱਚ ਇਸ਼ਨਾਨ ਕਰਦੇ ਹਨ।
ਤਾਸ਼ ਦੀ ਬਾਜ਼ੀ – ਇੱਕ ਸਰ ਵੱਧ ਹੋਣ ਕਾਰਨ ਮੈਂ ਜਿੱਤ ਗਿਆ।
6. ਹਾਰ – ਅਸਫ਼ਲ – ਅਸੀਂ ਮੈਚ ਹਾਰ ਗਏ ਹਾਂ।
ਅਖ਼ੀਰ – ਹਾਰ ਕੇ ਮੈਂ ਹੀ ਰਮਾ ਨੂੰ ਬੁਲਾਇਆ।
7. ਕਾਲ – ਸਮਾਂ –ਵਰਤਮਾਨ ਕਾਲ ਦੀ ਸੰਭਾਲ ਕਰੋ।
ਕਮੀ – ਜੇ ਬਰਸਾਤ ਨਾ ਹੋਈ ਤਾਂ ਕਾਲ ਪੈ ਜਾਵੇਗਾ।
8. ਖੱਟੀ – ਕਮਾਈ – ਪੁੱਤਰਾਂ ਦੀ ਖੱਟੀ ਕਰਮਾਂ ਵਾਲੀ ਮਾਂ ਹੀ ਖਾਂਦੀ ਹੈ।
ਖਟਾਸ – ਇਹ ਲੱਸੀ ਤਾਂ ਬਹੁਤ ਖੱਟੀ ਹੈ।
9. ਗੋਲਾ – ਗੋਲ ਅਕਾਰ – ਬੱਚਿਓ ਗੋਲਾ ਬਣਾ ਕੇ ਖੜ੍ਹੇ ਹੋ ਜਾਓ।
ਬਰਫ਼ ਦਾ ਗੋਲਾ – ਮੈਂ ਗੋਲਾ ਖਾਣਾ ਹੈ।
10. ਚੱਕ – ਮੂੰਹ ਨਾਲ ਕੱਟਣਾ – ਕੁੱਤੇ ਨੇ ਬੁੱਢੇ ਨੂੰ ਚੱਕ ਵੱਢ ਦਿੱਤਾ।
ਲੱਕੜ ਦਾ ਚੱਕ – ਗੁੜ ਚੱਕ ਵਿੱਚ ਬਣਦਾ ਹੈ।
11. ਡੰਡੀ – ਛੋਟਾ ਰਾਹ – ਇਹ ਡੰਡੀ ਸਿੱਧਾ ਪਿੰਡ ਨੂੰ ਜਾਂਦੀ ਹੈ।
ਫੁੱਲ ਦੀ ਟਾਹਣੀ – ਫੁੱਲ ਨੂੰ ਡੰਡੀ ਤੋਂ ਫੜ ਲਵੋ।
12. ਡੋਲ – ਭਾਂਡਾ – ਡੋਲ ਵਿੱਚ ਦੁੱਧ ਪੁਆ ਲਵੋ।
ਘਬਰਾਉਣਾ – ਦੁੱਖ ਵੇਲੇ ਬੰਦਾ ਡੋਲ ਜਾਂਦਾ ਹੈ।
13. ਧਾਰ – ਨਿਸਚਾ ਕਰਨਾ – ਮੈਂ ਧਾਰ ਲਿਆ ਹੈ ਕਿ ਖੂਬ ਮਿਹਨਤ ਕਰਾਂਗਾ।
ਤਿੱਖਾਪਣ – ਇਸ ਤਲਵਾਰ ਦੀ ਧਾਰ ਬਹੁਤ ਤੇਜ਼ ਹੈ।
14. ਫੁੱਟ – ਵੈਰ – ਵਿਰੋਧ – ਅੱਜਕੱਲ੍ਹ ਤਾਂ ਪੈਸਿਆਂ ਕਾਰਨ ਸਕੇ ਭੈਣ-ਭਰਾਵਾਂ ਵਿੱਚ ਵੀ ਫੁੱਟ ਪੈ ਜਾਂਦੀ ਹੈ।
ਇੱਕ ਫ਼ਲ – ਫੁੱਟ ਅਤੇ ਖ਼ਰਬੂਜਾ ਇੱਕੋ ਜਿਹੇ ਫ਼ਲ ਹਨ।
15. ਫੁੱਲ – ਫੁੱਲਣਾ – ਫੁਲਕਾ ਫੁੱਲ ਗਿਆ ਹੈ।
ਖੁਸ਼ ਹੋਣਾ – ਆਪਣੇ ਭਰਾ ਨੂੰ ਵੇਖ ਕੇ ਭੈਣ ਫੁੱਲ ਗਈ।
16. ਪੱਟੀ – ਪੁੱਠੀ ਮੱਤ – ਉਹ ਸਭ ਨੂੰ ਪੁੱਠੀ ਪੱਟੀ ਪੜ੍ਹਾਉਂਦੀ ਹੈ।
ਜ਼ਖ਼ਮ ਬੰਨ੍ਹਣਾ – ਫੋੜੇ ਉੱਤੇ ਪੱਟੀ ਕਰ ਲਵੋ।
17. ਭਰ – ਠੀਕ ਹੋਣਾ – ਮੇਰਾ ਜ਼ਖ਼ਮ ਹੁਣ ਭਰ ਗਿਆ ਹੈ।
ਭਰਨਾ – ਬਾਲਟੀ ਭਰ ਗਈ ਹੈ।
18. ਵਾਰ – ਵਾਰੀ – ਹੁਣ ਕੰਮ ਕਰਨ ਦੀ ਤੇਰੀ ਵਾਰੀ ਹੈ।
ਦਿਨ – ਅੱਜ ਸ਼ਨਿੱਚਰਵਾਰ ਹੈ।
19. ਹਾਲ – ਹਾਲਤ – ਓਏ ਯਾਰ! ਤੇਰਾ ਕੀ ਹਾਲ ਹੈ?
ਵੱਡਾ ਕਮਰਾ – ਸਾਰੇ ਦਰਸ਼ਕ ਹਾਲ ਵਿੱਚ ਬੈਠ ਗਏ।
20. ਜੱਗ – ਭਾਂਡਾ – ਜੱਗ ਵਿਚ ਦੁੱਧ ਪਿਆ ਹੈ।
ਸੰਸਾਰ – ਸਾਰਾ ਜੱਗ ਰੱਬ ਦੀ ਸੁੰਦਰ ਰਚਨਾ ਹੈ।