ਪਿੰਡ ਤਾਂ ਸਾਡੇ………. ਗਿੱਧੇ ਵਿੱਚ ਵੜਦਾ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਪਿੰਡ ਤਾਂ ਸਾਡੇ ਡੇਰਾ ਸਾਧ ਦਾ,
ਮੈਂ ਸੀ ਗੁਰਮੁਖੀ ਪੜ੍ਹਦਾ।
ਬਹਿੰਦਾ ਸਤਿਸੰਗ ‘ਚ,
ਮਾੜੇ ਬੰਦੇ ਕੋਲ ਨੀ ਖੜ੍ਹਦਾ।
ਜਿਹੜਾ ਫੁੱਲ ਵਿੱਛੜ ਗਿਆ,
ਮੁੜ ਨੀ ਵੇਲ ‘ਤੇ ਚੜ੍ਹਦਾ ।
ਬੋਲੀਆਂ ਪੌਣ ਦੀ ਹੋਗੀ ਮਨਸ਼ਾ,
ਆ ਕੇ ਗਿੱਧੇ ਵਿੱਚ ਵੜਦਾ।
ਨਾਲ ਸ਼ੌਕ ਦੇ ਪਾਵਾਂ ਬੋਲੀਆਂ,
ਮੈਂ ਨੀ ਕਿਸੇ ਤੋਂ ਡਰਦਾ।
ਨਾਓਂ ਪਰਮੇਸ਼ਰ ਦਾ,
ਲੈ ਕੇ ਗਿੱਧੇ ਵਿੱਚ ਵੜਦਾ……….।
ਪ੍ਰਸ਼ਨ 1. ਪਿੰਡ ਵਿੱਚ ਸਾਧ ਦਾ ਕੀ ਸੀ?
(ੳ) ਘਰ
(ਅ) ਡੇਰਾ
(ੲ) ਸਮਾਧ
(ਸ) ਧਰਮਸ਼ਾਲਾ
ਪ੍ਰਸ਼ਨ 2. ਬੋਲੀ ਦਾ ਰਚਨਹਾਰ ਸਾਧ ਦੇ ਡੇਰੇ ‘ਤੇ ਕੀ ਕਰਨ ਜਾਂਦਾ ਸੀ?
(ੳ) ਡੇਰਾ ਦੇਖਣ
(ਅ) ਸਾਧ ਨੂੰ ਦੇਖਣ
(ੲ) ਸਾਧ ਨੂੰ ਮਿਲਨ
(ਸ) ਗੁਰਮੁਖੀ ਪੜ੍ਹਨ
ਪ੍ਰਸ਼ਨ 3. ਵਿਛੜ ਗਿਆ ਫੁੱਲ ਮੁੜ ਕਿੱਥੇ ਨਹੀਂ ਚੜ੍ਹਦਾ?
(ੳ) ਮੰਦਰ
(ਅ) ਗੁਰਦੁਆਰੇ
(ੲ) ਬੂਟੇ ’ਤੇ
(ਸ) ਵੇਲ੍ਹ ‘ਤੇ
ਪ੍ਰਸ਼ਨ 4. ਬੋਲੀਆਂ ਪਾਉਣ ਦੀ ਮਨਸ਼ਾ ਹੋਣ ‘ਤੇ ਬੋਲੀ ਪਾਉਣ ਵਾਲਾ ਕਿੱਥੇ ਆਣ ਵੜਦਾ ਸੀ?
(ੳ) ਭੰਗੜੇ ਵਿੱਚ
(ਅ) ਇਕੱਠ ਵਿੱਚ
(ੲ) ਗਿੱਧੇ ਵਿੱਚ
(ਸ) ਮੇਲੇ ਵਿੱਚ
ਪ੍ਰਸ਼ਨ 5. ਬੋਲੀਆਂ ਪਾਉਣ ਵਾਲ਼ਾ ਕਿਸ ਦਾ ਨਾਂ ਲੈ ਕੇ ਗਿੱਧੇ ਵਿੱਚ ਵੜਦਾ ਸੀ?
(ੳ) ਸਾਧ ਦਾ
(ਅ) ਗੁਰੂ ਦਾ
(ੲ) ਪੀਰ ਦਾ
(ਸ) ਪਰਮੇਸ਼ਰ ਦਾ
ਪ੍ਰਸ਼ਨ 6. ਮਨਸ਼ਾ ਸ਼ਬਦ ਦਾ ਕੀ ਅਰਥ ਹੈ?
(ੳ) ਇੱਛਾ
(ਅ) ਸ਼ਰਧਾ
(ੲ) ਮੋਰ
(ਸ) ਵਿਸ਼ਵਾਸ