‘ਪਵਣੁ ਗੁਰੂ ਪਾਣੀ ਪਿਤਾ’ : ਵਸਤੂਨਿਸ਼ਠ ਪ੍ਰਸ਼ਨ
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿਹੜੀ ਹੈ?
(A) ਦਿਲਹੁ ਮੁਹਬਤਿ ਜਿਨ ਸੇਈ ਸਚਿਆ
(B) ਇੱਥੇ ਰਹਿਣਾ ਨਾਹੀਂ
(C) ਉਲਟੇ ਹੋਰ ਜ਼ਮਾਨੇ ਆਏ
(D) ‘ਪਵਣੁ ਗੁਰੂ ਪਾਣੀ ਪਿਤਾ’ /’ਸੋ ਕਿਉ ਮੰਦਾ ਆਖੀਐ’ /’ਗਗਨ ਮੈ ਥਾਲੁ’।
ਉੱਤਰ : ‘ਪਵਣੁ ਗੁਰੂ ਪਾਣੀ ਪਿਤਾ’ /’ਸੋ ਕਿਉ ਮੰਦਾ ਆਖੀਐ’ /’ਗਗਨ ਮੈ ਥਾਲੁ’।
ਪ੍ਰਸ਼ਨ 2. ‘ਪਵਣੁ ਗੁਰੂ ਪਾਣੀ ਪਿਤਾ’ / ‘ਸੋ ਕਿਉ ਮੰਦਾ ਆਖੀਐ’ / ‘ਗਗਨ ਮੈ ਥਾਲੁ’ ਕਵਿਤਾ ਕਿਸ ਦੀ ਰਚਨਾ ਹੈ?
(A) ਗੁਰੂ ਨਾਨਕ ਦੇਵ ਜੀ
(B) ਗੁਰੂ ਅੰਗਦ ਦੇਵ ਜੀ
(C) ਗੁਰੂ ਅਮਰਦਾਸ ਜੀ
(D) ਗੁਰੂ ਅਰਜਨ ਦੇਵ ਜੀ ।
ਉੱਤਰ : ਗੁਰੂ ਨਾਨਕ ਦੇਵ ਜੀ ।
ਪ੍ਰਸ਼ਨ 3. ‘ਪਵਣੁ ਗੁਰੂ ਪਾਣੀ ਪਿਤਾ’ ਸਲੋਕ (ਸ਼ਬਦ) ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਵਿਚੋਂ ਲਿਆ ਗਿਆ ਹੈ?
ਉੱਤਰ : ਜਪੁਜੀ ਸਾਹਿਬ ।
ਪ੍ਰਸ਼ਨ 4. ਗੁਰੂ ਜੀ ਨੇ ਪਵਣ (ਪਵਨ) ਨੂੰ ਕਿਸ ਦਾ ਰੂਪ ਦੱਸਿਆ ਹੈ?
ਉੱਤਰ : ਗੁਰੂ ਦਾ ।
ਪ੍ਰਸ਼ਨ 5. ‘ਗੁਰੂ ਜੀ ਨੇ ਪਵਣੁ ਨੂੰ ਸ਼ਬਦ ਕਿਹੜਾ ਹੈ ? ਦੇ ਸਮਾਨ ਕਿਹਾ ਹੈ। ਵਾਕ ਵਿਚਲੀ ਖ਼ਾਲੀ ਥਾਂ ਵਿਚ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ?
ਉੱਤਰ : ਗੁਰੂ ।
ਪ੍ਰਸ਼ਨ 6. ਗੁਰੂ ਜੀ ਨੇ ‘ਪਵਨ/ਪੌਣ/ਹਵਾ ਨੂੰ ਕਿਸ ਦੇ ਬਰਾਬਰ ਮੰਨਿਆ ਹੈ?
ਉੱਤਰ : ਗੁਰੂ ਦੇ ।
ਪ੍ਰਸ਼ਨ 7. ਗੁਰੂ ਜੀ ਅਨੁਸਾਰ ਸਭ ਜੀਵਾਂ ਦਾ ਪਿਤਾ ਕੌਣ ਹੈ?
ਉੱਤਰ : ਪਾਣੀ ।
ਪ੍ਰਸ਼ਨ 8. ਗੁਰੂ ਜੀ ਨੇ ਪਾਣੀ ਨੂੰ ਕਿਸ ਦਾ ਰੂਪ ਦੱਸਿਆ ਹੈ?
ਜਾਂ
ਪ੍ਰਸ਼ਨ. ਗੁਰੂ ਜੀ ਨੇ ਪਾਣੀ ਨੂੰ ਕਿਸ ਦੇ ਬਰਾਬਰ ਮੰਨਿਆ ਹੈ?
ਉੱਤਰ : ਪਿਤਾ ਦੇ ।
ਪ੍ਰਸ਼ਨ 9. ਸਭ ਜੀਵਾਂ ਦੀ ਵੱਡੀ ਮਾਤਾ ਕੌਣ ਹੈ?
ਉੱਤਰ : ਧਰਤੀ ।
ਪ੍ਰਸ਼ਨ 10. ਗੁਰੂ ਜੀ ਨੇ ਧਰਤੀ ਨੂੰ ਕਿਸ ਦੇ ਬਰਾਬਰ ਦੱਸਿਆ ਹੈ?
ਉੱਤਰ : ਵੱਡੀ ਮਾਤਾ ਦੇ ।
ਪ੍ਰਸ਼ਨ 11. ਗੁਰੂ ਜੀ ਨੇ ਧਰਤੀ ਨੂੰ ਵੱਡੀ ਢੁੱਕਵਾਂ ਸ਼ਬਦ ਕਿਹੜਾ ਹੋਵੇਗਾ?
ਉੱਤਰ : ਮਾਤਾ ।
ਪ੍ਰਸ਼ਨ 12. ਗੁਰੂ ਜੀ ਅਨੁਸਾਰ ਜੀਵਾਂ ਦਾ ਖਿਡਾਵਾ ਤੇ ਖਿਡਾਵੀ ਕੌਣ ਹਨ?
ਉੱਤਰ : ਦਿਨ ਤੇ ਰਾਤ ।
ਪ੍ਰਸ਼ਨ 13. ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੀਵਾਂ ਦੇ ਚੰਗੇ-ਮੰਦੇ ਕੰਮਾਂ ਦੀ ਵਿਚਾਰ ਕੌਣ ਕਰਦਾ ਹੈ?
ਉੱਤਰ : ਧਰਮਰਾਜ ।
ਪ੍ਰਸ਼ਨ 14. ਕਿਸ ਆਧਾਰ ‘ਤੇ ਜੀਵ ਅਕਾਲ-ਪੁਰਖ ਦੇ ਨੇੜੇ ਅਤੇ ਦੂਰ ਹੁੰਦੇ ਹਨ?
ਉੱਤਰ : ਆਪਣੇ ਕਰਮਾਂ ਦੇ ।
ਪ੍ਰਸ਼ਨ 15. ਕਿਹੜੇ ਜੀਵ ਆਪਣੀ ਮਿਹਨਤ ਸਫਲ ਕਰ ਗਏ ਹਨ?
ਜਾਂ
ਪ੍ਰਸ਼ਨ. ਅਕਾਲ-ਪੁਰਖ ਦੇ ਦਰ ਉੱਤੇ ਉਜਲੇ ਮੁੱਖ ਵਾਲੇ ਕੌਣ ਹੁੰਦੇ ਹਨ?
ਉੱਤਰ : ਨਾਮ ਸਿਮਰਨ ਵਾਲੇ ।
ਪ੍ਰਸ਼ਨ 16. ਕੀ ‘ਪਵਣੁ ਗੁਰੂ ਪਾਣੀ ਪਿਤਾ ਬਾਣੀ ਗੁਰੂ ਅਮਰਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ?
ਉੱਤਰ : ਨਹੀਂ ।
ਪ੍ਰਸ਼ਨ 17. ਹੇਠ ਲਿਖੀਆਂ ਤੁਕਾਂ ਵਿਚਲੀਆਂ ਖ਼ਾਲੀ ਥਾਂਵਾਂ ਪੂਰੀਆਂ ਕਰੋ-
(ੳ) ਪਵਣੁ ਗੁਰੂ ਪਾਣੀ ਪਿਤਾ…………।।
(ਅ) ਚੰਗਿਆਈਆਂ ਬੁਰਿਆਈਆਂ…………।।
(ੲ) ………… ਗਏ ਮਸਕਤਿ ਘਾਲਿ ॥
ਉੱਤਰ : (ੳ) ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
(ਅ) ਚੰਗਿਆਈਆਂ ਬੁਰਿਆਈਆਂ ਵਾਚੈ ਧਰਮੁ ਹਦੂਰਿ॥
(ੲ) ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਪ੍ਰਸ਼ਨ 18. ‘ਮਸਕਤਿ’ ਸ਼ਬਦ ਦਾ ਕੀ ਅਰਥ ਹੈ?
ਉੱਤਰ : ਮਿਹਨਤ/ਕਿਰਤ ।
ਪ੍ਰਸ਼ਨ 19. ਹੇਠ ਲਿਖੇ ਕਥਨਾਂ/ਵਾਕਾਂ ਵਿਚੋਂ ਕਿਹੜਾ ਸਹੀ ਹੈ ਤੇ ਕਿਹੜਾ ਗ਼ਲਤ?
(ੳ) ਗੁਰੂ ਜੀ ਨੇ ਪਵਣੁ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਸਭ ਜੀਵਾਂ ਦੀ ਵੱਡੀ ਮਾਤਾ ਕਿਹਾ ਹੈ ।
(ਅ) ਸਾਰਾ ਸੰਸਾਰ ਧਰਤੀ ਤੇ ਅਕਾਸ਼ ਦੀ ਗੋਦ ਵਿਚ ਖੇਡ ਰਿਹਾ ਹੈ ।
(ੲ) ਧਰਮ ਰਾਜ ਸਾਰੇ ਜੀਵਾਂ ਦੁਆਰਾ ਕੀਤੇ ਚੰਗੇ-ਮਾੜੇ ਕੰਮਾਂ ਦੀ ਪੜਤਾਲ ਕਰਦਾ ਹੈ ।
(ਸ) ਆਪੋ ਆਪਣੇ ਕਰਮਾਂ ਅਨੁਸਾਰ ਕੁੱਝ ਜੀਵ ਪਰਮਾਤਮਾ ਦੇ ਨੇੜੇ ਹੁੰਦੇ ਹਨ ਤੇ ਕੁੱਝ ਦੂਰ ।
(ਹ) ਪਰਮਾਤਮਾ ਦਾ ਨਾਮ ਸਿਮਰਨ ਵਾਲੇ ਉਜਲੇ ਮੁੱਖ ਵਾਲੇ ਹੁੰਦੇ ਹਨ ।
ਉੱਤਰ : (ੳ) ਸਹੀ, (ਅ) ਗ਼ਲਤ, (ੲ) ਸਹੀ, (ਸ) ਸਹੀ, (ਹ) ਸਹੀ ।