ਦਲ ਖ਼ਾਲਸਾ


ਪ੍ਰਸ਼ਨ. ਦਲ ਖ਼ਾਲਸਾ ਦੇ ਸੰਗਠਨ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਂ

ਪ੍ਰਸ਼ਨ. ਦਲ ਖ਼ਾਲਸਾ ਦੇ ਮੁੱਖ ਸਿਧਾਂਤ ਦੱਸੋ।

ਜਾਂ

ਪ੍ਰਸ਼ਨ. ਦਲ ਖ਼ਾਲਸਾ ਦੀ ਸਥਾਪਨਾ ਕਦੋਂ ਹੋਈ? ਇਸ ਦੀਆਂ ਮੁੱਖ ਵਿਸ਼ੇਸ਼ਤਾਈਆਂ ਬਿਆਨ ਕਰੋ।

ਜਾਂ

ਪ੍ਰਸ਼ਨ. ਦਲ ਖ਼ਾਲਸਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ।

ਉੱਤਰ – ਨਵਾਬ ਕਪੂਰ ਸਿੰਘ ਜੀ ਦੇ ਸੁਝਾਉ ‘ਤੇ ਸਿੱਖ ਪੰਥ ਦੀ ਏਕਤਾ ਲਈ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ। ਸਿੱਖਾਂ ਦੇ 65 ਜੱਥਿਆਂ ਨੰ 12 ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ ਗਿਆ। ਹਰੇਕ ਜੱਥੇ ਦਾ ਆਪਣਾ ਵੱਖਰਾ ਆਗੂ ਅਤੇ ਝੰਡਾ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ। ਹਰੇਕ ਸਿੱਖ ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਵਿਸ਼ਵਾਸ ਸੀ ਨੂੰ ਦਲ ਖ਼ਾਲਸੇ ਦਾ ਮੈਂਬਰ ਸਮਝਿਆ ਜਾਂਦਾ ਸੀ।

ਹਰੇਕ ਸਿੱਖ ਲਈ ਇਹ ਜ਼ਰੂਰੀ ਸੀ ਕਿ ਉਹ ਪੰਥ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਦਲ ਖ਼ਾਲਸਾ ਵਿੱਚ ਸ਼ਾਮਲ ਹੋਵੇ। ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਵੇ। ਦਲ ਖ਼ਾਲਸਾ ਦਾ ਹਰੇਕ ਮੈਂਬਰ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋਣ ਲਈ ਪੂਰਨ ਤੌਰ ‘ਤੇ ਸੁਤੰਤਰ ਸੀ। ਲੜਾਈ ਸਮੇਂ 12 ਜੱਥਿਆਂ ਦੇ ਸਰਦਾਰਾਂ ਵਿੱਚੋਂ ਇੱਕ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ ਅਤੇ ਬਾਕੀ ਸਰਦਾਰ ਉਸ ਦੀ ਆਗਿਆ ਦਾ ਪਾਲਣ ਕਰਦੇ ਸਨ। ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ। ਸਿੱਖ ਛਾਪਾਮਾਰ ਯੁੱਧਾਂ ਰਾਹੀਂ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ।


प्रश्न. दल खालसा के संगठन के बारे में आप क्या जानते हैं?

अथवा

प्रश्न. दल खालसा के प्रमुख सिद्धांतों का उल्लेख कीजिए।

अथवा

प्रश्न. दल खालसा की स्थापना कब हुई थी? इसकी प्रमुख विशेषताओं का वर्णन कीजिए।

अथवा

प्रश्न. दल खालसा की प्रमुख विशेषताएँ लिखिए।

उत्तर – नवाब कपूर सिंह जी के सुझाव पर सिक्ख पंथ की एकता के लिए 29 मार्च 1748 ई. में दल खालसा की स्थापना अमृतसर में हुई थी। सिखों के 65 जत्थों को 12 जत्थों में संगठित किया गया। प्रत्येक समूह का अपना नेता और झंडा था। सरदार जस्सा सिंह अहलूवालिया को दल खालसा का कमांडर-इन-चीफ नियुक्त किया गया। गुरु गोबिंद सिंह के सिद्धांतों में विश्वास करने वाला प्रत्येक सिख दल खालसा का सदस्य माना जाता था।

पंथ के दुश्मनों से लड़ने के लिए हर सिख के लिए दल खालसा में शामिल होना अनिवार्य था। दल खालसा में शामिल होने वाले सिखों से घुड़सवारी और हथियार चलाने में कुशल होने की उम्मीद की जाती थी। दल खालसा का हर सदस्य किसी भी जत्थे में शामिल होने के लिए पूरी तरह से स्वतंत्र था। युद्ध के दौरान 12 जत्थों के प्रमुखों में से एक को दल खालसा का अध्यक्ष चुना जाता था और बाकी सरदार उसकी आज्ञा का पालन करते थे। घुड़सवार सेना दल खालसा की सेना का मुख्य अंग थी। सिख गुरिल्ला युद्ध के माध्यम से अपने दुश्मनों का मुकाबला करते थे।


Question. What do you know about the organisation of Dal Khalsa?

Or

Question. What are the main principles of Dal Khalsa?

Or

Question. When was Dal Khalsa founded? Describe its main features.

Or

Question. Write the main features of the Dal Khalsa.

Answer – On the suggestion of Nawab Kapoor Singh Ji, Dal Khalsa was established in Amritsar on 29 March 1748 for the unity of the Sikh sect. The 65 Jathas of the Sikhs were organized into 12 Jathas. Each group had its leader and flag. Sardar Jassa Singh Ahluwalia was appointed as the Commander-in-Chief of the Dal Khalsa. Every Sikh party who believed in the principles of Guru Gobind Singh was considered a member of the Khalsa.

It was mandatory for every Sikh to join the Dal Khalsa to fight the enemies of the sect. The Sikhs who joined the Dal Khalsa were expected to be proficient in horse riding and weaponry. Every member of Dal Khalsa was completely free to join any group. During the war, one of the chiefs of the 12 Jathas was elected as the head of the Dal Khalsa and the rest of the chieftains obeyed his orders. The cavalry contingent was the main part of the Khalsa army. Sikhs used to fight their enemies through guerrilla warfare.