Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਗੁਰੂ ਨਾਨਕ ਦੇਵ ਜੀ : ਉਦਾਸੀਆਂ


ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਜਾਂ ਉਦਾਸੀਆਂ ਬਾਰੇ ਦੱਸੋ।

ਉੱਤਰ : ਗਿਆਨ ਪ੍ਰਾਪਤੀ ਪਿੱਛੋਂ ਗੁਰੂ ਨਾਨਕ ਦੇਵ ਜੀ ਨੇ ਸੰਤਾਂ ਸਾਧੂਆਂ ਵਾਲਾ ਰੂਪ ਧਾਰ ਕੇ ਸੱਚ ਦੇ ਪਰਚਾਰ ਲਈ ਭਾਰਤ ਤੇ ਹੋਰ ਕਈਆਂ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਜਾਂ ਯਾਤਰਾਵਾਂ ਆਖਦੇ ਹਨ।

(i) ਪਹਿਲੀ ਉਦਾਸੀ (1500-1512 ਈ:) ਤਾਂਈ ਕੀਤੀ ਸੀ। ਉਸ ਵਿੱਚ ਆਪ ਨੇ ਲਾਹੌਰ, ਸੱਯਦ ਪੁਰ, ਸਿਆਲਕੋਟ, ਹਰਿਦੁਆਰ, ਪਾਣੀਪਤ, ਬਨਾਰਸ, ਜਗਨਨਾਥ ਪੁਰੀ ਆਦਿ ਦੀ ਯਾਤਰਾ ਕੀਤੀ ਸੀ।

(ii) ਦੂਜੀ ਉਦਾਸੀ ਆਪ ਨੇ (1513 ਈ: ਤੋਂ 1514 ਈ:) ਤਾਂਈ ਕੀਤੀ ਸੀ। ਇਸ ਵਿੱਚ ਆਪ ਨੇ ਦੱਖਣ, ਮਦਰਾਸ ਤੇ ਲੰਕਾ ਦੀ ਯਾਤਰਾ ਕੀਤੀ ਸੀ।

(iii) ਤੀਜੀ ਉਦਾਸੀ ਆਪ ਨੇ (1514- 18) ਈ:) ਵਿੱਚ ਸ਼ੁਰੂ ਕੀਤੀ ਸੀ। ਇਸ ਵਿੱਚ ਆਪ ਮੰਡੀ, ਕੁੱਲੂ, ਕਾਂਗੜਾ, ਜਵਾਲਾ ਮੁੱਖੀ ਤੇ ਕਸ਼ਮੀਰ ਗਏ ਸਨ। ਉਹ ਲੁਦਾਖ, ਜੰਮੂ, ਸ਼੍ਰੀਨਗਰ ਤੇ ਸਿਆਲਕੋਟ ਵੀ ਪੁੱਜ ਗਏ ਸਨ।

(iv) ਚੌਥੀ ਉਦਾਸੀ (1518-1520 ਈ:) ਵਿੱਚ ਆਪ ਨੇ ਮੱਕਾ, ਮਦੀਨਾ ਤੇ ਬਗਦਾਦ ਦੀ ਯਾਤਰਾ ਕੀਤੀ ਸੀ।

(v) ਪੰਜਵੀ ਉਦਾਸੀ (1521-1522) ਵਿੱਚ ਗੁਰੂ ਨਾਨਕ ਦੇਵ ਜੀ ਨੇ ਪੱਟੀ, ਕਸੂਰ, ਬਟਾਲਾ ਤੇ ਸੱਯਦਪੁਰ ਆਦਿ ਦੀ ਯਾਤਰਾ ਕੀਤੀ ਸੀ। ਆਪ ਦੀਆਂ ਇਹਨਾਂ ਉਦਾਸੀਆਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਮੇਲ ਅਨੇਕ ਧਾਰਮਿਕ ਵਿਸ਼ਵਾਸ਼ਾਂ ਵਾਲੇ ਲੋਕਾਂ ਨਾਲ ਹੋਇਆ। ਇਹ ਲੋਕ ਭਿੰਨ-ਭਿੰਨ ਸੰਸਕਾਰ ਵਿਧੀਆਂ ਤੇ ਰਸਮਾਂ ਦਾ ਪਾਲਣ ਕਰਦੇ ਸਨ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਉਦੇਸ਼ ਰੂੜ੍ਹੀਵਾਦੀ ਲੋਕਾਂ ਨੂੰ ਧਰਮ ਦਾ ਸਹੀ ਤੇ ਅਸਲੀ ਰੂਪ ਸਮਝਾਉਣਾ ਸੀ।


प्रश्न. गुरु नानक देव जी की यात्राओं या उदासियों के बारे में बताएं?

उत्तर: ज्ञान प्राप्त करने के बाद गुरु नानक देव जी ने एक संत का रूप धारण किया और सत्य का प्रचार करने के लिए भारत और कई अन्य देशों की यात्रा की, जिन्हें उदासियां या गुरु नानक देव जी की यात्राएँ कहा जाता है।

(i) प्रथम उदासी आप जी ने 1500-1512 ई. तक की। इसमें उन्होंने लाहौर, सैयदपुर, सियालकोट, हरिद्वार, पानीपत, बनारस, जगन्नाथ पुरी आदि की यात्रा की।

(ii) द्वितीय उदासी आप जी ने 1513 ई. से 1514 ई. तक की। इसमें आपने दक्षिण, मद्रास और लंका की यात्रा की।

(iii) तीसरी उदासी की शुरुआत आपके द्वारा 1514-18) ई. में की गई थी। इसमें आप मंडी, कुल्लू, कांगड़ा, ज्वाला मुखी और कश्मीर गये। वे लुदाख, जम्मू, श्रीनगर और सियालकोट भी पहुंचे।

(iv) चौथी उदासी में 1518-1520 ई. में आपने मक्का, मदीना और बगदाद की यात्रा की।

(v) पांचवी उदासी सन 1521-1522 ई. में गुरु नानक देव जी ने पट्टी, कसूर, बटाला और सैय्यदपुर आदि की यात्रा की। आपकी इन उदासियों में गुरु नानक देव जी कई धार्मिक विश्वासों के लोगों से मिले। ये लोग अलग-अलग रीति-रिवाजों का पालन करते थे। गुरु नानक देव जी की साधना का उद्देश्य रूढ़िवादी लोगों को धर्म का सच्चा और वास्तविक स्वरूप समझाना था।


Q.Tell us about the travels or Udasis of Guru Nanak Dev Ji.

Answer: After attaining knowledge, Guru Nanak Dev Ji took the form of a saint and traveled to India and many other countries to preach the truth, which is called Udasis or the travels of Guru Nanak Dev Ji.

(i) The first Udasi was done by Him from 1500 AD to 1512 AD. In this, He traveled to Lahore, Syedpur, Sialkot, Haridwar, Panipat, Banaras, Jagannath Puri etc.

(ii) The second Udasi was done by Him from 1513 AD to 1514 AD. In this, He traveled to the south, Madras, and Lanka.

(iii) The third Udasi was started by Him in 1514-18 AD. In this, He went to Mandi, Kullu, Kangra, Jwala Mukhi and Kashmir. He also reached Ladakh, Jammu, Srinagar, and Sialkot.

(iv) In the fourth Udasi, 1518-1520 AD,  He traveled to Mecca, Medina, and Baghdad.

(v) In the fifth Udasi from 1521-1522 AD, Guru Nanak Dev ji travelled to Patti, Kasur, Batala and Sayyadpur etc. In these Udasis, Guru Nanak Dev Ji met people of many religious beliefs. These people followed different customs. The purpose of Guru Nanak Dev ji’s sadhana was to explain the true and real form of religion to the orthodox people.