ਕਾਵਿ – ਟੁੱਕਡ਼ੀ – ਔਰਤ
ਔਰਤ
ਰੱਬਾ! ਕਿਹੜੇ ਬੁਰੇ ਕੰਮ ਕੀਤੇ ਸੀ ਔਰਤ ਨੇ
ਜੋ ਅੱਜ ਤੱਕ ਜ਼ੁਲਮਾਂ ਨੂੰ ਸਹਿੰਦੀ ਆ ਰਹੀ ਹੈ ਉਹ?
ਦਹੇਜ ਕਾਰਨ ਜਲਾਈ ਜਾਏ ਕਿਧਰੇ, ਕਿਧਰੇ ਸਤੀ ਹੋਣ ਲਈ
ਮਜਬੂਰ ਕੀਤੀ ਜਾ ਰਹੀ ਹੈ ਉਹ, ਜੰਮਦਿਆਂ ਹੀ ਤ੍ਰਿਸਕਾਰੀ ਜਾਏ ਕਿਧਰੇ,
ਕਿਧਰੇ ਜੰਮਣ ਤੋਂ ਪਹਿਲਾਂ ਹੀ ਮੌਤ ਦੀ ਨੀਂਦ ਸੁਲਾਈ ਜਾ ਰਹੀ ਹੈ ਉਹ।
ਨਹੀਂ ਸ਼ਕ! ਮਰਦਾਂ ਨੂੰ ਮਾਤ ਪਾਏ ਕਿਧਰੇ,
ਕਿਧਰੇ ਮਰਦਾਂ ਤੋਂ ਅੱਗੇ ਵੱਧਦੀ ਜਾ ਰਹੀ ਹੈ ਉਹ।
ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਕਵੀ ਰੱਬ ਨੂੰ ਕੀ ਦੁਹਾਈ ਦੇ ਰਿਹਾ ਹੈ?
ਪ੍ਰਸ਼ਨ 2. ਕਾਵਿ – ਟੁਕੜੀ ਵਿੱਚ ਔਰਤ ਨਾਲ ਕੀ – ਕੀ ਮਾੜਾ ਵਾਪਰਨ ਦੀ ਗੱਲ ਕੀਤੀ ਗਈ ਹੈ?
ਪ੍ਰਸ਼ਨ 3. ਕੌਣ, ਕਿਸਨੂੰ ਅਤੇ ਕਿਵੇਂ ਮਾਤ ਪਾ ਸਕਦਾ ਹੈ?