ਕਾਰ ਵਿਹਾਰ ਸੰਬੰਧੀ ਪੱਤਰ – ਯੂਨੀਫਾਰਮ ਬਣਾਉਣ ਸੰਬੰਧੀ ਕੁਟੇਸ਼ਨ ਦੀ ਮੰਗ।
ਤੁਹਾਡੇ ਸਕੂਲ ਵਿੱਚ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਯੂਨੀਫਾਰਮ ਲਈ ਗ੍ਰਾਂਟ ਆਈ ਹੈ। ਵੇਰਵੇ ਦਿੰਦੇ ਹੋਏ ਕਿਸੇ ਫਰਮ ਤੋਂ ਕੁਟੇਸ਼ਨ ਦੀ ਮੰਗ ਕਰੋ।
ਸਰਕਾਰੀ ਹਾਈ ਸਕੂਲ,
ਹੁਸ਼ਿਆਰਪੁਰ ਰੋਡ,
ਟਾਂਡਾ।
ਹਵਾਲਾ ਨੰ. 141
ਮਿਤੀ : 20-1-20….
ਸੁਮਨ ਐਂਟਰਪ੍ਰਾਇਜ਼ਜ਼,
ਕੋਟ ਕਿਸ਼ਨ ਚੰਦ।
ਵਿਸ਼ਾ : ਯੂਨੀਫਾਰਮ ਬਣਾਉਣ ਸੰਬੰਧੀ ਕੁਟੇਸ਼ਨ ਦੀ ਮੰਗ।
ਸ੍ਰੀ ਮਾਨ ਜੀ,
ਸਾਡੇ ਸਕੂਲ ਵਿੱਚ 100 ਗ਼ਰੀਬ ਬੱਚਿਆਂ ਦੀਆਂ ਯੂਨੀਫ਼ਾਰਮਾਂ ਬਣਾਉਣ ਲਈ ਸਰਕਾਰੀ ਗ੍ਰਾਂਟ ਆਈ ਹੈ। ਇਹਨਾਂ ਯੂਨੀਫ਼ਾਰਮਾਂ ਲਈ ਕਮੀਜ਼ਾਂ ਤੇ ਪੈਂਟਾਂ (ਜੀਨ ਵਧੀਆ) ਖਾਕੀ ਕੱਪੜੇ ਨਾਲ਼ ਬੈਲਟ ਸਮੇਤ ਤਿਆਰ ਕੀਤੀਆਂ ਜਾਣਗੀਆਂ। ਇਹਨਾਂ ਦੀ ਤਿਆਰੀ ਲਈ ਆਪ ਸਾਨੂੰ ਕੁਟੇਸ਼ਨਾਂ ਭੇਜਦੇ ਹੋਏ ਹੇਠ ਲਿਖੀ ਜਾਣਕਾਰੀ ਪ੍ਰਦਾਨ ਕਰੋ –
- ਆਪ ਕੋਲ ਕੱਪੜਾ ਕਿਹੜੀ ਕੰਪਨੀ ਦਾ ਹੈ?
- ਤੁਹਾਡੇ ਕੋਲ ਇੱਕ ਕਮੀਜ਼ ਤੇ ਇੱਕ ਨਿੱਕਰ ਦੇ ਵੱਖਰੇ – ਵੱਖਰੇ ਕੀ ਰੇਟ ਲਾਏ ਜਾਣਗੇ?
- ਆਪ ਬੈਲਟ ਕਿੰਨੀ ਕੀਮਤ ਵਿੱਚ ਦਿਉਗੇ?
- ਆਪ ਸਾਰੀਆਂ ਯੂਨੀਫ਼ਾਰਮਾਂ ਕਿੰਨੇ ਸਮੇਂ ਵਿੱਚ ਤਿਆਰ ਕਰੋਗੇ?
- ਆਪ ਭੁਗਤਾਨ ਕਿਸ ਤਰ੍ਹਾਂ ਲਵੋਗੇ?
ਆਪ ਦਾ ਧੰਨਵਾਦੀ,
ਆਪ ਦਾ ਵਿਸ਼ਵਾਸਪਾਤਰ
ਰਮਨ ਕੁਮਾਰ।
(ਮੁੱਖ ਅਧਿਆਪਕ)